ਸ਼ੀ ਜਿਨਪਿੰਗ ਦੇ ਦਮਨਕਾਰੀ ਸ਼ਾਸਨ ਕਾਰਨ ਚੀਨ ਛੱਡਣ ਲਈ ਮਜਬੂਰ ਲੋਕ

ਏਜੰਸੀ

ਖ਼ਬਰਾਂ, ਪੰਜਾਬ

ਸ਼ੀ ਜਿਨਪਿੰਗ ਦੇ ਦਮਨਕਾਰੀ ਸ਼ਾਸਨ ਕਾਰਨ ਚੀਨ ਛੱਡਣ ਲਈ ਮਜਬੂਰ ਲੋਕ

image

ਬੀਜਿੰਗ, 21 ਜੁਲਾਈ : ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਦੇ ਦਮਨਕਾਰੀ ਸ਼ਾਸਨ ਤੋਂ ਤੰਗ ਆ ਕੇ ਗੁਆਂਢੀ ਦੇਸ਼ ਦੇ ਅਮੀਰਾਂ ਤੋਂ ਲੈ ਕੇ ਮੱਧ ਵਰਗ ਤਕ ਦੇ ਲੋਕ ਦੇਸ਼ ਛੱਡ ਕੇ ਦੂਜੇ ਦੇਸ਼ਾਂ ਵਿਚ ਸਿਆਸੀ ਸ਼ਰਨ ਲੈਣ ਦੀ ਬੇਚੈਨ ਕੋਸ਼ਿਸ਼ ਕਰ ਰਹੇ ਹਨ |
 ਹਾਂਗਕਾਂਗ ਪੋਸਟ ਦੀ ਰਿਪੋਰਟ 'ਚ ਇਹ ਪ੍ਰਗਟਾਵਾ ਹੋਇਆ ਹੈ | ਰਿਪੋਰਟ 'ਚ ਕਿਹਾ ਗਿਆ ਹੈ ਕਿ ਲੋਕ ਚੀਨ 'ਚ ਨਹੀਂ ਰਹਿਣਾ ਚਾਹੁੰਦੇ ਕਿਉਂਕਿ ਉਨ੍ਹਾਂ ਨੂੰ  ਜਿਨਪਿੰਗ ਦੇ ਸ਼ਾਸਨ ਨਾਲ ਨਜਿੱਠਣ 'ਚ ਲਗਾਤਾਰ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ |
ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਦੀਆਂ ਨੀਤੀਆਂ ਇੰਨੀਆਂ ਮਾੜੀਆਂ ਸਾਬਤ ਹੋ ਰਹੀਆਂ ਹਨ ਕਿ ਲੋਕ ਦੇਸ਼ ਛੱਡਣ ਲਈ ਮਜਬੂਰ ਹਨ |
ਇਨ੍ਹਾਂ ਵਿਚ ਘੱਟ-ਗਿਣਤੀ ਭਾਈਚਾਰਿਆਂ ਨਾਲ ਕੀਤੀ ਜਾ ਰਹੀ ਬੇਰਹਿਮੀ, ਬੋਲਣ ਦੀ ਆਜ਼ਾਦੀ ਦੀ ਘਾਟ, ਅਕਾਦਮਿਕਾਂ ਦੀ ਦੁਰਦਸ਼ਾ ਅਤੇ ਇਥੋਂ ਤਕ ਕਿ ਵਪਾਰਕ ਕਾਰੋਬਾਰੀਆਂ ਅਤੇ ਮਸ਼ਹੂਰ ਹਸਤੀਆਂ 'ਤੇ ਚੀਨ ਦੀ ਬੇਰਹਿਮੀ ਨਾਲ ਕਾਰਵਾਈ ਸ਼ਾਮਲ ਹੈ | (ਏਜੰਸੀ)