ਕੇਜਰੀਵਾਲ ਨੇ ਗੁਜਰਾਤ 'ਚ ਵੀ ਕੀਤਾ ਮੁਫ਼ਤ ਬਿਜਲੀ ਦਾ ਐਲਾਨ ਕਿਹਾ, ਭਾਜਪਾ ਜੁਮਲਾ ਦਿੰਦੀ ਹੈ, ਅਸੀਂ ਗਾਰੰਟੀ

ਏਜੰਸੀ

ਖ਼ਬਰਾਂ, ਪੰਜਾਬ

ਕੇਜਰੀਵਾਲ ਨੇ ਗੁਜਰਾਤ 'ਚ ਵੀ ਕੀਤਾ ਮੁਫ਼ਤ ਬਿਜਲੀ ਦਾ ਐਲਾਨ ਕਿਹਾ, ਭਾਜਪਾ ਜੁਮਲਾ ਦਿੰਦੀ ਹੈ, ਅਸੀਂ ਗਾਰੰਟੀ

image

 


ਅਹਿਮਦਾਬਾਦ, 21 ਜੁਲਾਈ : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੀਰਵਾਰ ਨੂੰ  ਗੁਜਰਾਤ ਦੌਰੇ 'ਤੇ ਪਹੁੰਚੇ | ਇਥੇ ਉਨ੍ਹਾਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੀ ਪਹਿਲੀ ਗਾਰੰਟੀ ਦਾ ਐਲਾਨ ਕੀਤਾ | ਕੇਜਰੀਵਾਲ ਨੇ ਗੁਜਰਾਤ 'ਚ ਮੁਫ਼ਤ ਬਿਜਲੀ ਦੇਣ ਦਾ ਦਾਅਵਾ ਕੀਤਾ | ਅਰਵਿੰਦ ਕੇਜਰੀਵਾਲ ਨੇ ਕਿਹਾ, ਮਹਿੰਗਾਈ ਇਨ੍ਹੀਂ ਦਿਨੀਂ ਕਾਫ਼ੀ ਵਧ ਗਈ ਹੈ | ਇਹ ਵੱਡੀ ਸਮੱਸਿਆ ਹੈ | ਬਿਜਲੀ ਦੀਆਂ ਕੀਮਤਾਂ ਵੀ ਲਗਾਤਾਰ ਵਧ ਰਹੀਆਂ ਹਨ | ਜਿਵੇਂ ਅਸੀਂ ਦਿੱਲੀ 'ਚ ਮੁਫ਼ਤ ਬਿਜਲੀ ਦਿਤੀ, ਪੰਜਾਬ 'ਚ ਤਿੰਨ
ਮਹੀਨਿਆਂ 'ਚ ਮੁਫ਼ਤ ਬਿਜਲੀ ਦਿਤੀ, ਇਸੇ ਤਰ੍ਹਾਂ ਅਸੀਂ ਗੁਜਰਾਤ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਮੁਫਤ ਬਿਜਲੀ ਦੇਵਾਂਗੇ |
ਅਰਵਿੰਦ ਕੇਜਰੀਵਾਲ ਨੇ ਕਿਹਾ, 'ਮੈਂ ਗੁਜਰਾਤ 'ਚ ਪਹਿਲੀ ਗਾਰੰਟੀ ਦੇ ਤੌਰ 'ਤੇ ਮੁਫ਼ਤ ਬਿਜਲੀ ਦਾ ਦਾਅਵਾ ਕਰਦਾ ਹਾਂ |' ਕੇਜਰੀਵਾਲ ਨੇ ਕਿਹਾ ਕਿ ਭਾਜਪਾ ਨੇ ਕਿਹਾ ਸੀ ਕਿ 15 ਲੱਖ ਨੌਕਰੀਆਂ ਦੇਵਾਂਗੇ ਪਰ ਉਹ ਚੁਣਾਵੀ ਜੁਮਲਾ ਸੀ | ਉਹ ਕਹਿੰਦੇ ਹਨ ਪਰ ਅਸੀਂ ਗਾਰੰਟੀ ਦਿੰਦੇ ਹਾਂ | ਜੇਕਰ ਅਸੀਂ ਕੰਮ ਨਾ ਕਰੀਏ ਤਾਂ ਅਗਲੀ ਵਾਰ ਵੋਟਾਂ ਨਾ ਪਾਇਉ |  (ਏਜੰਸੀ)

ਡੱਬੀ
ਕੇਜਰੀਵਾਲ ਨੇ ਕਿਹਾ, ਅਸੀਂ ਬਿਜਲੀ ਨੂੰ  ਲੈ ਕੇ ਤਿੰਨ ਕੰਮ ਦਿੱਲੀ ਅਤੇ ਪੰਜਾਬ 'ਚ ਕੀਤੇ | ਉਹੀ ਗੁਜਰਾਤ 'ਚ ਕਰਾਂਗੇ |
1. ਸਰਕਾਰ ਬਣਨ ਦੇ ਤਿੰਨ ਮਹੀਨਿਆਂ ਬਾਅਦ ਪਰਵਾਰ ਨੂੰ  300 ਯੂਨਿਟ ਮੁਫ਼ਤ ਬਿਜਲੀ |
2. 24 ਘੰਟੇ ਬਿਜਲੀ ਮਿਲੇਗੀ ਅਤੇ ਮੁਫ਼ਤ ਬਿਜਲੀ ਮਿਲੇਗੀ | ਪਾਵਰ ਕੱਟ ਨਹੀਂ ਲੱਗੇਗਾ |
3. 31 ਦਸੰਬਰ 2021 ਤਕ ਦੇ ਪੁਰਾਣੇ ਬਿੱਲ ਮੁਆਫ਼ ਕਰ ਦਿਤੇ ਜਾਣਗੇ |