ਲੋਕਾਂ ਨੂੰ ਪੰਜਾਬ ਬੰਦ 'ਚ ਸਹਿਯੋਗ ਦੇਣ ਦੀ ਅਪੀਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਲੋਕਾਂ ਨੂੰ ਪੰਜਾਬ ਬੰਦ 'ਚ ਸਹਿਯੋਗ ਦੇਣ ਦੀ ਅਪੀਲ

image

ਚੰਡੀਗੜ੍ਹ, 22 ਸਤੰਬਰ (ਗੁਰਉਪਦੇਸ਼ ਭੁੱਲਰ) : ਕੇਂਦਰ ਸਰਕਾਰ ਨੇ ਖੇਤੀ ਮੰਡੀਕਰਨ ਸਬੰਧੀ ਜਾਰੀ ਕੀਤੇ ਤਿੰਨੋਂ ਆਰਡੀਨੈਂਸ ਜਬਰੀ ਪਾਸ ਕਰਵਾ ਲਏ ਹਨ। ਜੋ ਕੁਝ ਰਾਜ ਸਭਾ ਵਿੱਚ ਇਨ੍ਹਾਂ ਨੂੰ ਪਾਸ ਕਰਵਾਉਣ ਲਈ ਸਾਰੀ ਦੁਨੀਆਂ ਨੇ ਦੇਖਿਆ ਉਸ ਤੋਂ ਭਾਜਪਾ ਦਾ ਤਾਨਾਸ਼ਾਹੀ ਅਤੇ ਕਰੂਰ ਚਿਹਰਾ ਨੰਗਾ ਹੋ ਗਿਆ। ਬਹੁਮਤ ਨਾ ਹੋਣ ਦੇ ਬਾਵਜੂਦ ਆਰਡੀਨੈਂਸਾਂ ਨੂੰ ਪਾਸ ਕਰਾਉਣ ਲਈ  ਲੋਕਰਾਜੀ ਕਦਰਾ ਕੀਮਤਾਂ ਦਾ ਜਲੂਸ ਕਢਿਆ ਗਿਆ।

image

ਇਸ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਸ. ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਜਿਹੜੇ ਲੋਕ ਪੰਜਾਬ ਦਾ ਅੰਨ੍ਹ-ਪਾਣੀ ਖਾ ਕੇ ਅਜੇ ਵੀ ਇਨ੍ਹਾਂ ਆਰਡੀਨੈਂਸਾਂ ਨੂੰ ਸਹੀ ਕਹਿੰਦੇ ਹਨ, ਉਨ੍ਹਾਂ ਨੂੰ ਛੇਤੀ ਹੀ ਸਮਾਜਕ ਸਜ਼ਾ ਦੇਣ ਲਈ ਪ੍ਰੋਗਰਾਮ ਉਲੀਕੇ ਜਾਣਗੇ। ਉਨ੍ਹਾਂ ਕਿਸਾਨ ਪਰਵਾਰਾਂ ਵਿਚੋਂ ਗਏ ਭਾਜਪਾ ਆਗੂਆਂ ਨੂੰ ਭਾਜਪਾ ਛੱਡ ਕੇ ਅਪਣੇ ਭਾਈਚਾਰੇ ਵਿਚ ਸ਼ਾਮਲ ਹੋਣ ਦੀ ਸਲਾਹ ਦਿਤੀ। ਉਨ੍ਹਾਂ ਕਿਹਾ ਕਿ ਉਹ ਬਾਅਦ ਵਿਚ ਇਹ ਉਲਾਂਭਾ ਨਾ ਦੇਣ ਕਿ ਸਾਨੂੰ ਸਮਾਜਕ ਸਜ਼ਾ ਦੇਣ ਤੋਂ ਪਹਿਲਾਂ ਦਸਿਆ ਨਹੀਂ ਸੀ ਗਿਆ। ਇਹ ਪਹਿਲੂ ਬੇਹੱਦ ਤਸੱਲੀ ਵਾਲਾ ਹੈ ਕਿ ਪੰਜਾਬ ਦਾ ਹਰ ਆਦਮੀ ਇਹ ਮਹਿਸੂਸ ਕਰਨ ਲੱਗਾ ਹੈ ਕਿ ਇਨ੍ਹਾਂ ਆਰਡੀਨੈਂਸਾਂ ਦੇ ਕਾਨੂੰਨ ਬਣਨ ਨਾਲ ਲਾਗੂ ਹੋਣ ਤੋਂ ਬਾਅਦ ਪੰਜਾਬ ਦਾ ਅਰਥਚਾਰਾ ਤਹਿਸ ਨਹਿਸ ਹੋ ਜਾਵੇਗਾ।