ਚਿੱਟੇ ਦੀ ਲਤ ਨੇ ਗੋਲਡ ਮੈਡਲਿਸਟ ਨੂੰ ਬਣਾਇਆ ਚੋਰ, 50 ਮੋਬਾਈਲ ਬਰਾਮਦ

ਏਜੰਸੀ

ਖ਼ਬਰਾਂ, ਪੰਜਾਬ

ਚਰਨ ਕਮਲ ਨੇ ਸਾਲ 2014 ਵਿਚ ਰਾਸ਼ਟਰੀ ਕੁਸ਼ਤੀ ਵਿਚ ਸੋਨ ਤਮਗ਼ਾ ਜਿੱਤਿਆ ਸੀ ਅਤੇ ਉਹ ਚੰਗੇ ਪਰਵਾਰ ਨਾਲ ਸਬੰਧ ਰਖਦਾ ਹੈ।

Gold medalist wrestler became addicted to drugs

ਚੰਡੀਗੜ੍ਹ: ਪਹਿਲਵਾਨੀ ਵਿਚ ਗੋਲਡ ਮੈਡਲ ਜੇਤੂ ਪਹਿਲਵਾਨ (Gold Medalist Wrestler) ਨੂੰ ਨਸ਼ੇ ਦੀ ਅਜਿਹੀ ਲਤ (Drug Addiction) ਲੱਗੀ ਕਿ ਉਸ ਨੂੰ ਪੂਰਾ ਕਰਨ ਲਈ ਉਹ ਅਪਰਾਧ (Crime) ਦੇ ਰਾਹ ਪੈ ਗਿਆ। ਅੱਜ ਚੰਡੀਗੜ੍ਹ ਪੁਲਿਸ ਨੇ ਜ਼ਿਲ੍ਹਾ ਪਟਿਆਲਾ, ਰਾਉ ਮਾਜਰਾ ਵਾਸੀ ਚਰਣ ਕਮਲ ਗੋਲਡ ਮੈਡਲਿਸਟ ਨੂੰ ਚੋਰੀ ਦੇ ਮਾਮਲੇ ਵਿਚ ਗ੍ਰਿਫ਼ਤਾਰ (Arrested) ਕੀਤਾ ਹੈ। ਉਹ ਨਸ਼ੇ ਦੀ ਲਤ ਨੂੰ ਪੂਰਾ ਕਰਨ ਲਈ ਚੋਰੀ ਕਰਨ ਲੱਗ ਪਿਆ।

ਜ਼ਿਕਰਯੋਗ ਹੈ ਕਿ ਚਰਨ ਕਮਲ ਨੇ ਸਾਲ 2014 ਵਿਚ ਰਾਸ਼ਟਰੀ ਕੁਸ਼ਤੀ ਵਿਚ ਸੋਨ ਤਮਗ਼ਾ ਜਿੱਤਿਆ ਸੀ ਅਤੇ ਉਹ ਚੰਗੇ ਪਰਵਾਰ ਨਾਲ ਸਬੰਧ ਰਖਦਾ ਹੈ। ਉਸ ਦੀ ਮਾਤਾ ਲੈਕਚਰਾਰ, ਭਰਾ ਕੈਨੇਡਾ ਵਿਚ ਰਹਿੰਦਾ ਹੈ। ਦੋਸ਼ੀ ਨੂੰ ਪੁਲਿਸ ਨੇ 8 ਅਗੱਸਤ ਨੂੰ ਐਡਵੋਕੇਟ ਸੁਮਿਤ ਸਹਿਗਲ, ਸੈਕਟਰ-16, ਚੰਡੀਗੜ੍ਹ ਦੀ ਕੋਠੀ ਵਿਚ ਹੋਈ ਚੋਰੀ ਦੇ ਮਾਮਲੇ ਵਿਚ ਗ੍ਰਿਫ਼ਤਾਰ ਕੀਤਾ ਹੈ। ਦੋਸ਼ੀਆਂ ਦੀ ਨਿਸ਼ਾਨਦੇਹੀ ’ਤੇ ਪੁਲਿਸ ਨੇ ਦੋ ਘੜੀਆਂ ਅਤੇ ਜੁੱਤੀਆਂ ਦੇ ਇਕ ਜੋੜੇ ਸਮੇਤ 50 ਚੋਰੀ ਹੋਏ ਮੋਬਾਈਲ ਫ਼ੋਨ (50 Mobile Phones recovered) ਬਰਾਮਦ ਕੀਤੇ।