ਭ੍ਰਿਸ਼ਟਾਚਾਰ ਖਿਲਾਫ਼ ਜਾਰੀ ਹੈਲਪਲਾਈਨ ਤੋਂ ਲੋਕਾਂ ਦਾ ਹੋਇਆ ਮੋਹ ਭੰਗ, ਇਕ ਲੱਖ ਤੋਂ 4 ਹਜ਼ਾਰ ਰਹਿ ਗਈਆਂ ਸ਼ਿਕਾਇਤਾਂ 

ਏਜੰਸੀ

ਖ਼ਬਰਾਂ, ਪੰਜਾਬ

ਸਤੰਬਰ ਮਹੀਨੇ ਵਿਚ 4298 ਸ਼ਿਕਾਇਤਾਂ ਹੀ ਦਰਜ ਕੀਤੀਆਂ ਗਈਆਂ

People are disillusioned with the anti-corruption helpline

 

ਚੰਡੀਗੜ੍ਹ - ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਵੱਲੋਂ ਭ੍ਰਿਸ਼ਟਾਚਾਰ ਖਿਲਾਫ਼ ਹੈਲਪਲਾਈਨ ਨੰਬਰ ਜਾਰੀ ਕੀਤਾ ਗਿਆ ਸੀ ਪਰ ਜਿਸ ਤਰਾਂ ਦਾ ਅੰਕੜਾ ਸਾਹਮਣੇ ਆਇਆ ਹੈ ਉਸ ਤੋਂ ਲੱਗਦਾ ਹੈ ਕਿ ਲੋਕਾਂ ਦਾ ਇਸ ਹੈਲਪਲਾਈਨ ਤੋਂ ਮੋਹ ਭੰਗ ਹੋ ਗਿਆ ਹੈ। ਜਿੱਥੇ ਔਸਤਨ ਇਕ ਮਹੀਨੇ ਵਿਚ ਇਕ ਲੱਖ ਤੋਂ ਵੱਧ ਸ਼ਿਕਾਇਤਾਂ ਦਰਜ ਹੁੰਦੀਆਂ ਸਨ ਉਹ ਹੁਣ ਘਟ ਕੇ ਸਿਰਫ਼ 4 ਹਜ਼ਾਰ ਰਹਿ ਗਈਆਂ ਹਨ ਹਾਲਂਕਿ ਸਰਕਾਰ ਦਾ ਦਾਅਵਾ ਹੈ ਕਿ ਹੈਲਪਲਾਈਨ ਨਾਲ ਭ੍ਰਿਸ਼ਟਾਚਾਰ ਘੱਟ ਹੋਇਆ ਹੈ। 
ਇਸ ਹੈਲਪਲਾਈਨ ਨੰਬਰ ਨੂੰ 23 ਮਾਰਚ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਸ਼ਹੀਦੀ ਦਿਵਸ ਮੌਕੇ ਜਾਰੀ ਕੀਤਾ ਗਿਆ ਸੀ। ਜਦੋਂ ਨੰਬਰ ਜਾਰੀ ਹੋਇਆ ਸੀ ਉਸ ਸਮੇਂ ਤਾਂ ਸ਼ਿਕਾਇਤਾਂ ਦਾ ਝਰੀ ਹੀ ਲੱਗ ਗਈ ਸੀ ਪਰ ਹੁਣ ਹੌਲੀ-ਹੌਲੀ ਸ਼ਿਕਾਇਤਾਂ ਆਉਣੀਆਂ ਘਟ ਰਹੀਆਂ ਹਨ। ਤੁਹਾਨੂੰ ਦੱਸ ਦਈਏ ਕਿ ਮਾਰਚ ਮਹੀਨੇ ਵਿਚ 1,19,359 ਸ਼ਿਕਾਇਤਾਂ ਦਰਜ ਹੋਈਆਂ ਸਨ ਜਦਕਿ ਇਸ ਮਹੀਨੇ ਸਤੰਬਰ ਵਿਚ ਸਿਰਫ਼ 4298 ਸ਼ਿਕਾਇਤਾਂ ਦਰਜ ਹੋਈਆਂ।