ਜੇ ਫ਼ਾਰਮਾਂ ਦੀ ਸ਼ਰਤ ਪੰਜਾਬ ਦੇ ਕਿਸਾਨ ਪ੍ਰਵਾਰਾਂ ਲਈ ਹੋਵੇਗੀ ਭਰਾ ਮਾਰੂ ਜੰਗ ਸਾਬਤ :ਕਾਲਾਝਾੜ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਸਰਕਾਰ ਦੀ ਸਰਬੱਤ ਸਿਹਤ ਬੀਮਾ ਯੋਜਨਾ, ਜਿਸ ਵਿਚ ਇਕ ਕਿਸਾਨ ਪ੍ਰਵਾਰ ਦੇ ਮੈਂਬਰਾਂ ਨੂੰ 5 ਲੱਖ ਰੁਪਏ ਤਕ ਦੇ ਮੁਫ਼ਤ ਇਲਾਜ

Farmer

ਸੰਗਰੂਰ, 21 ਜੁਲਾਈ (ਬਲਵਿੰਦਰ ਸਿੰਘ ਭੁੱਲਰ): ਪੰਜਾਬ ਸਰਕਾਰ ਦੀ ਸਰਬੱਤ ਸਿਹਤ ਬੀਮਾ ਯੋਜਨਾ, ਜਿਸ ਵਿਚ ਇਕ ਕਿਸਾਨ ਪ੍ਰਵਾਰ ਦੇ ਮੈਂਬਰਾਂ ਨੂੰ 5 ਲੱਖ ਰੁਪਏ ਤਕ ਦੇ ਮੁਫ਼ਤ ਇਲਾਜ ਦੀ ਸੁਵਿਧਾ ਪ੍ਰਦਾਨ ਕਰਨ ਸਬੰਧੀ ਲੋਕਾਂ ਨੂੰ ਖ਼ੁਸ਼ ਕਰਨ ਦਾ ਯਤਨ ਕੀਤਾ ਹੈ ਪਰ ਇਹ ਕਿਸਾਨ ਪ੍ਰਵਾਰਾਂ ਵਿਚ ਕਿਸ ਮਾਪਦੰਡਾਂ ਵਿਚ ਲਾਗੂ ਕੀਤਾ ਹੈ, ਕਲੀਅਰ ਨਹੀਂ ਕੀਤੀ ਗਈ ਹੈ। ਇਹ ਗੱਲ ਵੀ ਦਸਣਯੋਗ ਹੈ ਕਿ ਇਕ ਪ੍ਰਵਾਰ ਦੀ ਪ੍ਰਭਾਸ਼ਾ ਵਿਚ ਘਰ ਦਾ ਮੁਖੀ ਅਤੇ ਫ਼ਾਰਮ ਦੇ ਕਾਲਮ ਵਿਚ ਹੇਠ ਦਰਸਾਏ ਮੈਂਬਰ ਵੀ ਉਹ ਸ਼ਾਮਲ ਕੀਤੇ ਜਾ ਸਕਦੇ ਹਨ। 

 ਪਤੀ-ਪਤਨੀ, ਮਾਤਾ-ਪਿਤਾ, ਕੁਆਰੇ ਬੱਚੇ ਤਲਾਕ ਸ਼ੁਦਾ ਧੀ, ਉਸ ਦੇ ਬੱਚੇ, ਵਿਧਵਾ ਨੂੰਹ ਉਸ ਦੇ ਨਾਬਾਲਗ਼ ਬੱਚੇ ਵੀ ਸ਼ਾਮਲ ਕੀਤੇ ਜਾ ਸਕਦੇ ਹਨ।  ਸ਼੍ਰੋਮਣੀ ਅਕਾਲੀ ਦਲ (ਅ) ਦੇ ਸੀਨੀਅਰ ਆਗੂ ਗੁਰਦੀਪ ਸਿੰਘ ਕਾਲਾਝਾੜ ਅਤੇ ਪਾਰਟੀ ਦੇ ਜਥੇਬੰਦਕ ਸਕੱਤਰ ਗੁਰਨੈਬ ਸਿੰਘ ਰਾਮਪੁਰਾ ਨੇ ਕਿਹਾ ਕਿ ਫ਼ਾਰਮ ਵਿਚ ਦਰਸਾਏ ਮਾਪਦੰਡ ਭਰਾ ਮਾਰੂ ਜੰਗ ਛੇੜ ਸਕਦੇ ਹਨ ਕਿਉਂਕਿ ਜੇਕਰ ਇਕ ਪ੍ਰਵਾਰ ਵਿਚ ਤਿੰਨ ਭਰਾ ਇੱਕਠੇ ਰਹਿੰਦੇ ਹਨ ਤੇ ਉਹ ਸ਼ਾਦੀ-ਸ਼ੁਦਾ ਹਨ ਤਾਂ ਵੱਡਾ ਭਰਾ ਦੇ ਨਾਂ ਜੇ ਫ਼ਾਰਮ ਕਟੇ ਹੋਏ ਹਨ ਤਾਂ ਉਹ ਅਤੇ ਉਸ ਦਾ ਪ੍ਰਵਾਰ ਹੀ ਫ਼ਾਇਦਾ ਲੈ ਸਕਦਾ ਹੈ।

ਅਕਸਰ ਵੇਖਿਆ ਜਾਂਦਾ ਹੈ ਕਿ ਪ੍ਰਵਾਰ ਵਿਚ ਇਕ ਵਿਅਕਤੀ ਦੇ ਨਾਂ ਜੇ ਫ਼ਾਰਮ ਕਟਵਾਏ ਜਾਂਦੇ ਹਨ ਜਾਂ ਉਹ ਪ੍ਰਵਾਰ ਵੀ ਹਨ। ਜਿਹੜੇ ਖੇਤੀ ਨਹੀਂ ਕਰਦੇ ਠੇਕੇ ਉਤੇ ਦਿੰਦੇ ਹਨ ਪਰ ਜੇ ਫ਼ਾਰਮ ਅਪਣੇ ਨਾਂ ਕਟਾਉਂਦੇ ਹਨ। ਸਰਕਾਰ ਨੂੰ ਚਾਹੀਦਾ ਹੈ ਕਿ ਫ਼ਰਦ ਅਨੁਸਾਰ ਜਿਸ ਵਿਅਕਤੀ ਦੇ ਨਾ ਜ਼ਮੀਨ ਬੋਲਦੀ ਹੈ, ਉਸ ਨੂੰ ਇਸ ਦਾ ਲਾਭ ਮਿਲਣਾ ਚਾਹੀਦਾ ਹੈ ਨਹੀਂ ਤਾਂ ਇਹ ਕਿਸਾਨ ਪ੍ਰਵਾਰਾਂ ਵਿਚ ਫੁੱਟ ਪਾਊ ਸਾਬਤ ਹੋਵੇਗੀ ਜਦ ਇਸ ਸਬੰਧੀ ਮੰਡੀਕਰਨ ਬੋਰਡ ਦੇ ਸੈਕਟਰੀ ਅਤੇ ਖੇਤੀਬਾੜੀ ਵਿਭਾਗ ਦੇ ਜ਼ਿਲ੍ਹਾ ਮੁਖੀ ਨਾਲ ਇਨ੍ਹਾਂ ਮਾਪਦੰਡਾ ਬਾਰੇ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਜੋ ਫ਼ਾਰਮਾਂ ਵਿਚ ਮਾਪਦੰਡ ਦਰਸਾਏ ਗਏ ਹਨ ਉਨ੍ਹਾਂ ਤੋਂ ਵਧ ਕੇ ਅਸੀਂ ਕੁਝ ਨਹੀਂ ਕਰ ਸਕਦੇ ਜਦੋਂ ਉਨ੍ਹਾਂ ਨੁੰ ਪੁੱਛਿਆ ਕਿ ਤਿੰਨ ਭਰਾਵਾਂ ਵਿਚੋਂ ਇਕ ਦੇ ਨਾਂ ਜੇ ਫ਼ਾਰਮ ਹੋਵੇਗਾ ਤਾਂ ਇਕ ਭਰਾ ਦਾ ਪ੍ਰਵਾਰ ਹੀ ਲਾਭ ਲੈ ਸਕੇਗਾ। ਜਦ ਉਨ੍ਹਾਂ ਤੋਂ ਪੁਛਿਆ ਗਿਆ ਕਿ ਇਸ ਨਾਲ ਕਿਸਾਨ ਪ੍ਰਵਾਰਾਂ ਵਿਚ ਭਰਾ ਮਾਰੂ ਜੰਗ ਛਿੜੇਗੀ ਤਾਂ ਉਸ ਨੇ ਕਿਹਾ ਕਿ ਇਹ ਸਰਕਾਰ ਦਾ ਫ਼ੈਸਲਾ ਹੈ ਸਾਡਾ ਨਹੀਂ।