National Teacher Award ਲਈ 47 ਅਧਿਆਪਕ ਨਾਮਜ਼ਦ, ਜਾਰੀ ਹੋਈ ਸੂਚੀ 

ਏਜੰਸੀ

ਖ਼ਬਰਾਂ, ਪੰਜਾਬ

ਪੰਜਾਬ ਦੇ ਫਰੀਦਕੋਟ ਤੋਂ ਰਾਜਿੰਦਰ ਕੁਮਾਰ ਦੀ ਚੋਣ ਹੋਈ ਹੈ

National Teacher Award

ਚੰਡੀਗੜ੍ਹ: ਦੇਸ਼ ਭਰ ਦੇ 47 ਅਧਿਆਪਕਾਂ ਨੂੰ ਰਾਸ਼ਟਰੀ ਅਧਿਆਪਕ ਐਵਾਰਡ ਲਈ ਚੁਣਿਆ ਗਿਆ ਹੈ। ਸਿੱਖਿਆ ਮੰਤਰਾਲੇ ਨੇ ਇਨ੍ਹਾਂ ਅਧਿਆਪਕਾਂ ਦੀ ਸੂਚੀ ਜਾਰੀ ਕੀਤੀ ਹੈ। ਸਨਮਾਨਿਤ ਕੀਤੇ ਗਏ ਅਧਿਆਪਕਾਂ ਦੀ ਸੂਚੀ ਵਿਚ ਦਿੱਲੀ ਦੇ ਮਾਉਂਟ ਆਬੂ ਸਕੂਲ ਦੀ ਜੋਤੀ ਅਰੋੜਾ, ਹਰਿਆਣਾ ਦੇ ਸਰਕਾਰੀ ਸਕੂਲ ਅਧਿਆਪਕ ਮਨੋਜ ਕੁਮਾਰ ਲਖੜਾ, ਹਿਮਾਚਲ ਪ੍ਰਦੇਸ਼ ਦੇ ਲੈਕਚਰਾਰ ਨਰਦੇਵ ਸਿੰਘ, ਪੰਜਾਬ ਦੇ ਫਰੀਦਕੋਟ ਤੋਂ ਰਾਜਿੰਦਰ ਕੁਮਾਰ ਅਤੇ ਬੰਗਲੁਰੂ ਵਿੱਚ ਕੇਂਦਰੀ ਵਿਦਿਆਲਿਆ ਤੋਂ ਚੇਨਮਲਕਰ ਸ਼ਣਮੁਗਮ ਸ਼ਾਮਲ ਹਨ।

ਦੱਸ ਦਈਏ ਕਿ ਮੰਤਰਾਲੇ ਵੱਲੋਂ ਜਾਰੀ ਇੱਕ ਆਦੇਸ਼ ਮੁਤਾਬਕ ਸਕੂਲ ਸਿੱਖਿਆ ਅਤੇ ਸਾਖਰਤਾ ਵਿਭਾਗ ਨੇ ਸਾਲ 2020 ਲਈ ਪੁਰਸਕਾਰ ਪ੍ਰਾਪਤ ਕਰਨ ਵਾਲਿਆਂ ਦੀ ਚੋਣ ਲਈ ਰਾਸ਼ਟਰੀ ਪੱਧਰ ‘ਤੇ ਇੱਕ ਕਮੇਟੀ ਦਾ ਗਠਨ ਕੀਤਾ ਸੀ। ਇਸ ਕਮੇਟੀ ਨੇ ਵੀਡੀਓ ਕਾਨਫਰੰਸਿੰਗ ਰਾਹੀਂ ਸਾਰੇ 36 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀਆਂ ਚੋਣ ਕਮੇਟੀਆਂ ਅਤੇ 7 ਸੰਗਠਨ ਚੋਣ ਕਮੇਟੀਆਂ ਦੁਆਰਾ ਚੁਣੇ ਗਏ 153 ਅਧਿਆਪਕਾਂ ਦੀ ਸੂਚੀ ਦਾ ਜਾਇਜ਼ਾ ਲਿਆ ਸੀ।

44 ਸਾਲਾ ਰਾਜਿੰਦਰ ਕੁਮਾਰ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਵੜਭਾਈਕਾ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਪੜ੍ਹਾਉਂਦਾ ਹੈ। ਉਸ ਨੂੰ ਇਸ ਸਾਲ ਦੇ ਰਾਸ਼ਟਰੀ ਅਧਿਆਪਕ ਪੁਰਸਕਾਰ' ਲਈ ਚੁਣਿਆ ਗਿਆ ਹੈ। ਰਾਜਿੰਦਰ ਕੁਮਾਰ ਅਪਲਾਈਡ ਫਿਜ਼ਿਕਸ ਵਿਚ ਪੋਸਟ-ਗ੍ਰੈਜੂਏਟ ਹੈ। ਰਜਿੰਦਰ ਕੁਮਾਰ ਦਾ ਕਹਿਣਾ ਹੈ ਕਿ, “ਸਾਡੇ ਦੋਵਾਂ (ਕੁਮਾਰ ਦੀ ਪਤਨੀ) ਨੂੰ ਹਾਈ ਸਕੂਲ ਲਈ ਸਾਇੰਸ ਅਧਿਆਪਕਾਂ ਵਜੋਂ ਦੋ ਵਾਰ ਤਰੱਕੀ ਮਿਲੀ ਸੀ, ਪਰ ਅਸੀਂ ਪ੍ਰਮੋਸ਼ਨ ਤੋਂ ਇਨਕਾਰ ਕਰ ਦਿੱਤਾ ਕਿਉਂਕਿ ਸਾਨੂੰ ਮਹਿਸੂਸ ਹੋਇਆ ਕਿ ਪ੍ਰਾਇਮਰੀ ਸਿੱਖਿਆ ਨੂੰ ਮਜ਼ਬੂਤ ਕਰਨ ਦੀ ਲੋੜ ਹੈ

ਤਾਂ ਕਿ ਇਹ ਬੱਚੇ ਸੀਨੀਅਰ ਕਲਾਸਾਂ ਵਿਚ ਬਿਹਤਰ ਪ੍ਰਦਰਸ਼ਨ ਕਰ ਸਕਣ।” ਉਸ ਨੇ ਅੱਗੇ ਕਿਹਾ, “ਮੈਂ ਆਪਣੇ ਭੌਤਿਕ ਵਿਗਿਆਨ ਦੇ ਤਜ਼ਰਬੇ ਨੂੰ ਆਪਣੇ ਅਧਿਆਪਨ ਵਿਧੀ ਵਿਚ ਵਰਤਿਆ ਹੈ। ਮੈਂ ਆਪਣੇ ਤੌਰ 'ਤੇ 1,200 ਰੁਪਏ ਦੀ ਇੱਕ ਭਾਸ਼ਾ ਲੈਬ ਤਿਆਰ ਕੀਤੀ ਜਿਸ ਦੀ ਮਾਰਕੀਟ ਕੀਮਤ 9 ਸਾਲ ਪਹਿਲਾਂ ਕੀਮਤ 35,000 ਰੁਪਏ ਸੀ। ਇਸ ਤਰ੍ਹਾਂ, ਮੇਰੀ ਪਤਨੀ ਅਤੇ ਮੈਂ ਆਪਣੀ ਪੀਜੀ ਦੀ ਡਿਗਰੀ ਦੇ ਗਿਆਨ ਨੂੰ ਬੱਚਿਆਂ ਨੂੰ ਪੜ੍ਹਾਉਣ ਲਈ ਮਦਦ ਹਾਸਲ ਕੀਤੀ।"