ਸਰਕਾਰੀ ਬੋਰਡ 'ਤੇ ਕਾਲੀ ਸਿਆਹੀ ਫੇਰਨ ਦੇ ਦੋਸ਼ ਹੇਠ ਬਲਜੀਤ ਸਿੰਘ ਨੂੰ ਤਿੰਨ ਮਹੀਨੇ ਕੈਦ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਮਾਰਟ ਸਿਟੀ ਚੰਡੀਗੜ੍ਹ ਵਿਚ ਪੰਜਾਬ ਭਾਸ਼ਾ ਦੀ ਥਾਂ ਹਿੰਦੀ/ਅੰਗਰੇਜ਼ੀ ਵਿਚ ਲਿਖੇ ਹੋਏ ਸਰਕਾਰੀ ਇਮਾਰਤਾਂ 'ਤੇ ਵਿਭਾਗਾਂ ਦੇ ਸਾਈਨ ਬੋਰਡਾਂ 'ਤੇ ਕਾਲੀ ਸਿਆਹੀ..............

Baljit Singh Khalsa

ਚੰਡੀਗੜ੍ਹ : ਸਮਾਰਟ ਸਿਟੀ ਚੰਡੀਗੜ੍ਹ ਵਿਚ ਪੰਜਾਬ ਭਾਸ਼ਾ ਦੀ ਥਾਂ ਹਿੰਦੀ/ਅੰਗਰੇਜ਼ੀ ਵਿਚ ਲਿਖੇ ਹੋਏ ਸਰਕਾਰੀ ਇਮਾਰਤਾਂ 'ਤੇ ਵਿਭਾਗਾਂ ਦੇ ਸਾਈਨ ਬੋਰਡਾਂ 'ਤੇ ਕਾਲੀ ਸਿਆਹੀ ਫੇਰਨ ਦੇ ਦੋਸ਼ ਹੇਠ ਮੰਗਲਵਾਰ ਨੂੰ ਜ਼ਿਲ੍ਹਾ ਅਦਾਲਤ ਨੇ ਬਲਜੀਤ ਸਿੰਘ ਖ਼ਾਲਸਾ ਨੂੰ ਤਿੰਨ ਮਹੀਨੇ ਕੈਦ ਅਤੇ 20 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਜੱਜ ਵਲੋਂ ਸੁਣਾਈ ਸਜ਼ਾ 'ਚ ਕਿਹਾ ਗਿਆ ਹੈ ਕਿ ਜੇ ਬਲਜੀਤ ਸਿੰਘ ਖ਼ਾਲਸਾ ਸਮੇਂ ਸਿਰ ਜੁਰਮਾਨਾ ਜਮ੍ਹਾਂ ਨਹੀਂ ਕਰਾਉਂਦਾ ਤਾਂ ਉਸ ਦੀ ਸਜ਼ਾ ਵਿਚ 4 ਹਫ਼ਤੇ ਹੋਰ ਵਾਧਾ ਹੋ ਜਾਵੇਗਾ।

ਜ਼ਿਕਰਯੋਗ ਹੈ ਕਿ ਖ਼ਾਲਸਾ ਕਈ ਵਾਰ ਸ਼ਹਿਰ ਵਿਚ ਕਾਲੀ ਸਿਆਹੀ ਪੋਚਣ ਲਈ ਗ੍ਰਿਫ਼ਤਾਰ ਹੋਇਆ ਸੀ ਅਤੇ ਉਸ ਨੂੰ ਕੋਈ ਜ਼ਮਾਨਤ ਨਹੀਂ ਮਿਲੀ। ਉਸ ਦੀ ਮਦਦ ਲਈ ਕਈ ਜਥੇਬੰਦੀਆਂ ਵੀ ਕੰਮ ਕਰਦੀਆਂ ਰਹੀਆਂ। ਇਹ ਕੇਸ ਸੈਕਟਰ-17 ਦੀ ਪੁਲਿਸ ਚੌਕੀ ਵਿਚ 16 ਅਗੱਸਤ 2017 ਨੂੰ ਇਨਕਮ ਟੈਕਸ ਭਵਨ 'ਚ ਲਿਖੇ ਹਿੰਦੀ ਦੇ ਬੋਰਡਾਂ 'ਤੇ ਕਾਲੀ ਸਿਆਹੀ ਫੇਰਨ ਦੇ ਦੋਸ਼ ਹੇਠ ਦਰਜ ਹੋਇਆ ਸੀ। ਇਸ ਵਿਚ ਪੁਲਿਸ ਦੇ ਇਕ ਸਿਪਾਹੀ ਨੇ ਗਵਾਹੀ ਦਿਤੀ ਸੀ।