Punjab News: ਖੰਨਾ ਪੁਲਿਸ ਨੇ ਧਾਰਮਿਕ ਸਥਾਨਾਂ ਨੂੰ ਨਿਸ਼ਾਨਾ ਬਣਾਉਣ ਵਾਲੇ ਗਿਰੋਹ ਦਾ ਕੀਤਾ ਪਰਦਾਫਾਸ਼

ਏਜੰਸੀ

ਖ਼ਬਰਾਂ, ਪੰਜਾਬ

Punjab News: ਇਹ ਗਿਰੋਹ ਕਈ ਸਾਲਾਂ ਤੋਂ ਚੋਰੀਆਂ ਕਰ ਰਿਹਾ ਸੀ

Khanna police busted a gang of marking religious places

 

Punjab News - ਖੰਨਾ ਦੇ ਸ਼ਿਵਪੁਰੀ ਮੰਦਿਰ ਵਿਚ 15 ਅਗਸਤ ਨੂੰ ਤੜਕੇ 3.30 ਵਜੇ ਦੇ ਕਰੀਬ ਸ਼ਿਵਲਿੰਗ ਦੀ ਚੋਰੀ ਅਤੇ ਬੇਅਦਬੀ ਦੀ ਘਟਨਾ ਵਿਚ ਪੰਜਾਬ ਪੁਲਿਸ ਨੂੰ ਸਫਲਤਾ ਮਿਲੀ ਹੈ।

ਇਸ ਮਾਮਲੇ 'ਚ ਪੁਲਿਸ ਨੇ ਉੱਤਰ ਪ੍ਰਦੇਸ਼ ਅਤੇ ਦਿੱਲੀ 'ਚ ਕਈ ਥਾਵਾਂ 'ਤੇ ਛਾਪੇਮਾਰੀ ਕੀਤੀ ਕਰਕੇ 4 ਦੋਸ਼ੀਆਂ ਦੀ ਗ੍ਰਿਫਤਾਰੀ ਦੀ ਖਬਰ ਸਾਹਮਣੇ ਆ ਰਹੀ ਹੈ। ਦੋਸ਼ੀਆਂ ਦੀ ਪਛਾਣ ਰੇਸ਼ਮ ਸਿੰਘ ਪੁੱਤਰ ਠਾਕੁਰ ਸਿੰਘ  ਵਾਸੀ ਗੋਠਾ ਤਹਿਸੀਲ ਸਤਾਰਗੰਜ ਜ਼ਿਲਾ ਉਧਮ ਸਿੰਘ ਨਗਰ ਉਤਰਾਖੰਡ, ਹਨੀ ਪੁੱਤਰ ਬਲਰਾਮ ਵਾਸੀ ਮਹਿੰਦਪੁਰ ਥਾਣਾ ਨੰਗਲ ਜ਼ਿਲਾ ਰੋਪੜ, ਰਵੀ ਕੁਮਾਰ ਪੁੱਤਰ ਰਾਮ ਪਾਲ ਮਹਿੰਦਪੁਰ ਥਾਣਾ ਨੰਗਲ ਜ਼ਿਲਾ ਰੋਪੜ ਵਜੋਂ ਹੋਈ ਹੈ। ਹਾਲਾਂਕਿ ਇਨ੍ਹਾਂ ਦਾ ਇੱਕ ਸਾਥੀ ਦਿੱਲੀ ਜੇਲ੍ਹ ਵਿੱਚ ਵੀ ਦੱਸਿਆ ਜਾਂਦਾ ਹੈ।

ਇਸ ਸਾਰੀ ਕਾਰਵਾਈ ਵਿੱਚ ਖੰਨਾ, ਬਟਾਲਾ, ਨੰਗਲ ਅਤੇ ਚੰਡੀਗੜ੍ਹ ਪੁਲਿਸ ਵੀ ਸਹਿਯੋਗ ਕਰ ਰਹੀ ਦੱਸੀ ਜਾਂਦੀ ਹੈ। ਹਾਲਾਂਕਿ ਪੁਲਿਸ ਅਧਿਕਾਰੀਆਂ ਨੇ ਅਜੇ ਤੱਕ ਇਸ ਸਬੰਧੀ ਕੋਈ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਹੈ। ਇਸ ਸਬੰਧੀ ਐਸਐਸਪੀ ਖੰਨਾ ਵੱਲੋ ਜਲਦੀ ਹੀ ਪ੍ਰੈੱਸ ਕਾਨਫਰੰਸ ਹੋ ਸਕਦੀ ਹੈ।

ਸੂਤਰਾਂ ਦੇ ਹਵਾਲੇ ਨਾਲ ਦੱਸਿਆ ਗਿਆ ਹੈ ਕਿ ਉੱਤਰ ਪ੍ਰਦੇਸ਼ ਦੇ ਅਲੀਗੜ੍ਹ ਅਤੇ ਮੇਰਠ ਜ਼ਿਲ੍ਹਿਆਂ ਨਾਲ ਸਬੰਧਤ ਮੁਲਜ਼ਮਾਂ ਦਾ ਗਿਰੋਹ ਹੈ। ਇਹ ਗਿਰੋਹ ਕਈ ਸਾਲਾਂ ਤੋਂ ਚੋਰੀਆਂ ਕਰ ਰਿਹਾ ਸੀ। ਸਿਰਫ਼ ਧਾਰਮਿਕ ਸਥਾਨ ਹੀ ਉਨ੍ਹਾਂ ਦਾ ਨਿਸ਼ਾਨਾ ਬਣਦੇ ਹਨ। ਇਹ ਗੈਂਗ ਗੁਰਦੁਆਰਾ ਸਾਹਿਬ ਜਾਂ ਮੰਦਰਾਂ ਨੂੰ ਨਿਸ਼ਾਨਾ ਬਣਾਉਂਦੇ ਹਨ।

ਸੂਤਰਾਂ ਅਨੁਸਾਰ ਉਹ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਦਿੱਲੀ, ਉੱਤਰਾਖੰਡ ਅਤੇ ਉੱਤਰ ਪ੍ਰਦੇਸ਼ ਵਿੱਚ ਸਰਗਰਮ ਸਨ। 13 ਜਾਂ 14 ਅਗਸਤ ਨੂੰ ਖੰਨਾ ਆਏ ਸਨ। ਇੱਕ ਦਿਨ ਪਹਿਲਾਂ ਇੱਕ ਮੁਲਜ਼ਮ ਨੇ ਮੰਦਰ ਵਿੱਚ ਜਾ ਕੇ ਮੱਥਾ ਟੇਕਿਆ ਅਤੇ ਅੰਦਰੋਂ ਰੇਕੀ ਕੀਤੀ। ਬਾਕੀਆਂ ਨੇ ਬਾਹਰੋਂ ਰੇਕੀ ਕੀਤੀ। ਉਸ ਨੇ 15 ਅਗਸਤ ਦੀ ਸਵੇਰ ਨੂੰ ਵਾਰਦਾਤ ਨੂੰ ਅੰਜਾਮ ਦਿੱਤਾ। ਉਨ੍ਹਾਂ ਦਾ ਮਕਸਦ ਸਿਰਫ਼ ਮੰਦਰ ਵਿੱਚ ਚੋਰੀ ਕਰਨਾ ਸੀ। ਇਸ ਦੌਰਾਨ ਮੁਲਜ਼ਮਾਂ ਦੇ ਫੜੇ ਜਾਣ ਦੀ ਖ਼ਬਰ ਹੈ।

IFrameIFrame