ਹੁਣ ਸੈਲਾਨੀਆਂ ਨੂੰ  ਜਲਿ੍ਹਆਂਵਾਲਾ ਬਾਗ਼ ਪਹਿਲਾਂ ਵਰਗਾ ਵਿਖਾਈ ਨਹੀਂ ਦੇਵੇਗਾ

ਏਜੰਸੀ

ਖ਼ਬਰਾਂ, ਪੰਜਾਬ

ਹੁਣ ਸੈਲਾਨੀਆਂ ਨੂੰ  ਜਲਿ੍ਹਆਂਵਾਲਾ ਬਾਗ਼ ਪਹਿਲਾਂ ਵਰਗਾ ਵਿਖਾਈ ਨਹੀਂ ਦੇਵੇਗਾ

image

ਆਧੁਨਿਕ ਤਰੀਕਿਆਂ ਨਾਲ ਸਜਾਇਆ ਇਤਿਹਾਸਕ ਬਾਗ਼

ਅੰਮਿ੍ਤਸਰ, 21 ਅਗੱਸਤ (ਸਪੋਕਸਮੈਨ ਸਮਾਚਾਰ ਸੇਵਾ) : ਹੁਣ ਜਦੋਂ ਸੈਲਾਨੀ ਅੰਮਿ੍ਤਸਰ ਸਥਿਤ ਜਲਿ੍ਹਆਂਵਾਲਾ ਬਾਗ਼ ਦੇ ਦਰਸ਼ਨ ਕਰਨ ਜਾਣਗੇ ਤਾਂ ਉਨ੍ਹਾਂ ਨੂੰ ੂ ਪੁਰਾਣੀ ਦਿੱਖ ਵਾਲਾ ਇਤਿਹਾਸਕ ਬਾਗ਼ ਵਿਖਾਈ ਨਹੀਂ ਦੇਵੇਗਾ ਬਲਕਿ ਆਧੁਨਿਕ ਤਰੀਕਿਆਂ ਨਾਲ ਸਜਾਏ ਤੇ ਸਵਾਰੇ ਬਾਗ਼ ਦੇ ਦਰਸ਼ਨ ਹੋਣਗੇ | ਕਰੀਬ ਡੇਢ ਸਾਲ ਤੋਂ ਬੰਦ ਪਏ ਜਲਿਆਂਵਾਲਾ ਬਾਗ਼ ਦੀ ਮੁਰੰਮਤ ਕੀਤੀ ਗਈ ਹੈ | ਇਸ ਵਿਚ ਲਾਈਟ ਐਂਡ ਸਾਊਾਡ ਤੇ ਇਕ ਡਿਜੀਟਲ ਡਾਕੂਮੈਂਟਰੀ ਤਿਆਰ ਕੀਤੀ ਗਈ ਹੈ | ਡਿਜੀਟਲ ਡਾਕੂਮੈਂਟਰੀ 'ਤੇ 80 ਲੋਕ ਬੈਠ ਕੇ ਜਲਿ੍ਹਆਂਵਾਲਾ ਬਾਗ਼ ਮਨੁੱਖੀ ਕਤਲੇਆਮ ਬਾਰੇ ਜਾਣਕਾਰੀ ਲੈਣਗੇ |
ਇਸੇ ਤਰ੍ਹਾਂ ਸ਼ਹੀਦੀ ਖੂਹ ਨੂੰ  ਰੇਨੋਵੇਟ ਕੀਤਾ ਗਿਆ ਹੈ | ਖੂਹ ਦੇ ਆਲੇ ਦੁਆਲੇ ਗੈਲਰੀ ਬਣਾਈ ਗਈ ਹੈ, ਜਿਸ ਵਿਚੋਂ ਖੂਹ ਦੀ ਗਹਿਰਾਈ ਤਕ ਵੇਖਿਆ ਜਾ ਸਕਦਾ ਹੈ, ਜਿਸ ਕੰਧ 'ਤੇ ਗੋਲੀਆਂ ਦੇ ਨਿਸ਼ਾਨ ਲੱਗੇ ਸਨ, ਉਨ੍ਹਾਂ ਨੂੰ  ਵੀ ਸੁਰੱਖਿਅਤ ਕੀਤਾ ਗਿਆ ਹੈ | ਜਿਸ ਗਲੀ ਵਿਚੋਂ ਅੰਗਰੇਜ਼ ਬਾਗ਼ ਵਿਚ ਵਡਸਨ, ਉਥੇ ਸ਼ਹੀਦਾਂ ਦੀ ਫ਼ੋਟੋ ਲਾਈ ਗਈ ਹੈ | 
ਸ਼ੁਕਰਵਾਰ ਨੂੰ  ਨਿਗਮ ਕਮਿਸ਼ਨਰ ਐਮਐਸ ਜੱਗੀ, ਐਡੀਸ਼ਨਲ ਕਮਿਸ਼ਨਰ ਸੰਦੀਪ ਰਿਸ਼ੀ ਜਲਿ੍ਹਆਂਵਾਲਾ ਬਾਗ਼ ਦਾ ਦੌਰਾ ਕਰਨ ਪਹੁੰਚੇ | ਇਸੇ ਤਰ੍ਹਾਂ ਜਲਿ੍ਹਆਂਵਾਲਾ ਬਾਗ ਸੁੰਦਰੀਕਰਨ ਪ੍ਰਾਜੈਕਟ ਤਹਿਤ ਏਅਰਕੰਡੀਸ਼ਨ ਗੈਲਰੀਆਂ ਦਾ ਨਿਰਮਾਣ ਕੀਤਾ ਗਿਆ ਹੈ | ਇਨ੍ਹਾਂ ਗੈਲਰੀਆਂ ਵਿਚ ਸ਼ਹਾਦਤ ਨਾਲ ਜੁੜੇ ਦਸਤਾਵੇਜ਼ਾਂ ਤੋਂ ਇਲਾਵਾ ਉਸ ਸਮੇਂ ਵਿਚ ਦੇਸ਼ ਦੇ ਹਾਲਾਤ ਦਾ ਦਿ੍ਸ਼ ਦਿਖਾਇਆ ਜਾਵੇਗਾ |  ਸ਼ਹੀਦ ਸਮਾਰਕ ਦੇ ਰਾਹ ਵਿਚ ਬੁਲਟ ਮਾਰਕ ਵਾਲੀ ਕੰਧ ਦੇ ਨਾਲ ਗੈਲਰੀ ਨੰਬਰ ਤਿੰਨ ਬਣਾਈ ਹੈ | ਇਸ ਵਿਚ ਤਾਂ ਪੰਜਾਬ ਵਿਚ ਹੋਈ ਜ਼ੁਲਮ, ਮਨੁੱਖੀ ਕਤਲੇਆਮ ਦੀ ਫੈਲੀ ਖ਼ਬਰ, ਡਾਇਰ ਨੂੰ  ਬਰੀ ਕਰਨ, ਆਇਰਲੈਂਡ ਵਿਚ ਮਨੁੱਖੀ ਕਤਲੇਆਮ ਦੀ ਨਿੰਦਾ, ਹੰਟਰ ਕਮੇਟੀ ਵਲੋਂ ਡਾਇਰ ਦੇ ਕੰਮਾਂ ਨੂੰ  ਸਹੀ ਠਹਿਰਾਉਣਾ, ਹੰਟਰ ਕਮੇਟੀ ਦੇ ਸਵਾਲ ਜਵਾਬ, ਮਾਲਦੀਵ ਰੀਪੋਰਟ ਵਲੋਂ ਡਾਇਰ ਦੇ ਕੰਮਾਂ ਨੂੰ  ਉਜਾਗਰ ਕਰਨ ਦਾ ਕੰਮ ਕੀਤਾ ਗਿਆ ਹੈ | ਇਸ ਤਰ੍ਹਾਂ ਕੁਲ ਮਿਲਾ ਕੇ ਸੈਲਾਨੀਆਂ ਨੂੰ  ਇਸ ਇਤਿਹਾਸਕ ਬਾਗ਼ ਦਾ ਨਵਾਂ ਰੂਪ ਵੇਖਣ ਨੂੰ  ਮਿਲੇਗਾ |
ਤਸਵੀਰਾਂ ਵੀ ਹਨ