ਭਾਰਤ 'ਚ 54,87,580 ਤੇ ਪਹੁੰਚਿਆ ਕੋਰੋਨਾ ਪੀੜਤਾਂ ਦਾ ਅੰਕੜਾ
ਭਾਰਤ 'ਚ 54,87,580 ਤੇ ਪਹੁੰਚਿਆ ਕੋਰੋਨਾ ਪੀੜਤਾਂ ਦਾ ਅੰਕੜਾ
image
ਨਵੀਂ ਦਿੱਲੀ, 21 ਸਤੰਬਰ : ਭਾਰਤ ਵਿਚ ਕੋਵਿਡ -19 ਦੇ 86,961 ਨਵੇਂ ਕੇਸ ਸਾਹਮਣੇ ਆਉਣ ਤੋਂ ਬਾਅਦ ਦੇਸ਼ ਵਿਚ ਪੀੜਤਾਂ ਦਾ ਅੰਕੜਾ ਵਧ ਕੇ 54,87,580 ਹੋ ਗਏ। ਦੇਸ਼ ਵਿਚ 43,96,399 ਲੋਕ ਲਾਗ ਤੋਂ ਮੁਕਤ ਹੋਣ ਤੋਂ ਬਾਅਦ ਠੀਕ ਹੋਣ ਵਾਲਿਆ ਦਾ ਅੰਕੜਾ 80.12 ਫ਼ੀ ਸਦੀ ਹੋ ਗਿਆ ਹੈ।ਬੀਤੇ 24 ਘੰਟਿਆਂ ਵਿਚ 1,130 ਹੋਰ ਲੋਕਾਂ ਦੀ ਮੌਤ ਤੋਂ ਬਾਅਦ, ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 87,882 ਹੋ ਗਈ ਅਤੇ ਮੌਤ ਦਰ 1.6 ਫ਼ੀ ਸਦੀ ਰਹਿ ਗਈ ਹੈ। ਹੁਣ ਵੀ 10,03,299 ਮਰੀਜ਼ ਇਲਾਜ਼ ਅਧੀਨ ਹਨ। ਅੰਕੜਿਆਂ ਅਨੁਸਾਰ ਹੁਣ ਤਕ ਕੁੱਲ 87,882 ਵਿਅਕਤੀਆਂ ਦੀ ਮੌਤ ਹੋ ਚੁਕੀ ਹੈ, ਸਿਹਤ ਮੰਤਰਾਲੇ ਨੇ ਦਸਿਆ ਹੈ ਕਿ 70 ਫ਼ੀ ਸਦੀ ਤੋਂ ਵੱਧ ਲੋਕ ਜਿਨ੍ਹਾਂ ਦੀ ਲਾਗ ਕਾਰਨ ਮੌਤ ਹੋ ਗਈ ਸੀ ਉਹ ਵੀ ਹੋਰ ਬਿਮਾਰੀਆਂ ਨਾਲ ਜੂਝ ਰਹੇ ਸਨ।(ਏਜੰਸੀ)