ਨਵੰਬਰ ’ਚ NDA ਪ੍ਰੀਖਿਆ ਦੇ ਸਕਣਗੀਆਂ ਲੜਕੀਆਂ, SC ਨੇ ਕੇਂਦਰ ਨੂੰ ਸਮਾਂ ਦੇਣ ਤੋਂ ਕੀਤਾ ਇਨਕਾਰ

ਏਜੰਸੀ

ਖ਼ਬਰਾਂ, ਪੰਜਾਬ

ਸੁਪਰੀਮ ਕੋਰਟ ਨੇ ਕੇਂਦਰ ਨੂੰ ਆਦੇਸ਼ ਜਾਰੀ ਕੀਤਾ ਹੈ ਕਿ ਲੜਕੀਆਂ ਨੂੰ ਇਸੇ ਸਾਲ ਨਵੰਬਰ ਵਿਚ ਹੋਣ ਜਾ ਰਹੀ ਐਨਡੀਏ ਦੀ ਪ੍ਰੀਖਿਆ ਵਿਚ ਸ਼ਾਮਲ ਹੋਣ ਦੀ ਮਨਜ਼ੂਰੀ ਦਿੱਤੀ ਜਾਵੇ।

SC refuses to defer 1st NDA exam for women this year

ਨਵੀਂ ਦਿੱਲੀ: ਸੁਪਰੀਮ ਕੋਰਟ (SC refuses to defer NDA exam this year) ਨੇ ਕੇਂਦਰ ਸਰਕਾਰ ਨੂੰ ਆਦੇਸ਼ ਜਾਰੀ ਕੀਤਾ ਹੈ ਕਿ ਲੜਕੀਆਂ ਨੂੰ ਇਸੇ ਸਾਲ ਨਵੰਬਰ ਵਿਚ ਹੋਣ ਜਾ ਰਹੀ ਐਨਡੀਏ ਦੀ ਪ੍ਰੀਖਿਆ ਵਿਚ ਸ਼ਾਮਲ ਹੋਣ ਦੀ ਮਨਜ਼ੂਰੀ ਦਿੱਤੀ ਜਾਵੇ। ਕੋਰਟ ਨੇ ਅਗਲੇ ਸਾਲ ਤੱਕ ਇਸ ਕਦਮ ਨੂੰ ਮੁਲਤਵੀ ਕਰਨ ਦੀ ਸਰਕਾਰ ਦੀ ਮੰਗ ਨੂੰ ਖਾਰਜ ਕਰ ਦਿੱਤਾ ਹੈ।

ਹੋਰ ਪੜ੍ਹੋ: ਅੰਮ੍ਰਿਤਸਰ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਨੂੰ ਹਟਾਇਆ, ਸਿੱਧੂ ਦੇ ਕਰੀਬੀ ਸੰਭਾਲਣਗੇ ਅਹੁਦਾ

ਇਸ ਦੇ ਨਾਲ ਹੀ ਅਦਾਲਤ ਨੇ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਨੂੰ ਨਿਰਦੇਸ਼ ਦਿੱਤਾ ਕਿ ਉਹ ਇਸ ਸਾਲ 14 ਨਵੰਬਰ ਨੂੰ ਐਨਡੀਏ ਪ੍ਰੀਖਿਆ ਲਈ ਨੋਟੀਫਿਕੇਸ਼ਨ ਜਾਰੀ ਕਰੇ। ਦੱਸ ਦਈਏ ਕਿ ਸਰਕਾਰ ਦਾ ਸੁਝਾਅ ਸੀ ਕਿ ਐਨਡੀਏ ਲਈ ਲੜਕੀਆਂ ਨੂੰ ਅਗਲੇ ਸਾਲ ਮਈ ਵਿਚ ਪ੍ਰੀਖਿਆ ਦੇਣੀ ਚਾਹੀਦੀ ਹੈ।

ਹੋਰ ਪੜ੍ਹੋ: PM ਮੋਦੀ ਨੇ ਜਸਟਿਨ ਟਰੂਡੋ ਨੂੰ ਦਿੱਤੀ ਵਧਾਈ, ਕਿਹਾ ਮਿਲ ਕੇ ਕੰਮ ਕਰਨਾ ਜਾਰੀ ਰੱਖਾਂਗੇ

ਕੇਂਦਰ ਨੇ ਇਸ ਦੇ ਲਈ ਤਿਆਰੀਆਂ ਦਾ ਹਵਾਲਾ ਦਿੱਤਾ ਸੀ।  ਜਸਟਿਸ ਸੰਜੇ ਕਿਸ਼ਨ ਕੌਲ ਦੀ ਅਗਵਾਈ ਵਾਲੀ ਸੁਪਰੀਮ ਕੋਰਟ ਦੀ ਇਕ ਬੈਂਚ ਨੇ ਕਿਹਾ ਕਿ, ‘ਅਸੀਂ ਅਪਣੇ ਪਹਿਲਾਂ ਦੇ ਆਦੇਸ਼ ਨੂੰ ਵਾਪਸ ਨਹੀਂ ਲੈ ਸਕਦੇ’। ਉਹਨਾਂ ਨੇ ਮਹਿਲਾਵਾਂ ਦੀ ਨਿਯੁਕਤੀ ਨੂੰ ਇਕ ਸਾਲ ਲਈ ਮੁਲਤਵੀ ਕਰਨ ਦੇ ਸਰਕਾਰ ਦੇ ਤਰਕ ਨੂੰ ਸਵਿਕਾਰ ਕਰਨ ਤੋਂ ਇਨਕਾਰ ਕਰ ਦਿੱਤਾ।