ਮੋਦੀ ਸਰਕਾਰ ਨੇ ਵੱਡੀਆਂ ਕੰਪਨੀਆਂ ਨੂੰ ਕਿਸਾਨ ਨੂੰ ਲੁੱਟਣ ਦੀ ਆਜ਼ਾਦੀ ਦਿਤੀ : ਜਾਖੜ
ਮੋਦੀ ਸਰਕਾਰ ਨੇ ਵੱਡੀਆਂ ਕੰਪਨੀਆਂ ਨੂੰ ਕਿਸਾਨ ਨੂੰ ਲੁੱਟਣ ਦੀ ਆਜ਼ਾਦੀ ਦਿਤੀ : ਜਾਖੜ
ਚੰਡੀਗੜ੍ਹ, 21 ਸਤੰਬਰ (ਨੀਲ ਭਲਿੰਦਰ) : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸ਼੍ਰੀ ਸੁਨੀਲ ਜਾਖੜ ਨੇ ਆਖਿਆ ਹੈ ਕਿ ਖੇਤੀ ਸਬੰਧੀ ਕਾਲੇ ਕਾਨੂੰਨ ਬਣਾ ਕੇ ਮੋਦੀ ਸਰਕਾਰ ਨੇ ਵੱਡੀਆਂ ਕੰਪਨੀਆਂ ਨੂੰ ਕਿਸਾਨਾਂ ਨੂੰ ਲੁੱਟਣ ਦੀ ਆਜ਼ਾਦੀ ਦੇ ਦਿਤੀ ਹੈ। ਉਹ ਅੱਜ ਕਾਂਗਰਸ ਪਾਰਟੀ ਵਲੋਂ ਸੂਬੇ ਭਰ ਵਿਚ ਮੋਦੀ ਸਰਕਾਰ ਦੁਆਰਾ ਲਿਆਂਦੇ ਕਾਲੇ ਕਾਨੂੰਨਾਂ ਵਿਰੁਧ ਉਲੀਕੇ ਰੋਸ ਪ੍ਰਦਰਸ਼ਨਾਂ ਦੀ ਲੜੀ ਤਹਿਤ ਬੱਸੀ ਪਠਾਣਾ ਵਿਖੇ ਲਗਾਏ ਧਰਨੇ ਮੌਕੇ ਕਿਸਾਨਾਂ ਨੂੰ ਸੰਬੋਧਨ ਕਰ ਰਹੇ ਸਨ।
ਪੰਜਾਬ ਪ੍ਰਦੇਸ਼ ਕਾਂਗਰਸ ਕਮੇਟਂ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਕੇਂਦਰ ਸਰਕਾਰ ਲੋਕਾਂ ਨੂੰ ਗੁਮਰਾਹ ਕਰ ਰਹੀ ਹੈ ਕਿ ਨਵੇਂ ਖੇਤੀ ਕਾਨੂੰਨਾਂ ਤੋਂ ਬਾਅਦ ਕਿਸਾਨ ਕਿਤੇ ਵੀ ਅਪਣੀ ਫ਼ਸਲ ਵੇਚ ਸਕਦੇ ਹਨ। ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਕਿਸਾਨ ਨੂੰ ਇਹ ਆਜ਼ਾਦੀ ਤਾਂ ਪਹਿਲਾਂ ਵੀ ਸੀ ਅਤੇ ਕਿਸਾਨ ਤੇ ਦੇਸ਼ ਵਿਚ ਕਿਤੇ ਵੀ ਜਾ ਕੇ ਫ਼ਸਲ ਵੇਚਣ ਤੇ ਕੋਈ ਰੋਕ ਨਹੀਂ ਸੀ। ਉਨ੍ਹਾਂ ਨੇ ਕਿਹਾ ਕਿ ਮੋਦੀ ਸਰਕਾਰ ਇਸ ਕਾਨੂੰਨ ਦੀ ਸਭ ਤੋਂ ਵੱਡੀ ਵਿਆਖਿਆ ਹੀ ਇਹੀ ਕਰ ਰਹੀ ਹੈ ਅਤੇ ਉਸਦਾ ਇਹੀ ਮੁਢਲਾ ਤੱਥ ਹੀ ਗ਼ਲਤ ਹੈ।
Photo :- chd neel ss-੧