ਨਸ਼ਾਂ ਤਸਕਰਾਂ ਨੇ ਪੁਲਿਸ ਪਾਰਟੀ 'ਤੇ ਕੀਤੀ ਫਾਇਰੰਗ, ਮੁਲਾਜ਼ਮ ਜਖ਼ਮੀਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਥਾਣਾ ਸਦਰ ਪੱਟੀ ਦੀ ਪੁਲਿਸ ਵੱਲੋਂ ਕਰੇਟਾ ਗੱਡੀ ਸਮੇਤ 960 ਗ੍ਰਾਮ ਹੈਰੋਇਨ ਬਰਾਮਦ ਕੀਤੀ, ਦੋਸ਼ੀ ਫਰਾਰ

Sadar Patti police

ਤਰਨਤਾਰਨ (ਅਜੀਤ ਘਰਿਆਲਾ/ਪ੍ਰਦੀਪ):  ਬੀਤੀ ਰਾਤ ਪੁਲਿਸ ਥਾਣਾ ਸਦਰ ਪੱਟੀ ਦੀ ਪੁਲਿਸ ਪਾਰਟੀ ਵੱਲੋਂ ਨਾਕੇ ਦੌਰਾਨ ਆ ਰਹੀ ਕਰੇਟਾ ਕਾਰ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਕਾਰ ਸਵਾਰਾਂ ਵੱਲੋਂ ਪੁਲਿਸ ਪਾਰਟੀ ਉਪਰ ਗੋਲੀਆਂ ਚਲਾ ਦਿੱਤੀਆਂ ਜਿਸ 'ਤੇ ਗੋਲੀ ਲੱਗਣ ਨਾਲ ਇੱਕ ਮੁਲਾਜ਼ਮ ਗੰਭੀਰ ਜਖ਼ਮੀਂ ਹੋ ਗਿਆ ਅਤੇ ਪੁਲਿਸ ਮੁਲਾਜ਼ਮ ਵੱਲੋ ਏ ਕੇ 47 ਨਾਲ ਫਾਇਰ ਕੀਤੇ ਤਾਂ ਦੋਸ਼ੀ ਗੱਡੀ ਛੱਡ ਕੇ ਫਰਾਰ ਹੋ ਗਏ। ਪੁਲਿਸ ਨੇ ਮੌਕੇ ਉਪਰ ਕਰੇਟਾ ਕਾਰ ਨੂੰ ਕਬਜ਼ੇ ਵਿਚ ਲੈ ਕੇ ਤਲਾਸ਼ੀ ਲਈ ਤਾਂ ਕਾਰ ਵਿਚੋਂ 960 ਗ੍ਰਾਮ ਹੈਰੋਇਨ, ਇਲੈਕਟਰਾਨਿਕਸ ਕੰਡਾ, ਇੱਕ ਮੁਬਾਇਲ ਫੋਨ ਬਰਾਮਦ ਕੀਤਾ ਅਤੇ ਜਖਮੀਂ ਮੁਲਾਜ਼ਮ ਨੂੰ ਇਲਾਜ ਲਈ ਹਸਪਤਾਲ ਭਰਤੀ ਕਰਾਇਆ ਗਿਆ।

ਇਸ ਸਬੰਧੀ ਜਿਲ੍ਹੇ ਦੇ ਪੁਲਿਸ ਮੁਖੀ ਧਰੂਮਨ ਐਚ ਨਿੰਬਾਲੇ ਐਸ.ਐਸ.ਪੀ ਨੇ ਦੱਸਿਆਂ ਕਿ ਜਗਜੀਤ ਸਿੰਘ ਵਾਲੀਆ (ਐਸ.ਪੀ ਨਾਰਕੋਟਿਕਸ ਤਰਨ ਤਾਰਨ) ਦੀ ਨਿਗਾਰਨੀ ਹੇਂਠ ਕੁਲਜਿੰਦਰ ਸਿੰਘ ਡੀ.ਐਸ.ਪੀ ਪੱਟੀ ਵੱਲੋਂ ਮਾੜੇ ਅਨਸਰਾਂ ਨੂੰ ਨੱਥ ਪਾਉਣ ਲਈ ਇਲਾਕੇ ਵਿਚ ਵੱਖ-ਵੱਖ ਟੀਮਾਂ ਬਣਾ ਕੇ ਭੇਜੀਆਂ ਗਈਆਂ ਸਨ। ਜਿਸ 'ਤੇ ਮੁੱਖ ਅਫਸਰ ਥਾਣਾ ਸਦਰ ਪੱਟੀ ਇੰਸਪੈਕਟਰ ਜਸਵਿੰਦਰ ਸਿੰਘ ਸਮੇਤ ਪੁਲਿਸ ਪਾਰਟੀ ਗਸ਼ਤ ਬਾ ਤਲਾਸ਼ ਭੈੜੇ ਪੁਰਸ਼ਾਂ ਸਪੈਸ਼ਲ ਨਾਕਾਬੰਦੀ ਦੇ ਸਬੰਧ ਵਿਚ ਰੇਲਵੇ ਫਾਟਕ ਮੋੜ ਚੀਮਾਂ ਕਲਾਂ ਕਰੀਬ 50 ਮੀਟਰ ਪਿੱਛੇ ਮੋੜ ਚੂਸਲੇਵੜ ਮੌਜੂਦ ਸੀ ਕਿ ਮੁਖ਼ਬਰ ਖਾਸ ਨੇ ਇਤਲਾਹ ਦਿੱਤੀ ਕਿ ਡੈਨੀਅਲ ਉਰਫ ਸੰਜੂ ਵਾਸੀ ਟੈਕਾ ਵਾਲੀ ਬਸਤੀ ਫਿਰੋਜ਼ਪੁਰ ਅਤੇ ਫਿਲਿਪਸ ਉਰਫ ਫਿਲੀ ਪੁੱਤਰ ਯੂਸਫ ਵਾਸੀ ਜੱਲਾ ਚੌਕੀ ਮੱਖੂ ਇੱਕ ਕਾਲੇ ਰੰਗ ਦੀ ਕਰੇਟਾ ਕਾਰ ਨੰਬਰੀ ਪੀਬੀ 05-ਏ ਐਨ -4444 ਤੇ ਸਵਾਰ ਹੋਕੇ ਭਿੱਖੀਵਿੰਡ ਸਾਈਡ ਤੋਂ ਆ ਰਹੇ ਹਨ

 ਜਿਹਨਾਂ ਕੋਲ ਕੋਈ ਨਸ਼ੀਲਾ ਪਦਾਰਥ ਹੋ ਸਕਦਾ ਹੈ ,ਜੇਕਰ ਨਾਕਾਬੰਦੀ ਕੀਤੀ ਜਾਵੇ ਤਾਂ ਭਾਰੀ ਮਾਤਰਾ ਵਿਚ ਨਸ਼ੀਲੇ ਪਦਾਰਥ ,ਨਜਾਇਜ ਹਥਿਆਰ ਬਰਾਮਦ ਹੋ ਸਕਦੇ  ਹਨ। ਜਿਸ 'ਤੇ ਮੁੱਖ ਅਫਸਰ ਥਾਣਾ ਸਦਰ ਪੱਟੀ ਇੰਸਪੈਕਟਰ ਜਸਵਿੰਦਰ ਸਿੰਘ ਸਮੇਤ ਪੁਲਿਸ ਪਾਰਟੀ ਵੱਲੋਂ ਵਹੀਕਲਾਂ ਦੀ ਚੈਕਿੰਗ ਸ਼ੁਰੂ ਕਰ ਦਿੱਤੀ ਤਾਂ ਵਕਤ ਕਰੀਬ 08:50 ਰਾਤ ਇੱਕ ਕਾਲੇ ਰੰਗ ਦੀ ਕਾਰ ਕਰੇਟਾ ਆਈ। ਜਿਸ ਨੂੰ ਪੁਲਿਸ ਨੇ ਰੁਕਣ ਦਾ ਇਸ਼ਾਰਾ ਕੀਤਾ ਤਾਂ ਡਰਾਇਵਰ ਦੇ ਨਾਲ ਦੀ ਸੀਟ ਉਪਰ ਬੈਠੇ ਵਿਆਕਤੀ ਨੇ ਮਾਰ ਦੇਣ ਦੀ ਨੀਅਤ ਨਾਲ ਪੁਲਿਸ ਪਾਰਟੀ ਉਪਰ ਗੋਲੀ ਚਲਾ ਦਿੱਤੀ।

ਕਾਂਸਟੇਬਲ ਗੁਰਸਾਹਿਬ ਸਿੰਘ ਦੇ ਪੱਟ ਵਿਚ ਗੋਲੀ ਲੱਗਣ ਨਾਲ ਉਹ ਜਖਮੀਂ ਹੋ ਗਿਆ ਜਿਸ 'ਤੇ ਪੁਲਿਸ ਵੱਲੋਂ ਆਪਣੇ ਬਚਾ ਲਈ ਜਵਾਬੀ ਗੋਲੀ ਚਲਾ ਦਿੱਤੀ ਤਾਂ ਦੋਸ਼ੀ ਕਾਰ ਭਜਾ ਕੇ ਫਰਾਰ ਹੋ ਰਹੇ ਸਨ ਤਾਂ ਪੁਲਿਸ ਵੱਲੋਂ ਉਨ੍ਹਾਂ ਦਾ ਪਿੱਛਾ ਕੀਤਾ ਗਿਆ ਜਿਸ 'ਤੇ ਉਕਤ ਦੋਸ਼ੀ ਗੱਡੀ ਛੱਡ ਕੇ ਫਰਾਰ ਹੋ ਗਏ। ਜਿਸ 'ਤੇ ਮੌਕੇ ਉਪਰ ਪੁੱਜ ਕੇ ਕੁਲਜਿੰਦਰ ਸਿੰਘ ਡੀ ਐਸ ਪੀ ਪੱਟੀ ਵੱਲੋਂ ਮੌਕੇ 'ਤੇ ਪੁੱਜ ਕੇ ਗੱਡੀ ਦੀ ਤਲਾਸ਼ੀ ਲਈ ਤਾਂ ਡੈਸ਼ਬੋਰਡ ਵਿਚੋਂ ਕਾਗਜਾਤ ਮਿਲੇ ਜਿਸ ਦੀ ਦੋਸ਼ੀਆਂ ਦੀ ਸ਼ਨਾਖਤ ਡੈਨੀਅਲ ਪੁੱਤਰ ਰਾਜ ਮੁਕਾਰ ਵਾਸੀ ਵਾਰਡ 39 ਬਸਤੀ ਟੈਕਾਂ ਵਾਲੀ ਫਿਰੋਜਪੁਰ, ਦੂਸੇਰ ਦੀ ਸ਼ਨਾਖਤ ਫਿਲਿਪਸ ਉਰਫ ਫਿਲੀ ਪੁੱਤਰ ਯੂਸਫ ਵਾਸੀ ਜੱਲਾ ਚੌਕੀ ਮੱਖੂ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ।