Poem: ਤਕੜੇ ਦਾ ਸੱਤੀ ਵੀਹੀਂ ਸੌ
ਗ਼ਰੀਬਾਂ ਕੋਲੋਂ ਆਵੇ ਮੁਸ਼ਕ ਨਾ ਖਲੋ ਹੁੰਦਾ, ਤਕੜੇ ਦਾ ਸੱਤੀ ਵੀਹੀਂ ਸੌ ਹੁੰਦਾ।
poem in punjabi
ਗ਼ਰੀਬਾਂ ਕੋਲੋਂ ਆਵੇ ਮੁਸ਼ਕ ਨਾ ਖਲੋ ਹੁੰਦਾ,
ਤਕੜੇ ਦਾ ਸੱਤੀ ਵੀਹੀਂ ਸੌ ਹੁੰਦਾ।
ਕਰਨ ਸਲਾਮਾਂ ਲੋਕੀ ਪੈਸਿਆਂ ਵਾਲਿਆਂ ਨੂੰ,
ਕੋਈ ਨਾ ਦੇਖੇ ਕੀਤੇ ਘਾਲੇ ਮਾਲਿਆ ਨੂੰ।
ਪੈਸਿਆਂ ਪਿੱਛੇ ਲੁੱਕ ਜਾਵੇ, ਕੀਤਾ ਜੋ ਹੁੰਦਾ,
ਗ਼ਰੀਬਾਂ ਕੋਲੋਂ ਆਵੇ ਮੁਸ਼ਕ ਨਾ ਖਲੋ ਹੁੰਦਾ,
ਤਕੜੇ ਦਾ ਸੱਤੀ ਵੀਹੀਂ ਸੋ ਹੁੰਦਾ।
ਬਚ ‘ਸੁਰਿੰਦਰ’ ਇਨ੍ਹਾਂ ਕਾਲੇ ਨਾਗਾਂ ਤੋਂ,
ਝੱਪਟ ਮਾਰਦੇ ਇਨ੍ਹਾਂ ਭੈੜੇ ਬਾਜ਼ਾਂ ਤੋਂ।
ਇਨ੍ਹਾਂ ਦੇ ਨਾਲ ਕਿੱਥੇ ਸੱਚਾ ਮੋਹ ਹੁੰਦਾ,
ਗ਼ਰੀਬਾਂ ਕੋਲੋਂ ਆਵੇ ਮੁਸ਼ਕ ਨਾ ਖਲੋ ਹੁੰਦਾ,
ਤਕੜੇ ਦਾ ਸੱਤੀ ਵੀਹੀਂ ਸੌ ਹੁੰਦਾ।
- ਸੁਰਿੰਦਰ ‘ਮਾਣੂੰਕੇ ਗਿੱਲ’ ਮੋਬਾ : 88723-21000