ਲੱਦਾਖ਼ 'ਚ 20 ਤੋਂ ਵੱਧ ਚੋਟੀਆਂ ਉਤੇ ਭਾਰਤੀ ਫ਼ੌਜ ਦੀ ਪਕੜ ਮਜ਼ਬੂਤ

ਏਜੰਸੀ

ਖ਼ਬਰਾਂ, ਪੰਜਾਬ

ਲੱਦਾਖ਼ 'ਚ 20 ਤੋਂ ਵੱਧ ਚੋਟੀਆਂ ਉਤੇ ਭਾਰਤੀ ਫ਼ੌਜ ਦੀ ਪਕੜ ਮਜ਼ਬੂਤ

image

ਅਸਮਾਨ ਵਿਚ ਨਿਗਰਾਨੀ ਕਰ ਰਿਹੈ ਰਾਫ਼ੇਲ

ਨਵੀਂ ਦਿੱਲੀ, 21 ਸਤੰਬਰ : ਭਾਰਤ ਅਤੇ ਚੀਨ ਦੀਆਂ ਸੈਨਾਵਾਂ ਵਿਚਾਲੇ ਕੋਰ ਕਮਾਂਡਰਾਂ ਦੀ ਗੱਲਬਾਤ ਦਾ ਛੇਵਾਂ ਦੌਰ ਅੱਜ ਨੂੰ ਹੋਣ ਵਾਲਾ ਹੈ। ਇਸ ਤੋਂ ਪਹਿਲਾਂ, ਪੈਂਗਗੋਂਗ ਝੀਲ ਦੇ ਤਨਾਤਨੀ ਦੇ ਖੇਤਰ ਵਿਚ ਭਾਰਤ ਨੇ 20 ਤੋਂ ਵੱਧ ਚੋਟੀਆਂ ਤੇ ਅਪਣੇ ਆਪ ਨੂੰ ਮਜ਼ਬੂਤ ਕੀਤਾ ਹੈ।ਇਹ ਜਾਣਕਾਰੀ ਐਤਵਾਰ ਨੂੰ ਇਕ ਸਰਕਾਰੀ ਸੂਤਰ ਨੇ ਦਿਤੀ। ਉਨ੍ਹਾਂ ਇਹ ਵੀ ਕਿਹਾ ਕਿ ਭਾਰਤੀ ਹਵਾਈ ਸੈਨਾ ਪਿਛਲੇ ਤਿੰਨ ਹਫ਼ਤਿਆਂ ਵਿਚ ਚੀਨੀ ਸੈਨਿਕਾਂ ਦੁਆਰਾ ਭੜਕਾਊ ਕਾਰਵਾਈਆਂ ਤੇ ਨਿਗਰਾਨੀ ਲਈ ਨਵੇਂ ਸ਼ਾਮਲ ਕੀਤੇ ਗਏ ਰਾਫ਼ੇਲ ਜੈਟ ਦੀ ਵਰਤੋਂ ਕਰ ਰਹੀ ਹੈ। ਉਨ੍ਹਾਂ ਦਸਿਆ ਕਿ ਇਹ ਸੰਵਾਦ ਪੂਰਬੀ ਲੱਦਾਖ਼ ਦੀ ਅਸਲ ਕੰਟਰੋਲ ਰੇਖਾ ਤੋਂ  ਚੀਨ ਵੱਲ ਤੋਂ  ਸਵੇਰੇ 9 ਵਜੇ ਮੋਲਡੋ ਵਿਚ ਸ਼ੁਰੂ ਹੋਣ ਜਾ ਰਿਹਾ ਹੈ। ਇਹ ਗੱਲਬਾਤ ਮੁੱਖ ਤੌਰ 'ਤੇ ਪੂਰਬੀ ਲੱਦਾਖ ਵਿਚ ਦੋਵਾਂ ਦੇਸ਼ਾਂ ਤੋਂ ਫ਼ੌਜਾਂ ਦੀ ਵਾਪਸੀ ਅਤੇ ਤਣਾਅ ਘਟਾਉਣ 'ਤੇ ਪੰਜ-ਨੁਕਾਤੀ ਸਹਿਮਤੀ ਦੇ ਲਾਗੂ ਕਰਨ 'ਤੇ ਕੇਂਦਰਤ ਕਰੇਗੀ। ਸੂਤਰਾਂ ਨੇ ਦਸਿਆ ਕਿ ਪਹਿਲੀ ਵਾਰੀ ਭਾਰਤੀ ਪ੍ਰਤੀਨਿਧੀ ਮੰਡਲ ਵਿਚ ਸੰਯੁਕਤ ਸਕੱਤਰ ਪੱਧਰ ਦੇ ਇਕ ਅਧਿਕਾਰੀ ਦੇ ਇਸ ਵਿਚ ਸ਼ਾਮਲ ਹੋਣ ਦੀ ਉਮੀਦ ਹੈ। ਉਨ੍ਹਾਂ ਦਸਿਆ ਕਿ ਭਾਰਤ ਇਸ ਵਾਰਤਾ ਦੇ ਕੁਝ ਠੋਸ ਨਤੀਜਿਆਂ ਦੀ ਉਮੀਦ ਕਰ ਰਿਹਾ ਹੈ। ਸ਼ੰਘਾਈ ਸਹਿਕਾਰਤਾ ਸੰਗਠਨ (ਐਸਸੀਓ) ਤੋਂ ਵੱਖਰੇ ਤੌਰ 'ਤੇ 10 ਸਤੰਬਰ ਨੂੰ ਮਾਸਕੋ ਵਿਚ ਵਿਦੇਸ਼ ਮੰਤਰੀ ਐਸ ਜੈਸ਼ੰਕਰ ਅਤੇ ਉਸ ਦੇ ਚੀਨੀ ਹਮਰੁਤਬਾ ਵੈਂਗ ਯੀ ਦਰਮਿਆਨ ਸਰਹੱਦੀ ਵਿਵਾਦ ਦੇ ਹੱਲ ਲਈ ਇਕ ਸਮਝੌਤੇ 'ਤੇ ਪਹੁੰਚੀ।
 ਭਾਰਤੀ ਪ੍ਰਤੀਨਿਧੀ ਮੰਡਲ ਦੀ ਅਗਵਾਈ ਲੈਫਟੀਨੈਂਟ ਜਨਰਲ ਹਰਿੰਦਰ ਸਿੰਘ ਕਰਨਗੇ। ਇਨ੍ਹਾਂ ਉਪਾਵਾਂ ਵਿਚ ਫ਼ੌਜਾਂ ਦੀ ਜਲਦੀ ਵਾਪਸੀ, ਤਣਾਅ ਵਧਣ  ਵਾਲੀ ਕਾਰਵਾਈ ਤੋਂ ਬਚਣਾ, ਸੀਮਾ ਪ੍ਰਬੰਧਨ ਦੇ ਸਾਰੇ ਸਮਝੌਤਿਆਂ ਅਤੇ ਪ੍ਰੋਟੋਕਾਲਾਂ ਦੀ ਪਾਲਣਾ ਕਰਨਾ ਅਤੇ ਐਲਏਸੀ 'ਤੇ ਸ਼ਾਂਤੀ ਬਹਾਲ ਕਰਨ ਲਈ ਕਦਮ ਚੁੱਕਣੇ ਸ਼ਾਮਲ ਹਨ। (ਏਜੰਸੀ)