ਨਾਭੇ ਵਿਚ ਹੋਇਆ ਦੋ ਅਲੱਗ ਥਾਵਾਂ ’ਤੇ ਦੋ ਨੌਜਵਾਨਾਂ ’ਤੇ ਤੇਜ਼ਾਬੀ ਹਮਲਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਦਰਅਸਲ ਦੀਪਕ ਕੁਮਾਰ ਪੁੱਤਰ ਅਸ਼ੋਕ ਕੁਮਾਰ ਵਾਸੀ ਸ਼ਿਵਪੁਰੀ ਕਾਲੋਨੀ ਨਾਭਾ ਨੇ ਥਾਣਾ ਕੋਤਵਾਲੀ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ

Photo

ਨਾਭਾ, 21 ਜੁਲਾਈ (ਬਲਵੰਤ ਹਿਆਣਾ): ਨਾਭਾ ਵਿਖੇ ਤੇਜ਼ਾਬੀ ਹਮਲੇ ਦੀ ਵਾਰਦਾਤ ਸਾਹਮਣੇ ਆਈ ਹੈ ਜਿਥੇ ਦੋ ਨੌਜਵਾਨ ਜੋ ਆਪਸ ਵਿਚ ਦੋਸਤ ਹਨ ਤੇ ਅਣਜਾਣ ਨਕਾਬਪੋਸ਼ ਮੋਟਰਸਾਈਕਲ ਸਵਾਰਾਂ ਨੇ ਤੇਜ਼ਾਬ ਸੁਟਿਆ ਜਿਸ ਨਾਲ ਦੋਵੇਂ ਦੋਸਤ ਜ਼ਖ਼ਮੀ ਹੋ ਗਏ ਤੇ ਹਸਪਤਾਲ ਵਿਖੇ ਜ਼ੇਰੇ ਇਲਾਜ ਦਾਖ਼ਲ ਹਨ।

ਦਰਅਸਲ ਦੀਪਕ ਕੁਮਾਰ ਪੁੱਤਰ ਅਸ਼ੋਕ ਕੁਮਾਰ ਵਾਸੀ ਸ਼ਿਵਪੁਰੀ ਕਾਲੋਨੀ ਨਾਭਾ ਨੇ ਥਾਣਾ ਕੋਤਵਾਲੀ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਕਿ ਉਸ ਨੂੰ ਕਿਸੇ ਵਿਅਕਤੀ ਦਾ ਫ਼ੋਨ ਆਇਆ ਕਿ ਉਸ ਦੇ ਦੋਸਤ ਰਾਜੂ ਅਤੇ ਕਿਸੇ ਨੇ ਤੇਜ਼ਾਬ ਨਾਲ ਹਮਲਾ ਕੀਤਾ ਹੈ ਜਿਸ ਉਤੇ ਉਹ ਅਪਣੇ ਦੋਸਤ ਕੋਲ ਸਿਵਲ ਹਸਪਤਾਲ ਜਾ ਰਿਹਾ ਸੀ ਕਿ ਕਾਲਜ ਗਰਾਉਂਡ ਨਜ਼ਦੀਕ ਦੋ ਮੋਟਰਸਾਈਕਲ ਸਵਾਰਾਂ ਨੇ ਉਸ ਨੂੰ ਆਵਾਜ਼ ਦੇ ਰੋਕਿਆ ਤਾਂ ਉਹ ਜਿਵੇਂ ਹੀ ਰੁਕਿਆ ਤਾਂ ਉਕਤ ਨਕਾਬਪੋਸ਼ ਦੋ ਵਿਅਕਤੀਆਂ ਨੇ ਉਸ ਉਤੇ ਵੀ ਤੇਜ਼ਾਬ ਸੁੱਟ ਦਿਤਾ ਜਿਸ ਨਾਲ ਉਸ ਦੇ ਕਾਫ਼ੀ ਜਲਣ ਅਤੇ ਤਕਲੀਫ਼ ਸ਼ੁਰੂ ਹੋ ਗਈ ਮੋਟਰਸਾਈਕਲ ਸਵਾਰ ਹਮਲਾਵਰ ਮੌਕੇ ਤੋਂ ਫ਼ਰਾਰ ਹੋ ਗਏ।

ਜ਼ਖ਼ਮੀ ਦੀਪਕ ਕੁਮਾਰ ਨੂੰ ਪਰਵਾਰ ਵਲੋਂ ਰਾਜਿੰਦਰਾ ਹਸਪਤਾਲ ਪਟਿਆਲਾ ਵਿਖੇ ਦਾਖ਼ਲ ਕਰਵਾਇਆ ਗਿਆ ਹੈ। ਸ਼ਿਕਾਇਤ ਦੇ ਅਧਾਰ ਉਤੇ ਕੋਤਵਾਲੀ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ। ਇਸ ਤੇਜ਼ਾਬੀ ਹਮਲੇ ਦੀ ਜਾਂਚ ਡੀਐਸਪੀ ਰਾਜੇਸ਼ ਛਿੱਬਰ ਖ਼ੁਦ ਕਰ ਰਹੇ ਹਨ ਤੇ ਉਨ੍ਹਾਂ ਦੀ ਅਗਵਾਈ ਹੇਠ ਪੁਲਿਸ ਟੀਮ ਵਲੋਂ ਵਾਰਦਾਤ ਵਾਲੀ ਥਾਂ ਦੇ ਆਸਪਾਸ ਸੀਸੀਟੀਵੀ ਫ਼ੁਟੇਜ ਖੰਗਾਲੀ ਜਾ ਰਹੀ ਹੈ।