ਕੋਰੋਨਾ ਦੇ ਮਾਮਲਿਆਂ 'ਚ ਆਈ ਵੱਡੀ ਗਿਰਾਵਟ, ਇਕ ਦਿਨ ਵਿਚ ਆਏ 26,115 ਨਵੇਂ ਮਾਮਲੇ

ਏਜੰਸੀ

ਖ਼ਬਰਾਂ, ਪੰਜਾਬ

ਕੋਰੋਨਾ ਦੇ ਮਾਮਲਿਆਂ 'ਚ ਆਈ ਵੱਡੀ ਗਿਰਾਵਟ, ਇਕ ਦਿਨ ਵਿਚ ਆਏ 26,115 ਨਵੇਂ ਮਾਮਲੇ

image

ਨਵੀਂ ਦਿੱਲੀ, 21 ਸਤੰਬਰ : ਕੋਰੋਨਾ ਦੇ ਵੱਧ ਰਹੇ ਮਾਮਲਿਆਂ 'ਚ ਹੁਣ ਵੱਡੀ ਗਿਰਾਵਟ ਦਰਜ ਕੀਤੀ ਗਈ ਹੈ | ਕੇਂਦਰੀ ਸਿਹਤ ਮੰਤਰਾਲਾ ਵਲੋਂ ਜਾਰੀ ਅੰਕੜਿਆਂ ਮੁਤਾਬਕ ਪਿਛਲੇ 24 ਘੰਟਿਆਂ ਵਿਚ 26,115 ਨਵੇਂ ਮਾਮਲਿਆਂ ਦੀ ਪੁਸ਼ਟੀ ਕੀਤੀ ਗਈ | ਅੰਕੜਿਆਂ ਮੁਤਾਬਕ ਇਸ ਸਮੇਂ ਦੌਰਾਨ 252 ਮਰੀਜ਼ਾਂ ਦੀ ਮੌਤ ਹੋਣ ਨਾਲ ਮਿ੍ਤਕਾਂ ਦਾ ਅੰਕੜਾ ਵੱਧ ਕੇ 4,45,385 ਹੋ ਗਿਆ ਹੈ | ਇਸ ਤੋਂ ਪਹਿਲਾਂ ਐਤਵਾਰ ਨੂੰ  30,773 ਅਤੇ ਸੋਮਵਾਰ ਨੂੰ  29,961 ਮਾਮਲੇ ਦਰਜ ਕੀਤੇ ਗਏ | 
ਦੇਸ਼ ਵਿਚ ਕੋਰੋਨਾ ਪੀੜਤਾਂ ਦਾ ਅੰਕੜਾ ਵੱਧ ਕੇ 3,35,04,534 ਹੋ ਗਿਆ ਹੈ | ਪਿਛਲੇ 24 ਘੰਟਿਆਂ ਦੌਰਾਨ 34,469 ਮਰੀਜ਼ ਸਿਹਤਯਾਬ ਹੋਣ ਮਗਰੋਂ ਕੋਰੋਨਾ ਮੁਕਤ ਹੋਣ ਵਾਲਿਆਂ ਦੀ ਗਿਣਤੀ ਵਧ ਕੇ 3,27,49,574 ਹੋ ਗਈ ਹੈ | ਉੱਥੇ ਹੀ ਮਹਾਮਾਰੀ ਨੂੰ  ਮਾਤ ਦੇਣ ਵਾਲਿਆਂ ਦੀ ਗਿਣਤੀ ਵਧਣ ਨਾਲ ਰਿਕਵਰੀ ਦਰ ਵਿਚ ਵਾਧਾ ਜਾਰੀ ਹੈ | ਸਰਗਰਮ ਮਾਮਲੇ 8606 ਘੱਟ ਕੇ 3,09,575 ਰਹਿ ਗਏ ਹਨ |                    (ਏਜੰਸੀ)