ਕਪੂਰਥਲਾ 'ਚ ਦਿਮਾਗੀ ਤੌਰ 'ਤੇ ਪ੍ਰੇਸ਼ਾਨ ਨੌਜਵਾਨ ਨੇ ਫਾਹਾ ਲੈ ਕੇ ਕੀਤੀ ਖ਼ੁਦਕੁਸ਼ੀ
ਨਿੱਜੀ ਸਕੂਲ ’ਚ ਬੱਚਿਆਂ ਨੂੰ ਸੰਗੀਤ ਸਿਖਾਉਣ ਦੀ ਕਰਦਾ ਸੀ ਨੌਕਰੀ
ਕਪੂਰਥਲਾ: ਕਪੂਰਥਲਾ ਅਧੀਨ ਪੈਂਦੇ ਪਿੰਡ ਸੰਧੂ ਚੱਠਾ ਦੇ ਨੌਜਵਾਨ ਨੇ ਦਿਮਾਗੀ ਪ੍ਰੇਸ਼ਾਨੀ ਕਾਰਨ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਮ੍ਰਿਤਕ ਦੀ ਪਹਿਚਾਣ ਕਰਨਦੀਪ ਸਿੰਘ ਨਾਹਰ ਵਜੋਂ ਹੋਈ ਹੈ। ਪੁਲਿਸ ਨੂੰ ਦਿਤੇ ਬਿਆਨਾਂ ’ਚ ਮ੍ਰਿਤਕ ਦੇ ਪਿਤਾ ਲਖਵੀਰ ਸਿੰਘ ਨੇ ਦਸਿਆ ਕਿ ਕਰਨਦੀਪ, ਇਕ ਨਿੱਜੀ ਸਕੂਲ ’ਚ ਬੱਚਿਆਂ ਨੂੰ ਸੰਗੀਤ ਸਿਖਾਉਣ ਦੀ ਨੌਕਰੀ ਕਰਦਾ ਸੀ ਅਤੇ ਪਿਛਲੇ ਕਰੀਬ ਇਕ ਹਫ਼ਤੇ ਤੋਂ ਉਹ ਚੁੱਪ-ਚੁੱਪ ਜਿਹਾ ਰਹਿੰਦਾ ਸੀ ਤੇ ਕਿਸੇ ਨੂੰ ਕੁਝ ਨਹੀਂ ਦੱਸਦਾ ਸੀ।
ਇਹ ਵੀ ਪੜ੍ਹੋ: ਰੋਪੜ 'ਚ ਪੁਲਿਸ ਮੁਲਾਜ਼ਮ ਦੀ ਲਾਸ਼ ਹੋਈ ਬਰਾਮਦ, ਹੱਥ ਵਿਚ ਸੀ ਸਰਿੰਜ
ਕੱਲ੍ਹ ਸ਼ਾਮ ਨੂੰ ਰੋਟੀ ਲਈ ਜਦੋਂ ਮ੍ਰਿਤਕ ਦਾ ਭਰਾ ਉਸ ਨੂੰ ਬੁਲਾਉਣ ਉੱਪਰ ਗਿਆ ਤਾਂ ਕਮਰੇ ਦਾ ਦਰਵਾਜ਼ਾ ਅੰਦਰੋਂ ਬੰਦ ਸੀ ਅਤੇ ਲਾਈਟ ਵੀ ਬੰਦ ਸੀ, ਜਦੋਂ ਉਸ ਨੂੰ ਵਾਰ-ਵਾਰ ਆਵਾਜ਼ ਦੇਣ ’ਤੇ ਵੀ ਅੰਦਰੋਂ ਕੋਈ ਹਰਕਤ ਨਹੀਂ ਹੋਈ ਤਾਂ ਕਮਰੇ ਦੇ ਦਰਵਾਜ਼ੇ ਨੂੰ ਧੱਕਾ ਮਾਰਨ ’ਤੇ ਉਸ ਦੀ ਕੁੰਡੀ ਟੁੱਟਣ ਨਾਲ ਦਰਵਾਜ਼ਾ ਖੁੱਲ੍ਹਿਆ।
ਇਹ ਵੀ ਪੜ੍ਹੋ: ਜੈਪੁਰ ਏਅਰਪੋਰਟ 'ਤੇ ਦੁਬਈ ਤੋਂ ਆਏ ਯਾਤਰੀ ਤੋਂ ਬਰਾਮਦ ਹੋਇਆ 20 ਲੱਖ ਦਾ ਸੋਨਾ
ਇਸੇ ਦੌਰਾਨ ਜਦ ਪਰਿਵਾਰ ਨੇ ਅੰਦਰ ਜਾ ਕੇ ਵੇਖਿਆ ਤਾਂ ਕਰਨਦੀਪ ਨੇ ਫਾਹਾ ਲਿਆ ਹੋਇਆ ਸੀ, ਜਿਸ ਨੂੰ ਤੁਰੰਤ ਕਾਲਾ ਸੰਘਿਆਂ ਹਸਪਤਾਲ ਵਿਖੇ ਲਿਜਾਇਆ, ਜਿਥੇ ਡਾਕਟਰਾਂ ਨੇ ਉਸ ਨੂੰ ਸ਼ਹਿਰ ਭੇਜ ਦਿਤਾ। ਜਲੰਧਰ ਦੇ ਸਰਕਾਰੀ ਹਸਪਤਾਲ ਲਿਜਾਣ ’ਤੇ ਡਾਕਟਰਾਂ ਨੇ ਕਰਨਦੀਪ ਨੂੰ ਮ੍ਰਿਤਕ ਐਲਾਨ ਦਿੱਤਾ