ਨਵੀਂ ਦਿੱਲੀ, 21 ਅਗੱਸਤ : ਇਹ ਰੱਖੜੀ ਦੇ ਤਿਉਹਾਰ ਨੂੰ ਸਪੈਸ਼ਲ ਬਣਾਉਣ ਲਈ ਸ਼ਟੳਟੲ ਭੳਨਕ ੌਡ ੀਨਦਿੳ(ਸ਼ਭੀ) ਅਤੇ ੍ਹਧਢਛ ਭੳਨਕ ਦੋਵਾਂ ਨੇ ਹੀ ਕਾਫੀ ਸ਼ਾਨਦਾਰ ਅਤੇ ਆਕਰਸ਼ਕ ਆਫਰ ਦਾ ਲਾਭ ਆਪਣੇ ਗਾਹਕਾਂ ਨੂੰ ਦੇਣ ਦਾ ਐਲਾਨ ਕੀਤਾ ਹੈ। ਐਸਬੀਆਈ ਇਸ ਮੌਕੇ ਆਪਣੇ ਗਾਹਕਾਂ ਨੂੰ ਸ਼ਾਪਿੰਗ ਕਰਨ ’ਤੇ ਫਲੈਟ 20 ਫੀਸਦ ਦਾ ਡਿਸਕਾਉਂਟ ਆਫ਼ਰਜ਼ ਦਾ ਲਾਭ ਆਪਣੇ ਗਾਹਕਾਂ ਨੂੰ ਦੇ ਰਿਹਾ ਹੈ। ਹਾਲਾਂਕਿ ਇਸ ਤਹਿਤ ਖਰੀਦਦਾਰੀ ਦੀ ਕੋਈ ਵੀ ਹੇਠਲੀ ਹੱਦ ਤੈਅ ਨਹੀਂ ਅਤੇ ਇਸ ਤਹਿਤ ਵੱਧੋ ਵੱਧ 999 ਰੁਪਏ ਦਾ ਡਿਸਕਾਉਂਟ ਦਿੱਤਾ ਜਾ ਰਿਹਾ ਹੈ। ਐਸਬੀਆਈ ਨੇ ਆਪਣੇ ਟਵੀਟ ਜ਼ਰੀਏ ਇਸ ਆਫਰ ਦੀ ਜਾਣਕਾਰੀ ਦਿੱਤੀ ਹੈ। ਉਥੇ ਐਚਡੀਐਸਸੀ ਬੈਂਕ ਆਪਣੇ ਗਾਹਕਾਂ ਨੂੰ 100 ਰੁਪਏ ਫਲੈਟ ਕੈਸ਼ਬੈਕ ਦਾ ਲਾਭ ਦੇ ਰਿਹਾ ਹੈ। ਐਸਬੀਆਈ ਨੇ ਆਪਣੇ ਟਵੀਟ ਵਿਚ ਇਸ ਆਫਰ ਦਾ ਜ਼ਿਕਰ ਕਰਦੇ ਹੋਏ ਲਿਖਿਆ ਹੈ ਕਿ ਇਸ ਰੱਖਡ ਨੂੰ ਇਸ ਵੱਡੇ ਆਫਰ ਨਾਲ ਮਨਾਓ। ਐਸਬੀਆਈ ਯੋਨੋ ਵੱਲੋਂ ਡੲਰਨਸਨਪੲਟੳਲਸ ਨਾਲ ਸ਼ਾਪਿੰਗ ਕਰੋ ਅਤੇ ਫਲੈਟ 20 ਫੀਸਦ ਭਾਵ 999 ਰੁਪਏ ਤਕ ਦਾ ਡਿਸਕਾਉਂਟ ਪ੍ਰਾਪਤ ਕਰੋ। ਆਫਰ ਦਾ ਲਾਭ ਲੈਣ ਲਈ ਐਸਬੀਆਈ ਯੋਨੋ ਐਪ ਡਾਊਨਲੋਡ ਕਰੋ। ਕਦੋਂ ਤਕ ਵੈਲਿਡ ਹੈ ਇਹ ਆਫਰ ਐਸਬੀਆਈ ਦੀ ਇਹ ਪੇਸ਼ਕਸ਼ 22 ਅਗਸਤ 2021 ਤਕ ਵੈਵਿਡ ਹੈ। ਇਸ ਤਹਿਤ ਖਰੀਦਦਾਰੀ ਲਈ ਕੋਈ ਘੱਟੋ ਘੱਟ ਸੀਮਾ ਨਿਰਧਾਰਤ ਨਹੀਂ ਕੀਤੀ ਗਈ ਹੈ। ਛੋਟ ਪ੍ਰਾਪਤ ਕਰਨ ਲਈ ਤੁਹਾਨੂੰ ਕੂਪਨ ਕੋਡ ਸ਼ਭੀ20 ਦੀ ਵਰਤੋਂ ਕਰਨੀ ਪਵੇਗੀ। ਐਸਬੀਆਈ ਤੋਂ ਇਲਾਵਾ, ਐਚਡੀਐਫਸੀ ਬੈਂਕ ਵੀ ਆਪਣੇ ਗਾਹਕਾਂ ਨੂੰ ਰੱਖੜੀ ਦੇ ਮੌਕੇ ਤੇ ਆਕਰਸ਼ਕ ਕੈਸ਼ਬੈਕ ਪੇਸ਼ਕਸ਼ਾਂ ਦਾ ਲਾਭ ਦੇ ਰਿਹਾ ਹੈ। ਐਚਡੀਐਫਸੀ ਬੈਂਕ ਆਪਣੇ ਗਾਹਕਾਂ ਨੂੰ ਆਨਲਾਈਨ ਖਰੀਦਦਾਰੀ ’ਤੇ 100 ਰੁਪਏ ਦਾ ਫਲੈਟ ਕੈਸ਼ਬੈਕ ਪੇਸ਼ਕਸ਼ ਦੇ ਰਿਹਾ ਹੈ। ਇਸ ਪੇਸ਼ਕਸ਼ ਦਾ ਲਾਭ ਲੈਣ ਲਈ, ਤੁਹਾਨੂੰ ਘੱਟੋ ਘੱਟ 3000 ਰੁਪਏ ਦਾ ਆਨਲਾਈਨ ਟ੍ਰਾਂਜੈਕਸ਼ਨ ਕਰਨਾ ਪਵੇਗੀ।
ਇਸ ਪੇਸ਼ਕਸ਼ ਵਿੱਚ ਵੱਧ ਤੋਂ ਵੱਧ ਕੈਸ਼ਬੈਕ 100 ਰੁਪਏ ਪ੍ਰਤੀ ਗਾਹਕ ਤੱਕ ਹੈ।ਹਾਲਾਂਕਿ, ਇਹ ਕੈਸ਼ਬੈਕ ਪੇਸ਼ਕਸ਼ ਡਲਿਵਰੀ ਟ੍ਰਾਂਜੈਕਸ਼ਨਾਂ ਜਾਂ ਡਲਿਵਰੀ ਟ੍ਰਾਂਜੈਕਸ਼ਨਾਂ ’ਤੇ ਭੁਗਤਾਨ ’ਤੇ ਲਾਗੂ ਨਹੀਂ ਹੋਵੇਗੀ। ਸਿੱਖਿਆ, ਰੈਸਟੋਰੈਂਟ, ਕਰਿਆਨੇ, ਬੀਮਾ, ਵਾਲਿਟ ਲੋਡ, ਉਪਯੋਗਤਾਵਾਂ, ਪੇ -ਜ਼ੈਪ ਵਾਲਿਟ ਲੋਡ, ਪੇ -ਜ਼ੈਪ ਲਿੰਕਡ ਕਾਰਡਸ ਅਤੇ ਸਮਾਰਟਬਾਇ ਲਿੰਕਡ ਟ੍ਰਾਂਜੈਕਸ਼ਨਾਂ ਤੇ ਵੀ ਯੋਗ ਨਹੀਂ ਹੈ। (ਏਜੰਸੀ)
image