ਚੜ੍ਹਦੀ ਸਵੇਰ ਵਾਪਰਿਆ ਦਿਲ ਕੰਬਾਊ ਹਾਦਸਾ, ਪਲਟੀ ਬੱਸ, 3 ਦੀ ਹੋਈ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

6 ਲੋਕ ਗੰਭੀਰ ਜ਼ਖਮੀ

photo

 

ਜਸ਼ਪੁਰ: ਛੱਤੀਸਗੜ੍ਹ ਦੇ ਜਸ਼ਪੁਰ 'ਚ ਬੱਸ ਪਲਟਣ ਕਾਰਨ 3 ਲੋਕਾਂ ਦੀ ਮੌਤ ਹੋ ਗਈ ਅਤੇ 6 ਜ਼ਖਮੀ ਹੋ ਗਏ। ਪਠਾਲਗਾਓਂ ਦੇ ਐਸਡੀਓਪੀ ਮੁਤਾਬਕ ਬੱਸ ਪਥਲਗਾਓਂ ਤੋਂ ਅੰਬਿਕਾਪੁਰ ਜਾ ਰਹੀ ਸੀ। ਅੰਬਿਕਾਪੁਰ ਤੋਂ ਪਥਲਗਾਓਂ ਵੱਲ ਗਲਤ ਸਾਈਡ ਤੋਂ ਆ ਰਹੀ ਇੱਕ ਬਾਈਕ ਨੂੰ ਬਚਾਉਣ ਕਾਰਨ ਇਹ ਬੇਕਾਬੂ ਹੋ ਕੇ ਪਲਟ ਗਈ। ਹਾਦਸੇ ਵਿੱਚ ਤਿੰਨ ਯਾਤਰੀਆਂ ਦੀ ਮੌਤ ਹੋ ਗਈ। ਇਹ ਹਾਦਸਾ ਪਥਲਗਾਓਂ ਬਲਾਕ ਦੇ ਗੌਂਡੀ ਪਿੰਡ ਨੇੜੇ ਬੁੱਧਵਾਰ ਸ਼ਾਮ ਨੂੰ ਵਾਪਰਿਆ।


ਇਸ ਹਾਦਸੇ ਵਿੱਚ ਅਨੰਤ ਨਾਗਵੰਸ਼ੀ (55), ਦੇਵਾਨੰਦ (25) ਅਤੇ ਦਿਵਾਕਰ ਨਾਗਵੰਸ਼ੀ (22 ਸਾਲ) ਦੀ ਮੌਤ ਹੋ ਗਈ। ਹਾਦਸੇ 'ਚ 6 ਜ਼ਖਮੀਆਂ 'ਚੋਂ 4 ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਪੁਲਿਸ ਨੇ ਜ਼ਖਮੀਆਂ ਨੂੰ ਪਥਲਗਾਓਂ ਦੇ ਕਮਿਊਨਿਟੀ ਹੈਲਥ ਸੈਂਟਰ 'ਚ ਭਰਤੀ ਕਰਵਾਇਆ ਹੈ। ਪੁਲਿਸ ਨੇ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ ਕਰਨ ਤੋਂ ਬਾਅਦ ਉਨ੍ਹਾਂ ਦੇ ਪਰਿਵਾਰ ਵਾਲਿਆਂ ਨੂੰ ਮਾਮਲੇ ਦੀ ਜਾਣਕਾਰੀ ਦੇ ਦਿੱਤੀ ਗਈ ਹੈ। ਜ਼ਖਮੀਆਂ ਦਾ ਇਲਾਜ ਕੀਤਾ ਜਾ ਰਿਹਾ ਹੈ।

ਫਿਲਹਾਲ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਬੱਸ ਦੀ ਹਾਲਤ ਦੇਖ ਕੇ ਲੱਗਦਾ ਹੈ ਕਿ ਬੱਸ ਦੀ ਰਫਤਾਰ ਤੇਜ਼ ਸੀ। ਬੱਸ ਪਲਟਣ ਨਾਲ ਉਹ ਵੀ ਨੁਕਸਾਨੀ ਗਈ। ਬਾਈਕ ਸਵਾਰਾਂ ਦੀ ਗਲਤੀ ਦਾ ਖਮਿਆਜ਼ਾ ਬੱਸ ਸਵਾਰਾਂ ਨੂੰ ਭੁਗਤਣਾ ਪਿਆ। ਗਲਤ ਸਾਈਡ ਤੋਂ ਬਾਈਕ ਚਲਾਉਣ ਵਾਲੇ ਵਿਅਕਤੀ ਦੀ ਪਛਾਣ ਕੀਤੀ ਜਾ ਰਹੀ ਹੈ। ਪੀੜਤ ਦੇ ਰਿਸ਼ਤੇਦਾਰਾਂ ਦਾ ਕਹਿਣਾ ਹੈ ਕਿ ਬਾਈਕ ਚਾਲਕ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ।