ਰੁਜ਼ਗਾਰ ਮੇਲੇ ਦੌਰਾਨ ਮਾਸਕ ਦੀ ਵਰਤੋਂ ਨਾ ਕਰਨ ਅਤੇ ਸੋਸ਼ਲ ਡਿਸਟੈਂਸ ਦੀਆਂ ਉਡੀਆਂ ਸ਼ਰੇਆਮ ਧੱਜੀਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਖਡੂਰ ਸਾਹਿਬ ਵਿੱਚ ਵੱਖ ਵੱਖ ਕੰਪਨੀਆਂ ਵੱਲੋਂ ਸਰਕਾਰੀ ਸਕੂਲ ਵਿੱਚ ਲਗਾਇਆ ਗਿਆ ਰੁਜ਼ਗਾਰ ਮੇਲਾ ......

file photo

 ਕੋਰੋਨਾ ਵਾਇਰਸ ਦਾ ਪ੍ਰਕੋਪ ਲਗਾਤਾਰ ਜਾਰੀ ਹੈ ਪਰ ਇਸ ਸਭ ਦੇ ਵਿਚਕਾਰ ਖਡੂਰ ਸਾਹਿਬ ਵਿੱਚ ਵੱਖ ਵੱਖ ਕੰਪਨੀਆਂ ਵੱਲੋਂ ਰੁਜ਼ਗਾਰ ਮੇਲਾ  ਲਗਾਇਆ ਗਿਆ ਜਿਸ ਵਿੱਚ ਲੋੇਕਾਂ ਦੁਆਰਾ ਮਾਸਕ ਦੀ ਵਰਤੋਂ  ਨਾ ਕਰਨ ਅਤੇ ਸੋਸ਼ਲ ਡਿਸਟੈਂਸ ਦੀਆਂ  ਸ਼ਰੇਆਮ ਧੱਜੀਆਂ ਉਡਾਈਆਂ ਗਈਆਂ।

ਰੁਜ਼ਗਾਰ ਦੇਣ ਪਹੁੰਚੇ ਵੱਖ ਵੱਖ ਕੰਪਨੀਆਂ ਦੇ ਅਹੁਦੇਦਾਰਾਂ ਨਾਲ ਜਦੋਂ ਮੀਡੀਆ ਵੱਲੋਂ ਗੱਲਬਾਤ ਕੀਤੀ ਗਈ ਤਾਂ ਗੱਲਬਾਤ ਦੌਰਾਨ  ਕੰਪਨੀਆਂ ਦੇ ਅਧਿਕਾਰੀ ਮੀਡੀਆ ਨੂੰ ਕੋਈ ਸਪੱਸ਼ਟ ਜਵਾਬ ਨਹੀਂ ਦੇ ਸਕੇ ਅਤੇ ਕੀਤੇ ਗਏ ਸਵਾਲਾਂ ਤੋਂ ਭਜਦੇ ਨਜ਼ਰ ਆਏ।

ਇਸ ਤੋਂ ਸਾਬਤ ਹੁੰਦਾ ਹੈ ਕਿ ਕਿਤੇ ਨਾ ਕਿਤੇ ਨੌਜਵਾਨ ਪੀੜ੍ਹੀ ਨੂੰ ਗੁਮਰਾਹ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸਰਕਾਰ ਦਾ ਨਾਮ ਵਰਤ ਕੇ ਪ੍ਰਾਈਵੇਟ ਕੰਪਨੀਆਂ ਲਾਹਾ ਲੈਣ ਦੀ ਕੋਸ਼ਿਸ਼ ਕਰ ਰਹੀਆਂ ਹਨ।

ਪੰਜਾਬ ਵਿੱਚ ਨੌਜਵਾਨਾਂ ਨੂੰ ਨੌਕਰੀਆਂ ਦੇਣ ਦਾ ਪਹਿਲਾਂ ਹੀ ਕੈਪਟਨ ਸਰਕਾਰ ਵੱਲੋਂ ਮਜ਼ਾਕ ਬਣਾ ਕੇ ਰੱਖ ਦਿੱਤਾ ਗਿਆ ਹੈ ਹੁਣ ਉਹਨਾਂ ਦੇ ਜ਼ਖ਼ਮਾਂ ਤੇ ਲੂਣ ਛਿੜਕਣ ਲਈ ਵੱਖ ਵੱਖ ਕੰਪਨੀਆਂ ਸਰਕਾਰੀ ਸਕੂਲ ਖਡੂਰ ਸਾਹਿਬ  ਵਿੱਚ ਆਣ ਕੇ ਆਪਦੇ ਮੁਨਾਫੇ ਦੀ ਖਾਤਰ ਨੌਜਵਾਨ ਪੀੜ੍ਹੀ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਹੀਆਂ ਹਨ।

ਇਸ ਰੁਜ਼ਗਾਰ ਮੇਲੇ ਦੌਰਾਨ ਨੌਜਵਾਨਾਂ ਵਿਚ ਕਾਫ਼ੀ ਉਤਸ਼ਾਹ ਦੇਖਣ ਨੂੰ ਮਿਲਿਆ।ਕਿਤੇ ਨਾ ਕਿਤੇ ਨੌਜਵਾਨ ਪੀੜ੍ਹੀ ਵਿੱਚ ਨੌਕਰੀਆਂ ਦੀ ਆਸ ਦੀ ਕਿਰਨ ਜਾਗਦੀ ਨਜ਼ਰ ਆ ਰਹੀ ਸੀ।

ਪਰ ਇਸ ਸਭ ਦੇ ਉਲਟ ਜੋ ਕੰਪਨੀਆਂ ਆਪੋ ਆਪਣੀਆਂ ਸਟਾਲ ਲਾ ਕੇ ਬੈਠੀਆਂ ਸਨ ਉਨ੍ਹਾਂ ਵਿੱਚ ਕੋਈ ਵੀ ਸਰਕਾਰੀ ਕੰਪਨੀ ਨਹੀਂ ਸੀ