ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਤਿੰਨ ਹੋਰ ਸਕੱਤਰ ਲਗਾਏ

ਏਜੰਸੀ

ਖ਼ਬਰਾਂ, ਪੰਜਾਬ

ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਤਿੰਨ ਹੋਰ ਸਕੱਤਰ ਲਗਾਏ

image


ਚੰਡੀਗੜ੍ਹ, 21 ਸਤੰਬਰ (ਭੁੱਲਰ): ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਅਹੁਦਾ ਸੰਭਾਲਣ ਬਾਅਦ ਪ੍ਰਸ਼ਾਸਨਿਕ ਫੇਰਬਦਲ ਦਾ ਸਿਲਸਿਲਾ ਅੱਜ ਦੂਜੇ ਦਿਨ ਵੀ ਜਾਰੀ ਰਿਹਾ | ਮੁੱਖ ਮੰਤਰੀ ਦੇ ਦਫ਼ਤਰ ਵਿਚ ਉਨ੍ਹਾਂ ਨਾਲ ਤਿੰਨ ਹੋਰ ਸਕੱਤਰਾਂ ਦੀ ਅੱਜ ਤੈਨਾਤੀ ਕੀਤੀ ਗਈ ਹੈ | ਅੱਜ 9 ਸੀਨੀਅਰ ਆਈ.ਏ.ਐਸ. ਅਤੇ 2 ਪੀ.ਸੀ. ਐਸ ਅਫ਼ਸਰਾਂ ਦੇ ਤਬਾਦਲੇ ਕੀਤੇ ਗਏ ਹਨ | ਇਨ੍ਹਾਂ ਤਬਾਦਲਿਆਂ ਵਿਚ ਸੂਚਨਾ ਤੇ ਲੋਕ ਸੰਪਰਕ ਵਿਭਾਗ ਦੇ ਡਾਇਰੈਕਟਰ ਕਮ ਕਮਿਸ਼ਨਰ ਕੇ.ਕੇ. ਯਾਦਵ ਨੂੰ  ਤਬਦੀਲ ਕਰ ਕੇ ਸਕੱਤਰ ਸੂਚਨਾ ਤੇ ਲੋਕ ਸੰਪਰਕ ਵਿਭਾਗ ਲਾਇਆ ਗਿਆ ਹੈ | 
ਇਸ ਨਾਲ ਹੀ ਉਨ੍ਹਾਂ ਨੂੰ  ਮੁੱਖ ਮੰਤਰੀ ਦਾ ਵਿਸ਼ੇਸ਼ ਪ੍ਰਮੁੱਖ ਸਕੱਤਰ ਵੀ ਲਾਇਆ ਗਿਆ ਹੈ | ਹੁਣ ਯਾਦਵ ਦੀ ਥਾਂ ਸੂਚਨਾ ਤੇ ਲੋਕ ਸੰਪਰਕ ਵਿਭਾਗ ਦੇ ਨਵੇਂ ਡਾਇਰੈਕਟਰ ਵਜੋਂ ਆਈ.ਏ.ਐਸ. ਅਧਿਕਾਰੀ ਸੁਮਿਤ ਜਾਰੰਗਲ ਨੂੰ  ਲਾਇਆ ਗਿਆ ਹੈ | ਸ਼ੌਕਤ ਅਹਿਮਦ ਪੈਰੀ ਨੂੰ  ਮੁੱਖ ਮੰਤਰੀ ਦਾ ਵਧੀਕ ਪ੍ਰਮੁੱਖ ਸਕੱਤਰ ਅਤੇ ਪੀ.ਸੀ.ਐਸ. ਅਧਿਕਾਰੀ ਮਨਕੰਵਲ ਸਿੰਘ ਚਾਹਲ ਨੂੰ  ਮੁੱਖ ਮੰਤਰੀ ਦਾ ਡਿਪਟੀ ਪ੍ਰਮੁੱਖ ਸਕੱਤਰ ਲਾਇਆ ਗਿਆ ਹੈ | ਇਸ ਤਰ੍ਹਾਂ ਮੁੱਖ ਮੰਤਰੀ ਨਾਲ ਹੁਣ ਤਕ 5 ਸਕੱਤਰ ਤੈਨਾਤ ਕੀਤੇ ਜਾ ਚੁੱਕੇ ਹਨ | 
ਅੱਜ ਹੋਏ ਹੋਰ ਤਬਾਦਲਿਆਂ ਵਿਚ ਗੁਰਕੀਰਤ ਕ੍ਰਿਪਾਲ ਸਿੰਘ ਨੂੰ  ਖ਼ੁਰਾਕ ਤੇ ਸਿਵਲ ਸਪਲਾਈ ਅਤੇ ਡਿਫ਼ੈਂਸ ਭਲਾਈ ਵਿਭਾਗ ਦਾ ਸਕੱਤਰ, ਤੇਜਵੀਰ ਸਿੰਘ ਨੂੰ  ਨਿਵੇਸ਼ ਪ੍ਰਮੋਸ਼ਨ, ਉਦਯੋਗ, ਵਪਾਰ ਅਤੇ ਸੂਚਨਾ ਤਕਨੀਕ ਵਿਭਾਗ ਦਾ ਪ੍ਰਮੁੱਖ ਸਕੱਤਰ ਲਾਇਆ ਗਿਆ ਹੈ | ਮੁਹੰਮਦ ਤਾਇਬ ਨੂੰ  ਵਕਫ਼ ਬੋਰਡ ਦਾ ਮੁੱਖ ਅਧਿਕਾਰੀ ਅਤੇ ਸਿਖਿਆ ਵਿਭਾਗ ਦੀ ਡਾਇਰੈਕਟਰ ਜਨਰਲ ਸ੍ਰੀਮਤੀ ਈਸ਼ਾ ਨੂੰ  ਬਦਲ ਕੇ ਗ਼ਰੀਸ਼ ਦਿਆਲਨ ਦੀ ਥਾਂ ਜ਼ਿਲ੍ਹਾ ਮੋਹਾਲੀ ਦਾ ਡਿਪਟੀ ਕਮਿਸ਼ਨਰ ਲਾਇਆ ਹੈ |