ਜਲੰਧਰ ਦੇ ਸਿਵਲ ਹਸਪਤਾਲ ਤੋਂ ਅਗ਼ਵਾ ਕੀਤਾ ਬੱਚਾ ਪੁਲਿਸ ਨੇ ਕੀਤਾ ਬਰਾਮਦ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਜਲੰਧਰ ਦੇ ਸਿਵਲ ਹਸਪਤਾਲ ਤੋਂ ਅਗ਼ਵਾ ਕੀਤਾ ਬੱਚਾ ਪੁਲਿਸ ਨੇ ਕੀਤਾ ਬਰਾਮਦ

image

ਜਲੰਧਰ , 22 ਅਗੱਸਤ (ਵਰਿੰਦਰ ਸ਼ਰਮਾ, ਨਿਰਮਲ ਧੂੰੰਨਾ): ਜਲੰਧਰ ਦੇ ਸਿਵਲ ਹਸਪਤਾਲ ਵਿਚ ਪੁਲਿਸ ਨੇ ਅਗ਼ਵਾ ਕੀਤੇ ਬੱਚੇ ਨੂੰ ਬਰਾਮਦ ਕਰ ਲਿਆ ਹੈ। ਦੋ ਦਿਨ ਪਹਿਲਾਂ ਜਲੰਧਰ ਦੇ ਸਿਵਲ ਹਸਪਤਾਲ ਵਿਚ ਨਵੇਂ ਜਨਮੇ ਬੱਚੇ ਨੂੰ ਲੈ ਕੇ ਕਾਫ਼ੀ ਹੰਗਾਮਾ ਹੋਇਆ ਸੀ ਅਤੇ ਬੱਚੇ ਦੇ ਪਰਵਾਰਕ ਮੈਂਬਰਾਂ ਨੇ ਦੋਸ਼ ਲਾਇਆ ਕਿ ਉਨ੍ਹਾਂ ਦੇ ਨਵੇਂ ਜਨਮੇ ਬੱਚੇ ਨੂੰ ਕਿਸੇ ਨੇ ਅਗ਼ਵਾ ਕਰ ਲਿਆ ਸੀ।

image
   ਬੱਚੇ ਦਾ ਜਨਮ ਵੀਰਵਾਰ ਨੂੰ ਸਿਵਲ ਹਸਪਤਾਲ ਵਿਚ ਹੋਇਆ ਸੀ। ਬੱਚੇ ਦੀ ਮਾਂ ਖੁਸ਼ਬੂ ਅਤੇ ਬੱਚੇ ਦੇ ਪਿਤਾ ਦੀਪਕ ਨੇ ਕਿਹਾ ਸੀ ਕਿ ਉਨ੍ਹਾਂ ਦੀ ਮਾਂ ਜੈਅੰਤੀ ਦੇਵੀ ਰਿਸੈਪਸ਼ਨ ਉਤੇ ਫ਼ਾਈਲ ਬਣਾਉਣ ਗਈ ਸੀ, ਪਰ ਇਸ ਦੌਰਾਨ ਉਹ ਬੱਚਾ ਲਾਪਤਾ ਹੋ ਗਿਆ ਜਦੋਂ ਉਹ ਵਾਪਸ ਆਇਆ ਤਾਂ ਸਿਵਲ ਹਸਪਤਾਲ ਵਿਚ ਹੰਗਾਮਾ ਹੋ ਗਿਆ। ਉਕਤ ਬੱਚਾ ਨਕੋਦਰ ਨੇੜੇ ਇਕ ਪਿੰਡ ਤੋਂ ਬਰਾਮਦ ਹੋਇਆ ਹੈ। ਪੁਲਿਸ ਸੂਤਰਾਂ ਨੂੰ ਜਾਣਕਾਰੀ ਮਿਲੀ ਹੈ ਕਿ ਬੱਚੇ ਨੂੰ ਪਰਵਾਰ ਦੇ ਹਵਾਲੇ ਕਰ ਦਿਤਾ ਗਿਆ ਹੈ ਅਤੇ ਪਰਵਾਰਕ ਮੈਂਬਰ ਉਸ ਦੀ ਨਿਗਰਾਨੀ ਕਰ ਰਹੇ ਹਨ।


  ਇਕ ਮਹਿਲਾ ਕਰਮਚਾਰੀ ਸ਼ੱਕ ਦੇ ਘੇਰੇ ਵਿਚ ਆ ਗਈ ਅਤੇ ਮਹਿਲਾ ਪੁਲਿਸ ਨੇ ਇਕ ਹੋਰ ਔਰਤ ਅਤੇ ਤਿੰਨ ਆਦਮੀਆਂ ਨੂੰ ਗ੍ਰਿਫ਼ਤਾਰ ਕੀਤਾ ਅਤੇ ਬੱਚਾ ਬਰਾਮਦ ਕਰ ਲਿਆ ਗਿਆ ਹੈ। ਦਸਿਆ ਜਾ ਰਿਹਾ ਹੈ ਕਿ ਇਕ ਮਹਿਲਾ ਨੌਕਰ ਨੇ ਇਹ ਸਾਰੀ ਸਾਜਿਸ਼ ਰਚੀ ਸੀ। ਮੋਬਾਈਲ ਦੇ ਵੇਰਵੇ ਵਿਚ ਔਰਤ ਦਾ ਨੰਬਰ ਸਾਹਮਣੇ ਆਉਣ ਤੋਂ ਬਾਅਦ ਪੁਲਿਸ ਨੂੰ ਬਹੁਤ ਸਾਰੇ ਤੱਥ ਪ੍ਰਾਪਤ ਹੋਏ ਅਤੇ ਇਕ ਕਾਰ ਸੀਸੀਟੀਵੀ ਉੱਤੇ ਦਿਖਾਈ ਦੇਣ ਤੋਂ ਬਾਅਦ ਪੁਲਿਸ ਨੂੰ ਸਫ਼ਲਤਾ ਮਿਲੀ।