Patiala News :ਪਟਿਆਲਾ ਦੀ ਧੀ 16ਵੀਆਂ ਏਸ਼ੀਅਨ ਖੇਡਾਂ ’ਚ ਦਿਖਾਏਗੀ ਜੌਹਰ,ਸ਼ੂਟਿੰਗ ਮੁਕਾਬਲੇ ’ਚ ਪੂਰੇ ਪੰਜਾਬ ’ਚੋਂ ਕ੍ਰਿਸ਼ਕਾ ਜੋਸ਼ੀ ਦੀ ਹੋਈ ਚੋਣ
Patiala News : ਕ੍ਰਿਸ਼ਕਾ ਨੇ ਆਪਣੇ ਪਿਤਾ ਪਰਵੇਜ਼ ਜੋਸ਼ੀ ਦੀ ਸ਼ੂਟਿੰਗ ਅਕੈਡਮੀ ’ਚ ਹੀ ਸਿੱਖੇ ਗੁਰ, ਪਿਤਾ ਨੇ ਹੀ ਦਿੱਤੀ ਕੋਚਿੰਗ
Patiala News in Punjabi : ਪਟਿਆਲਾ ਦੀ ਧੀ ਕ੍ਰਿਸ਼ਿਕਾ ਜੋਸ਼ੀ 16ਵੀਆਂ ਏਸ਼ੀਅਨ ਖੇਡਾਂ ’ਚ ਚੁਣੀ ਗਈ ਹੈ। ਕ੍ਰਿਸ਼ਕਾ ਪੰਜਾਬ ’ਚੋਂ ਪਹਿਲੀ ਧੀ ਹੈ, ਜਿਸ ਦੀ ਪਹਿਲੀ ਵਾਰ ਏਸ਼ੀਅਨ ਖੇਡਾਂ ’ਚ ਚੋਣ ਹੋਈ ਹੈ, ਹੁਣ ਪੰਜਾਬ ਨੂੰ ਕ੍ਰਿਸ਼ਿਕਾ ਜੋਸ਼ੀ ਰਿਪ੍ਰਜੈਂਟ ਕਰੇਗੀ ਕ੍ਰਿਸ਼ਿਕਾ ਜੋਸ਼ੀ ਦੇ ਪਿਤਾ ਸ਼ੂਟਿੰਗ ਅਕੈਡਮੀ ਦੇ ਕੋਚ ਵੀ ਹਨ ਤੇ ਉਨ੍ਹਾਂ ਦੀ ਆਪਣੀ ਸ਼ੂਟਰ ਸ਼ੂਟਿੰਗ ਅਕੈਡਮੀ ਵੀ ਹੈ।
ਕ੍ਰਿਸ਼ੀਕਾ ਜੋਸ਼ੀ ਦੇ ਪਿਤਾ ਪਰਵੇਜ਼ ਜੋਸ਼ੀ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੀ ਧੀ ਨੂੰ ਵਧੀਆ ਖਿਡਾਰੀ ਬਣਾਉਣ ’ਚ ਕਿਤੇ ਵੀ ਕੋਈ ਢਿੱਲ ਨਹੀਂ ਛੱਡੀ, ਜਿਸ ਕਰਕੇ ਅੱਜ ਉਸ ਦੀ ਏਸ਼ੀਅਨ ਖੇਡਾਂ ਦੇ ਵਿੱਚ ਚੋਣ ਹੋਈ ਹੈ ਅਤੇ ਉਹ ਵਧੀਆ ਪਾਰਟੀਸਪੇਟ ਕਰੇਗੀ ਅਤੇ ਵਧੀਆ ਮੁਕਾਮ ਹਾਸਿਲ ਕਰੇਗੀ। ਉੱਥੇ ਹੀ ਕ੍ਰਿਸ਼ਿਕਾ ਜੋਸ਼ੀ ਨੇ ਦੱਸਿਆ ਕਿ ਉਸ ਨੇ ਇਸ ਮੁਕਾਮ ਨੂੰ ਹਾਸਿਲ ਕਰਨ ਲਈ ਕਾਫੀ ਮਿਹਨਤ ਕੀਤੀ ਹੈ।
(For more news apart from Krishka Joshi Patiala selected in 16th Asian Games, shooting competition News in Punjabi, stay tuned to Rozana Spokesman)