Hoshiarpur News : ਬੱਸ ਨੇ ਬਾਈਕ ਸਵਾਰ ਨੌਜਵਾਨ ਨੂੰ ਮਾਰੀ ਟੱਕਰ , ਹਸਪਤਾਲ ਲਿਜਾਂਦੇ ਸਮੇਂ ਤੋੜਿਆ ਦਮ
ਅੱਜ ਸਵੇਰੇ ਬਾਈਕ 'ਤੇ ਘਰੋਂ ਕੰਮ ਲਈ ਨਿਕਲਿਆ ਸੀ ਮਨਜੋਤ
Hoshiarpur News : ਹੁਸ਼ਿਆਰਪੁਰ ਦੇ ਦਸੂਹਾ ਸਥਿਤ ਐਸ.ਡੀ.ਐਮ ਚੌਂਕ 'ਤੇ ਅੱਜ ਸਵੇਰੇ 9 ਵਜੇ ਦੇ ਕਰੀਬ ਇੱਕ ਬੱਸ ਨੇ ਬਾਈਕ ਸਵਾਰ ਨੌਜਵਾਨ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਨੌਜਵਾਨ ਦੀ ਮੌਤ ਹੋ ਗਈ। ਬੱਸ ਚਾਲਕ ਬੱਸ ਸਮੇਤ ਮੌਕੇ ਤੋਂ ਫਰਾਰ ਹੋ ਗਿਆ।
ਪ੍ਰਾਪਤ ਜਾਣਕਾਰੀ ਅਨੁਸਾਰ ਮਨਜੋਤ ਸਿੰਘ ਪੁੱਤਰ ਜਮਸ਼ੇਰ ਸਿੰਘ ਵਾਸੀ ਪਿੰਡ ਬੋਦਲ ਦਸੂਹਾ ਵਿਖੇ ਇੱਕ ਦੁਕਾਨ ’ਤੇ ਕੰਮ ਕਰਦਾ ਹੈ। ਹਰ ਰੋਜ਼ ਦੀ ਤਰ੍ਹਾਂ ਮਨਜੋਤ ਅੱਜ ਸਵੇਰੇ ਬਾਈਕ 'ਤੇ ਘਰੋਂ ਕੰਮ ਲਈ ਨਿਕਲਿਆ ਸੀ। ਜਦੋਂ ਉਹ ਦਸੂਹਾ ਦੇ ਐਸ.ਡੀ.ਐਮ ਚੌਂਕ ਕੋਲ ਪਹੁੰਚਿਆ ਤਾਂ ਦਸੂਹਾ-ਜਲੰਧਰ ਨੈਸ਼ਨਲ ਹਾਈਵੇ 'ਤੇ ਇਕ ਪ੍ਰਾਈਵੇਟ ਕੰਪਨੀ ਦੀ ਬੱਸ ਨੇ ਉਸ ਨੂੰ ਸਾਈਡ ਤੋਂ ਟੱਕਰ ਮਾਰ ਦਿੱਤੀ, ਜਿਸ ਕਾਰਨ ਮਨਜੋਤ ਸੜਕ 'ਤੇ ਡਿੱਗ ਗਿਆ।
ਹਾਦਸੇ 'ਚ ਮਨਜੋਤ ਦੇ ਸਿਰ ਅਤੇ ਨੱਕ 'ਤੇ ਗੰਭੀਰ ਸੱਟਾਂ ਲੱਗੀਆਂ ਹਨ। ਮੌਕੇ 'ਤੇ ਮੌਜੂਦ ਲੋਕਾਂ ਨੇ ਜ਼ਖਮੀ ਮਨਜੋਤ ਨੂੰ ਦਸੂਹਾ ਦੇ ਸਿਵਲ ਹਸਪਤਾਲ 'ਚ ਦਾਖਲ ਕਰਵਾਇਆ, ਜਿੱਥੇ ਡਾਕਟਰਾਂ ਨੇ ਉਸ ਦੀ ਹਾਲਤ ਗੰਭੀਰ ਦੇਖਦੇ ਹੋਏ ਉਸ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ, ਪਰ ਮਨਜੋਤ ਦੀ ਰਸਤੇ 'ਚ ਹੀ ਮੌਤ ਹੋ ਗਈ।