ਪ੍ਰੋ. ਰਾਜ ਕੁਮਾਰ ਹੋਣਵੇ ਪੰਜਾਬ 'ਵਰਸਟੀ ਦੇ ਨਵੇਂ ਵੀ.ਸੀ.

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪ੍ਰੋ. ਰਾਜ ਕੁਮਾਰ ਪੰਜਾਬ ਯੂਨੀਵਰਸਟੀ ਦੇ ਨਵੇਂ ਉਪ ਕੁਲਪਤੀ ਹੋਣਗੇ। ਉਨ੍ਹਾਂ ਦੀ ਨਿਯੁਕਤੀ 23 ਜੁਲਾਈ ਤੋਂ ਤਿੰਨ ਸਾਲਾਂ ਲਈ ਕੀਤੀ ਗਈ ਹੈ। ਉਹ ਪ੍ਰੋ. ਅਰੁਨ ਕੁਮਾਰ..

Punjab University

ਚੰਡੀਗੜ੍ਹ, ਪ੍ਰੋ. ਰਾਜ ਕੁਮਾਰ ਪੰਜਾਬ ਯੂਨੀਵਰਸਟੀ ਦੇ ਨਵੇਂ ਉਪ ਕੁਲਪਤੀ ਹੋਣਗੇ। ਉਨ੍ਹਾਂ ਦੀ ਨਿਯੁਕਤੀ 23 ਜੁਲਾਈ ਤੋਂ ਤਿੰਨ ਸਾਲਾਂ ਲਈ ਕੀਤੀ ਗਈ ਹੈ। ਉਹ ਪ੍ਰੋ. ਅਰੁਨ ਕੁਮਾਰ ਗਰੋਵਰ ਦੀ ਥਾਂ ਲੈਣਗੇ, ਜਿਹੜੇ 6 ਸਾਲਾਂ ਦੇ ਕਾਰਜਕਾਲ ਦਾ ਸਮਾਂ ਪੂਰਾ ਕਰ ਕੇ 22 ਜੁਲਾਈ ਨੂੰ ਸੇਵਾ ਮੁਕਤ ਹੋ ਰਹੇ ਹਨ। ਬਨਾਰਸ ਹਿੰਦੂ ਯੂਨੀਵਰਸਟੀ ਵਿਚ ਮੈਨੇਜਮੈਂਟ ਸਟੱਡੀਜ਼ ਦੇ ਡੀਨ ਅਤੇ ਮੁਖੀ ਪ੍ਰੋ. ਰਾਜ ਕੁਮਾਰ 14ਵੇਂ ਵੀ.ਸੀ. ਹੋਣਗੇ। 

ਇਸ ਤੋਂ ਪਹਿਲਾਂ ਪ੍ਰੋ. ਐਸ.ਬੀ.ਐਸ. ਤੇਜਾ ਸਿੰਘ ਫ਼ਰਵਰੀ 1948 ਤੋਂ ਮਾਰਚ 1949 ਤਕ, ਪ੍ਰੋ. ਸ੍ਰੀ ਚੈਟਰਜੀ ਐਪ੍ਰਲ 1949 ਤੋਂ ਜੁਲਾਈ 1949, ਦੀਵਾਨ ਆਨੰਦ ਕੁਮਾਰ ਅਗੱਸਤ 1949 ਤੋਂ ਜੂਨ 1957, ਡਾ. ਜੋਸ਼ੀ ਜੁਲਾਈ 1957 ਤੋਂ ਜੂਨ 1965, ਡਾ. ਸੂਰਜ ਭਾਨ ਜੁਲਾਈ 1965 ਤੋਂ ਜੂਨ 1974, ਪ੍ਰੋ. ਪੌਲ ਜੁਲਾਈ 1974 ਤੋਂ ਦਸੰਬਰ 1984, ਪ੍ਰੋ. ਬਾਂਬੇ ਜਨਵਰੀ 1985 ਤੋਂ ਜੂਨ 1991, ਪ੍ਰੋ. ਕਪੂਰ ਜੁਲਾਈ 1991 ਤੋਂ ਜੁਲਾਈ 1997 ਤਕ, ਪ੍ਰੋ. ਪੁਰੀ ਜੁਲਾਈ 1997 ਤੋਂ ਜੁਲਾਈ 2000 ਤਕ, ਪ੍ਰੋ. ਪਾਠਕ ਜੁਲਾਈ 2000 ਤੋਂ ਜੁਲਾਈ 2006, ਪ੍ਰੋ. ਸੋਬਤੀ ਜੁਲਾਈ 2006 ਤੋਂ ਜੁਲਾਈ 2012 ਤਕ ਵੀ.ਸੀ. ਰਹੇ ਹਨ।