ਭਾਰਤ 'ਚ ਮੁੜ ਵਧੇ ਕੋਰੋਨਾ ਮਾਮਲੇ, ਇਕ ਦਿਨ 'ਚ 3,998 ਮਰੀਜ਼ਾਂ ਨੇ ਤੋੜਿਆ ਦਮ

ਏਜੰਸੀ

ਖ਼ਬਰਾਂ, ਪੰਜਾਬ

ਭਾਰਤ 'ਚ ਮੁੜ ਵਧੇ ਕੋਰੋਨਾ ਮਾਮਲੇ, ਇਕ ਦਿਨ 'ਚ 3,998 ਮਰੀਜ਼ਾਂ ਨੇ ਤੋੜਿਆ ਦਮ

image

ਨਵੀਂ ਦਿੱਲੀ, 21 ਜੁਲਾਈ : ਭਾਰਤ ਵਿਚ ਇਕ ਦਿਨ ਵਿਚ ਕੋਵਿਡ-19 ਨਾਲ ਮੌਤਾਂ ਦੇ 3,998 ਮਾਮਲੇ ਸਾਹਮਣੇ ਆਉਣ ਤੋਂ ਬਾਅਦ ਦੇਸ਼ ਵਿਚ ਇਸ ਗਲੋਬਲ ਮਹਾਮਾਰੀ ਨਾਲ ਜਾਨ ਗੁਆਉਣ ਵਾਲਿਆਂ ਦੀ ਗਿਣਤੀ 4,18,480 ਹੋ ਗਈ ਹੈ | ਮਹਾਰਾਸ਼ਟਰ ਵਿਚ ਵਾਇਰਸ ਦੇ ਅੰਕੜਿਆਂ ਦਾ ਮੁੜ ਮਿਲਾਨ ਕਰਨ ਕਾਰਨ ਇਕ ਦਿਨ ਵਿਚ ਮੌਤਾਂ ਦੇ ਇੰਨੇ ਮਾਮਲੇ ਸਾਹਮਣੇ ਆਏ ਹਨ | ਕੇਂਦਰੀ ਸਿਹਤ ਮੰਤਰਾਲਾ ਵਲੋਂ ਬੁਧਵਾਰ ਨੂੰ  ਜਾਰੀ ਕੀਤੇ ਗਏ ਅੰਕੜਿਆਂ ਮੁਤਾਬਕ ਇਕ ਦਿਨ ਵਿਚ ਵਾਇਰਸ ਦੇ 42,015 ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਦੇਸ਼ ਵਿਚ ਪੀੜਤਾਂ ਦੀ ਗਿਣਤੀ ਵੱਧ ਕੇ 3,12,16,337 ਹੋ ਗਈ |     (ਏਜੰਸੀ)