ਨਸ਼ਾ ਛੁਡਾਉ ਕੇਂਦਰ 'ਚ ਦਵਾਈ ਲੈਣ ਆਏ ਲੋਕਾਂ 'ਚ ਹੋਇਆ ਝਗੜਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਥਾਨਕ ਸ਼ਹਿਰ ਦੇ ਸਿਵਲ ਹਸਪਤਾਲ ਵਿੱਚ ਬਣਾਇਆ ਗਿਆ ਇੱਕ ਕੇਂਦਰ ਜਿੱਥੇ ਕਿ ਨਸ਼ਾ ਛਡਾਉਣ ਦੀ ਕੜੀ ਵਜੋ ਸਰਕਾਰ ਵੱਲੋਂ ਮੁਫਤ ਵਿੱਚ ਦਵਾਈਆਂ ਦੇਣ ਦਾ ਇੰਤਜਾਮ ...

People Came for Medicine

ਕੋਟ ਈਸੇ ਖਾਂ, ਸਥਾਨਕ ਸ਼ਹਿਰ ਦੇ ਸਿਵਲ ਹਸਪਤਾਲ ਵਿੱਚ ਬਣਾਇਆ ਗਿਆ ਇੱਕ ਕੇਂਦਰ ਜਿੱਥੇ ਕਿ ਨਸ਼ਾ ਛਡਾਉਣ ਦੀ ਕੜੀ ਵਜੋ ਸਰਕਾਰ ਵੱਲੋਂ ਮੁਫਤ ਵਿੱਚ ਦਵਾਈਆਂ ਦੇਣ ਦਾ ਇੰਤਜਾਮ ਕੀਤਾ ਹੋਇਆ ਹੈ ਅਤੇ ਜਿਸ ਦੇ ਚਲਦਿਆ ਸਵੇਰ ਦੇ ਅੱਠ ਵੱਜਦਿਆ ਹੀ ਸੈਂਕੜਿਆਂ ਦੀ ਗਿਣਤੀ ਵਿੱਚ ਲਾਗਲੇ ਪਿੰਡਾਂ ਤੋਂ ਲੋਕ ਆਪਣੇ ਹੱੱਥਾ ਵਿੱਚ ਕਾਰਡ ਲੈ ਕੇ ਦਵਾਈ ਲੈਣ ਲਈ ਲਾਈਨਾ ਵਿੱਚ ਲੱਗਣੇ ਸ਼ੁਰੂ ਹੋ ਜਾਦੇ ਹਨ। ਚਾਰੇ ਪਾਸੋ ਤੋਂ ਸਿਕੰਜਾ ਕੱਸਿਆ ਹੋਣ ਕਰਕੇ ਅੱਜਕੱਲ ਇਸ ਕੇਂਦਰ 'ਤੇ ਲਗਾਤਾਰ ਗੋਲੀਆਂ ਲੈਣ ਵਾਲਿਆ ਦੀ ਗਿਣਤੀ ਵਿੱਚ ਵਾਧਾ ਹੋ ਰਿਹਾ ਹੈ। 

ਅੱਜ ਤਾਂ ਉਸ ਵਕਤ ਗੱਲ ਪੁਲਿਸ ਬੁਲਾਉਣ ਤੱਕ ਚਲੀ ਗਈ ਜਦੋ ਲਾਈਨਾਂ ਵਿੱਚ ਲੱਗੇ ਲੋੜਵੰਦਾਂ ਨੂੰ ਬਾਈਪਾਸ ਕਰਕੇ ਕਈ ਵਿਕਅਤੀ ਆਪਣੇ ਅਸਰ ਰਸੂਖ ਤਹਿਤ ਅੱਗੇ ਹੋ ਕੇ ਦਵਾਈ ਲੈਣ ਲੱਗੇ ਜਿਸ 'ਤੇ ਗੱਲ ਤੂੰ-ਤੂੰ ਮੈਂ ਮਂੈ ਤੋਂ ਅੱਗੇ ਵੱਧਦੀ ਵੇਖਕੇ ਹਸਪਤਾਲ ਅਧਿਕਾਰੀਆਂ ਨੂੰ ਤੁਰੰਤ ਸਥਾਨਕ ਪੁਲਿਸ ਨੂੰ ਮੌਕੇ ਦੀ ਨਿਜਾਕਤ ਨੂੰ ਦੇਖਦਿਆ ਬਲਾਉਣਾ ਪਿਆ ਤਾਂ ਜਾ ਕੇ ਸਥਿਤੀ ਕੰਟਰੋਲ ਵਿੱਚ ਹੋਈ। ਲਾਈਨਾਂ ਵਿੱਚ ਲੱਗੇ ਜਦੋ ਕਈ ਵਿਅਕਤੀਆਂ ਤੋਂ ਹੋਏ ਇਸ ਝਗੜੇ ਦਾ ਕਾਰਣ ਜਾਣਨਾ ਚਾਹਿਆ ਤਾ ਉਨ੍ਹਾਂ ਦੱਸਿਆ

ਕਿ ਵੇਖੋ ਅਸੀ ਤੁਹਾਡੇ ਸਾਹਮਣੇ ਸਿਖਰ ਦੁਪਿਹਰੇ ਲਾਈਨ ਵਿੱਚ ਖੜ੍ਹੇ ਹਾਂ ਜਦੋ ਕਿ ਕਈ ਜਣੇ  ਲਾਈਨਾਂ ਤੋੜ ਕੇ ਆਪਣੀ ਭਾਈਬੰਦੀ ਤਹਿਤ  ਬਗੈਰ ਵਾਰੀ ਆਉਣ ਤੋਂ ਦਵਾਈ ਲੈਣ ਲਈ ਗਲਤ ਢੰਗ ਤਰੀਕੇ ਅਪਣਾਉਣ ਲੱਗ ਪਏ ਸਨ ਜਿਸ ਕਾਰਨ ਲੋਕਾਂ ਵਿੱਚ ਤਲਖੀ ਦਾ ਮਾਹੋਲ ਬਣਨਾ ਵਾਜਿਬ ਸੀ। ਉਨ੍ਹਾਂ ਸਰਕਾਰ ਤੇ ਗਿਲਾ ਕਰਦਿਆ ਕਿਹਾ ਕਿ ਸਾਡੇ ਵਾਸਤੇ ਸਰਕਾਰ ਕੋਲ ਅਜਿਹਾ ਪ੍ਰਬੰਧ ਵੀ ਨਹੀ ਹੋ ਸਕਿਆ ਕਿ ਅਸੀ ਏਨੀ ਧੱੁੱਪ ਵਿੱਚ ਸੜ ਰਹੇ ਹਾਂ ਪ੍ਰੰਤੂ ਸਾਡੇ ਵਾਸਤੇ ਇੱਥੇ  ਛਾਂ ਅਤੇ ਬੈਠਣ ਆਦਿ ਦਾ ਕੋਈ ਵੀ ਪ੍ਰਬੰਧ ਨਹੀ ਹੈ

ਜਿਸ ਕਰਕੇ ਸਾਡਾ ਮਜਬੂਰੀ ਵੱਸ ਬੁਰਾ ਹਾਲ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਸਾਡੇ ਵਿੱਚ ਅਜਿਹੇ ਵੀ ਹਨ ਜਿਹੜੇ ਲਗਾਤਾਰ ਇਨ੍ਹਾਂ ਕੇਂਦਰਾਂ ਤੋਂ ਪੰਜ ਪੰਜ ਮਹੀਨਿਆਂ ਤੋ ਇੱਕੋ ਜਿਨ੍ਹੀ ਖੁਰਾਕ ਲੈ ਰਹੇ ਹਨ, ਉਨ੍ਹਾਂ ਵਿੱਚ ਕੋਈ ਸੁਧਾਰ ਨਹੀ ਹੋਇਆ ਹੈ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਇਨ੍ਹਾਂ ਕੇਂਦਰਾਂ ਵਿੱਚ ਬਣਦੇ ਸੁਧਾਰ ਕੀਤੇ ਜਾਣੇ।