ਬੇਅਦਬੀ ਕਰਨ ਵਾਲੇ ਕਥਿਤ ਦੋਸ਼ੀ ਪਰਮਜੀਤ ਸਿੰਘ ਦਾ ਦੋ ਦਿਨ ਦਾ ਪੁਲਿਸ ਰਿਮਾਂਡ

ਏਜੰਸੀ

ਖ਼ਬਰਾਂ, ਪੰਜਾਬ

ਬੇਅਦਬੀ ਕਰਨ ਵਾਲੇ ਕਥਿਤ ਦੋਸ਼ੀ ਪਰਮਜੀਤ ਸਿੰਘ ਦਾ ਦੋ ਦਿਨ ਦਾ ਪੁਲਿਸ ਰਿਮਾਂਡ

image

ਰੂਪਨਗਰ, 21 ਸਤੰਬਰ (ਹਰੀਸ਼ ਕਾਲੜਾ, ਕਮਲ ਭਾਰਜ): ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੀ ਬੇਅਦਬੀ ਕਰਨ ਵਾਲੇ ਕਥਿਤ ਦੋਸ਼ੀ ਪਰਮਜੀਤ ਸਿੰਘ ਨੂੰ ਪੁਛਗਿਛ ਲਈ ਅੱਜ ਪੁਲਿਸ ਵਲੋਂ ਦੋ ਦਿਨ ਦਾ ਹੋਰ ਪੁਲਿਸ ਰਿਮਾਂਡ ਲੈ ਲਿਆ ਗਿਆ। ਡੀ.ਐਸ.ਪੀ. ਸ੍ਰੀ ਅਨੰਦਪੁਰ ਸਾਹਿਬ ਰਮਿੰਦਰ ਸਿੰਘ ਕਾਹਲੋਂ ਪੀ.ਪੀ.ਐੱਸ. ਦੀ ਅਗਵਾਈ ਵਿਚ ਅੱਜ ਸਵੇਰੇ ਐਡੀਸ਼ਨਲ ਸੈਸ਼ਨ ਜੱਜ ਸੁਰਿੰਦਰ ਕੌਰ ਦੀ ਅਦਾਲਤ ਵਿਚ ਕਥਿਤ ਦੋਸ਼ੀ ਪਰਮਜੀਤ ਸਿੰਘ ਨੂੰ ਪੇਸ਼ ਕੀਤਾ ਗਿਆ। ਪੇਸ਼ ਕਰਨ ਦੇ ਸਮੇਂ ਪÇੁਲਸ ਵਲੋਂ ਇੰਨੇ ਕੁ ਪੁਖ਼ਤਾ ਪ੍ਰਬੰਧ ਕੀਤੇ ਗਏ ਸਨ ਕਿ ਪੱਤਰਕਾਰਾਂ ਨੂੰ ਵੀ ਪਰਮਜੀਤ ਸਿੰਘ ਦੇ ਲਾਗੇ ਨਹੀਂ ਜਾਣ ਦਿਤਾ ਗਿਆ।  
ਦਸਣਾ ਬਣਦਾ ਹੈ ਕਿ ਬੀਤੀ 13 ਸਤੰਬਰ ਨੂੰ ਤੜਕੇ ਸਾਢੇ ਚਾਰ ਵਜੇ ਦੋਸ਼ੀ ਪਰਮਜੀਤ ਸਿੰਘ ਵਲੋਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਆਸਣ ਦੇ ਬਿਲਕੁਲ ਸਾਹਮਣੇ ਨਿਰਾਦਰੀ ਕਰਨ ਦੀ ਭਾਵਨਾ ਨਾਲ ਸਿਗਰਟ ਦਾ ਟੁਕੜਾ ਸੁੱਟ ਕੇ ਧੂੰਆਂ ਮਾਰਿਆ ਗਿਆ ਸੀ ਜਿਸ ਤੋਂ ਬਾਅਦ ਉਸ ਨੂੰ ਪੁਲਿਸ ਮੁਲਾਜ਼ਮ ਰਣਬੀਰ ਸਿੰਘ ਵਲੋਂ ਗਿ੍ਰਫ਼ਤਾਰ ਕਰ ਲਿਆ ਗਿਆ ਸੀ ਅਤੇ ਪੁਲਿਸ ਵਲੋਂ ਉਸ ਉਤੇ ਮੁਕੱਦਮਾ ਦਰਜ ਕਰ ਕੇ ਅਦਾਲਤ ਤੋਂ ਪੁੱਛਗਿੱਛ ਲਈ 21 ਸਤੰਬਰ ਤਕ ਦਾ ਰਿਮਾਂਡ ਲਿਆ ਹੋਇਆ ਸੀ।