ਪਿੰਡ ਝੁੰਗੀਆ ’ਚ ਜਵਾਈ ਵਲੋਂ ਗੋਲੀ ਮਾਰ ਕੇ ਸੱਸ ਦਾ ਕਤਲ, ਪਤਨੀ ਦੀ ਹਾਲਤ ਨਾਜ਼ੁਕ

ਏਜੰਸੀ

ਖ਼ਬਰਾਂ, ਪੰਜਾਬ

ਮਨਦੀਪ ਸਿੰਘ ਨੇ ਗੋਲੀ ਮਾਰ ਕੇ ਆਪਣੀ ਪਤਨੀ ਨੂੰ ਗੰਭੀਰ ਰੂਪ ਨਾਲ ਜ਼ਖਮੀ ਕਰ ਦਿੱਤਾ।

Mother-in-law shot dead by son-in-law in Jhungian village

 

ਹੁਸ਼ਿਆਰਪੁਰ: ਬਲਾਕ ਮਾਹਿਲਪੁਰ ਦੇ ਪਿੰਡ ਝੁੰਗੀਆਂ ਵਿਚ ਅੱਜ ਇਕ ਵਿਅਕਤੀ ਨੇ ਕਥਿਤ ਤੌਰ 'ਤੇ ਆਪਣੀ ਸੱਸ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਅਤੇ ਪਤਨੀ ਨੂੰ ਗੰਭੀਰ ਰੂਪ ਨਾਲ ਜ਼ਖਮੀ ਕਰ ਦਿੱਤਾ। ਇਹ ਘਟਨ ਸਵੇਰੇ 6 ਵਜੇ ਵਾਪਰੀ, ਜਿਸ ਦੀ ਜਾਣਕਾਰੀ ਪੁਲਿਸ ਨੇ ਦਿੱਤੀ।

ਚੱਬੇਵਾਲ ਥਾਣੇ ਦੇ ਇੰਚਾਰਜ (SHO) ਪ੍ਰਦੀਪ ਕੁਮਾਰ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਬਲਬੀਰ ਕੌਰ (58) ਵਜੋਂ ਹੋਈ ਹੈ ਅਤੇ ਉਸਦੀ ਗੰਭੀਰ ਜ਼ਖਮੀ ਧੀ ਸ਼ਬਦੀਪ ਕੌਰ (34) ਨੂੰ ਸਥਾਨਕ ਸਰਕਾਰੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ, ਜਿੱਥੋਂ ਉਸਨੂੰ ਜਲੰਧਰ ਦੇ ਇਕ ਹਸਪਤਾਲ ਵਿਚ ਰੈਫਰ ਕੀਤਾ ਗਿਆ। ਪਰਿਵਾਰਕ ਸੂਤਰਾਂ ਅਨੁਸਾਰ ਜਵਾਈ ਮਨਦੀਪ ਸਿੰਘ ਵਾਸੀ ਭਾਰ ਸਿੰਘਪੁਰਾ ਵਿਆਹ ਤੋਂ ਬਾਦ ਵਿਦੇਸ਼ ਚਲਾ ਗਿਆ ਸੀ। ਉਸਦੀ ਪਤਨੀ ਸ਼ਬਦੀਪ ਕੌਰ ਨੂੰ ਵੀ ਨਹੀਂ ਪਤਾ ਸੀ ਕੇ ਮਨਦੀਪ ਵਿਦੇਸ਼ ਤੋਂ ਕਦੋ ਵਾਪਸ ਆਇਆ। ਰਾਤ ਦਸ ਵਜੇ ਉਹ ਪਿੰਡ ਝੁੰਗੀਆਂ ਪਹੁੰਚਿਆ ਅਤੇ ਸਵੇਰੇ 6 ਵਜੇ ਇਹ ਘਟਨਾ ਵਾਪਰੀ।

ਫਿਲਹਾਲ ਮੁਲਜ਼ਮ ਮਨਦੀਪ ਸਿੰਘ ਫਰਾਰ ਹੈ। ਪੁਲਿਸ ਨੇ ਦੱਸਿਆ ਕਿ ਉਸ ਦਾ ਵਿਆਹ ਕਰੀਬ ਤਿੰਨ ਸਾਲ ਪਹਿਲਾਂ ਸ਼ਬਦੀਪ ਕੌਰ ਨਾਲ ਹੋਇਆ ਸੀ। ਮਨਦੀਪ ਸ਼ਨੀਵਾਰ ਸ਼ਾਮ ਨੂੰ ਆਪਣੇ ਸਹੁਰੇ ਪਿੰਡ ਆਇਆ ਸੀ। ਐਸਐਚਓ ਨੇ ਦੱਸਿਆ ਕਿ ਐਤਵਾਰ ਸਵੇਰੇ ਉਸਨੇ ਕੁਝ ਗੋਲੀਆਂ ਚਲਾਈਆਂ, ਜਿਸ ਨਾਲ ਉਸਦੀ ਸੱਸ ਦੀ ਮੌਤ ਹੋ ਗਈ ਅਤੇ ਉਸਦੀ ਪਤਨੀ ਜ਼ਖਮੀ ਹੋ ਗਈ। ਦੋਸ਼ੀ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।