ਪੰਜਾਬ ਦੀ ਧੀ ਨੇ ਅਮਰੀਕਾ 'ਚ ਮਾਰੀਆਂ ਮੱਲਾਂ, ਟਾਂਡਾ ਉੜਮੁੜ ਦੀ ਧੀ ਬਣੀ ਅਮਰੀਕਾ 'ਚ ਪਾਇਲਟ

ਏਜੰਸੀ

ਖ਼ਬਰਾਂ, ਪੰਜਾਬੀ ਪਰਵਾਸੀ

ਵਿਦੇਸ਼ ਦੀ ਧਰਤੀ 'ਤੇ ਨਾਮ ਰੌਸ਼ਨ ਕਰਨ ਵਾਲੀ ਇਸ ਪੰਜਾਬਣ ਦਾ ਆਪਣੇ ਸਹੁਰੇ ਘਰ ਪਹੁੰਚਣ 'ਤੇ ਪਰਿਵਾਰ ਵੱਲੋਂ ਖੁਸ਼ੀਆਂ ਨਾਲ ਸਵਾਗਤ ਕੀਤਾ ਗਿਆ।

Gagandeep Kaur

ਟਾਂਡਾ ਉੜਮੁੜ - ਪੰਜਾਬ ਦੇ ਟਾਂਡਾ ਉੜਮੁੜ ਦੀ ਰਹਿਣ ਵਾਲੀ ਗਗਨਦੀਪ ਕੌਰ ਹੀਰ ਨੇ ਅਮਰੀਕਾ ਵਿਚ ਮੱਲਾਂ ਮਾਰੀਆਂ ਹਨ। ਦਰਅਸਲ ਗਗਨਦੀਪ ਕੌਰ ਅਮਰੀਕਾ ਵਿਚ ਪਾਇਲਟ ਬਣੀ ਹੈ। ਵਿਦੇਸ਼ ਦੀ ਧਰਤੀ 'ਤੇ ਨਾਮ ਰੌਸ਼ਨ ਕਰਨ ਵਾਲੀ ਇਸ ਪੰਜਾਬਣ ਦਾ ਆਪਣੇ ਸਹੁਰੇ ਘਰ ਪਹੁੰਚਣ 'ਤੇ ਪਰਿਵਾਰ ਵੱਲੋਂ ਖੁਸ਼ੀਆਂ ਨਾਲ ਸਵਾਗਤ ਕੀਤਾ ਗਿਆ। ਵੇਵਜ਼ ਹਸਪਤਾਲ ਦੇ ਡਾ.ਗੁਰਜੋਤ ਸਿੰਘ ਪਾਬਲਾ ਦੀ ਪਤਨੀ ਗਗਨਦੀਪ ਹੀਰ ਯੂਨਾਇਟੇਡ ਐਕਸਪ੍ਰੈਸ ਮੇਸਾ ਏਅਰਲਾਈਨ ਅਮਰੀਕਾ ਵਿਚ ਪਾਇਲਟ ਵਜੋਂ ਡੋਮੇਸਟਿਕ ਫਲਾਇੰਗ ਪਾਇਲਟ ਲਾਇਸੈਂਸ ਮਿਲ ਗਿਆ ਹੈ।

ਇਸ ਮੌਕੇ ਟਾਂਡਾ ਪਹੁੰਚਣ 'ਤੇ ਗਗਨਦੀਪ ਹੀਰ ਦਾ ਉਸਦੇ ਸਹੁਰਾ ਰਸ਼ਪਾਲ ਜੀਤ ਸਿੰਘ, ਸੱਸ ਪਰਮਜੀਤ ਕੌਰ, ਜੇਠ ਡਾ.ਲਵਪ੍ਰੀਤ ਸਿੰਘ ਪਾਬਲਾ ਅਤੇ ਹੋਰਨਾਂ ਪਰਿਵਾਰਿਕ ਮੈਂਬਰਾਂ ਨੇ ਉਸ ਦਾ ਧੂਮ-ਧਾਮ ਨਾਲ ਸਵਾਗਤ ਕੀਤਾ ਤੇ ਕਿਹਾ ਕਿ ਉਨਾਂ ਨੂੰ ਉਸਦੀ ਪ੍ਰਾਪਤੀ 'ਤੇ ਮਾਣ ਹੈ।