ਵਿਧਾਇਕ ਲਾਭ ਸਿੰਘ ਉਗੋਕੇ ਦੇ ਪਿਤਾ ਨੇ ਖਾਧੀ ਸਲਫ਼ਾਸ, ਹਾਲਤ ਨਾਜ਼ੁਕ 

ਏਜੰਸੀ

ਖ਼ਬਰਾਂ, ਪੰਜਾਬ

ਲੁਧਿਆਣਾ ਦੇ DMC ਹਸਪਤਾਲ 'ਚ ਕਰਵਾਇਆ ਗਿਆ ਹੈ ਦਾਖਲ

MLA Labh Singh Ugoke's father ate sulphas, his condition is critical

ਬਰਨਾਲਾ : ਭਦੌੜ ਤੋਂ 'ਆਪ' ਵਿਧਾਇਕ ਲਾਭ ਸਿੰਘ ਉਗੋਕੇ ਦੇ ਪਿਤਾ ਵੱਲੋਂ ਸਲਫ਼ਾਸ ਖਾਣ ਦੀ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ ਉਨ੍ਹਾਂ ਨੂੰ ਲੁਧਿਆਣਾ ਦੇ DMC ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ ਤੇ ਉਨ੍ਹਾਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਉਗੋਕੇ ਦੇ ਪਿਤਾ ਦਰਸ਼ਨ ਸਿੰਘ ਦੇ ਭਰਾ ਮੁਤਾਬਕ 'ਆਪ' ਵਿਧਾਇਕ ਦੇ ਪਿਤਾ ਦੀ ਆਪਣੇ ਵੱਡੇ ਮੁੰਡੇ ਨਾਲ ਕਿਸੇ ਗੱਲ ਤੋਂ ਲੜਾਈ ਹੋ ਗਈ ਸੀ , ਜਿਸ ਦੇ ਚੱਲਦਿਆਂ ਉਹ ਪਰੇਸ਼ਾਨ ਹੋ ਗਏ ਤੇ ਉਨ੍ਹਾਂ ਨੇ ਸਪਰੇਅ ਪੀ ਕੇ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਹੈ। ਦੱਸ ਦਈਏ ਕਿ ਦਰਸ਼ਨ ਸਿੰਘ ਫੌਜ ਵਿਚ ਨੌਕਰੀ ਕਰ ਚੁੱਕੇ ਹਨ। ਜੇ ਗੱਲ ਲਾਭ ਸਿੰਘ ਉਗੋਕੇ ਦੀ ਕੀਤੀ ਜਾਵੇ ਤਾਂ ਉਹ ਉਹੀ ਵਿਧਾਇਕ ਹਨ, ਜਿਨ੍ਹਾਂ ਨੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਹਰਾਇਆ ਸੀ। ਉਹ ਬਹੁਤ ਹੀ ਸਾਧਾਰਨ ਪਰਿਵਾਰ ਨਾਲ ਸੰਬੰਧ ਰੱਖਦੇ ਹਨ ਤੇ ਉਸ ਦੇ ਮਾਤਾ ਜੀ ਇਕ ਸਕੂਲ ਵਿਚ ਸਾਫ਼ ਸਫ਼ਾਈ ਦਾ ਕੰਮ ਕਰਦੇ ਹਨ।