ਨਵੀਂ ਦਿੱਲੀ, 21 ਸਤੰਬਰ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ Tਐਮਰਜੈਂਸੀ ਸਥਿਤੀਆਂ 'ਚ ਪ੍ਰਧਾਨ ਮੰਤਰੀ ਨਾਗਰਿਕ ਸਹਾਇਤਾ ਅਤੇ ਰਾਹਤ ਫ਼ੰਡ'' ਯਾਨੀ Tਪ੍ਰਧਾਨ ਮੰਤਰੀ ਕੇਅਰਜ਼ ਫ਼ੰਡ'' ਦੇ ਨਵੇਂ ਬਣੇ ਟਰੱਸਟੀ ਬੋਰਡ ਦੇ ਮੈਂਬਰਾਂ.. ਸੁਪਰੀਮ ਕੋਰਟ ਦੇ ਸਾਬਕਾ ਜੱਜ ਡਾ. ਕੇ.ਟੀ. ਥਾਮਸ, ਲੋਕ ਸਭਾ ਦੇ ਸਾਬਕਾ ਡਿਪਟੀ ਸਪੀਕਰ ਕਰੀਆ ਮੁੰਡਾ ਅਤੇ ਟਾਟਾ ਸੰਨਜ ਦੇ ਆਨਰੇਰੀ ਚੇਅਰਮੈਨ ਰਤਨ ਟਾਟਾ ਨਾਲ ਇਕ ਮੀਟਿੰਗ ਕੀਤੀ ਅਤੇ ਦਿਲ ਖੋਲ੍ਹ ਕੇ ਇਸ ਫ਼ੰਡ ਵਿਚ ਯੋਗਦਾਨ ਦੇਣ ਲਈ ਦੇਸ਼ ਵਾਸੀਆਂ ਦੀ ਸ਼ਲਾਘਾ ਕੀਤੀ | ਪ੍ਰਧਾਨ ਮੰਤਰੀ ਦਫ਼ਤਰ (ਪੀ.ਐੱਮ.ਓ.) ਵਲੋਂ ਬੁਧਵਾਰ ਨੂੰ ਜਾਰੀ ਬਿਆਨ ਵਿਚ ਇਹ ਜਾਣਕਾਰੀ ਦਿਤੀ ਗਈ |
ਮੀਟਿੰਗ ਵਿਚ ਭਾਰਤ ਦੇ ਸਾਬਕਾ ਕੰਟਰੋਲਰ ਅਤੇ ਆਡੀਟਰ ਜਨਰਲ ਰਾਜੀਵ ਮਹਿਰਿਸ਼ੀ, ਇਨਫੋਸਿਸ ਫ਼ਾਊਾਡੇਸ਼ਨ ਦੀ ਸਾਬਕਾ ਚੇਅਰਮੈਨ ਸੁਧਾ ਮੂਰਤੀ ਅਤੇ ਇੰਡੀ ਕਾਰਪ ਅਤੇ ਪੀਰਾਮਲ ਫ਼ਾਊਾਡੇਸ਼ਨ ਦੇ ਸਾਬਕਾ ਕਾਰਜਕਾਰੀ ਅਧਿਕਾਰੀ ਆਨੰਦ ਸ਼ਾਹ ਨੂੰ ਪ੍ਰਧਾਨ ਮੰਤਰੀ ਕੇਅਰਜ਼ ਫ਼ੰਡ ਦੇ ਸਲਾਹਕਾਰ ਬੋਰਡ ਵਿਚ ਨਾਮਜ਼ਦ ਕਰਨ ਦਾ ਫ਼ੈਸਲਾ ਕੀਤਾ ਗਿਆ | ਪੀਐਮਓ ਅਨੁਸਾਰ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਵਿੱਤ ਮੰਤਰੀ ਨਿਰਮਲਾ ਸੀਤਾਰਮਨ, ਨਵ-ਨਿਯੁਕਤ ਟਰੱਸਟੀ ਜਸਟਿਸ ਥਾਮਸ, ਮੁੰਡਾ ਅਤੇ ਟਾਟਾ ਮੀਟਿੰਗ ਵਿਚ ਸ਼ਾਮਲ ਹੋਏ |
ਮੀਟਿੰਗ ਦੌਰਾਨ ਕੋਵਿਡ-19 ਕਾਰਨ ਅਪਣੇ ਪਰਵਾਰਾਂ ਨੂੰ ਗੁਆ ਚੁੱਕੇ 4,345 ਬੱਚਿਆਂ ਦੀ ਮਦਦ ਕਰਨ ਸਮੇਤ Tਪੀਐਮ ਕੇਅਰਜ਼ ਫਾਰ ਚਿਲਡਰਨ'' ਸਮੇਤ ਪੀਐਮ ਕੇਅਰਜ਼ ਦੀ ਮਦਦ ਨਾਲ ਸ਼ੁਰੂ ਕੀਤੀਆਂ ਗਈਆਂ ਵੱਖ-ਵੱਖ ਪਹਿਲਕਦਮੀਆਂ ਬਾਰੇ ਇਕ ਪੇਸ਼ਕਾਰੀ ਦਿਤੀ ਗਈ |
ਪੀਐਮਓ ਅਨੁਸਾਰ, ਮੀਟਿੰਗ ਵਿਚ ਇਸ ਗੱਲ 'ਤੇ ਚਰਚਾ ਕੀਤੀ ਗਈ ਕਿ ਨਾ ਸਿਰਫ਼ ਰਾਹਤ ਸਹਾਇਤਾ ਬਲਕਿ ਘੱਟ ਕਰਨ ਦੇ ਉਪਾਵਾਂ ਅਤੇ ਸਮਰੱਥਾ ਨਿਰਮਾਣ ਦੁਆਰਾ ਵੀ ਪੀਐਮ ਕੇਅਰਜ਼ ਕੋਲ ਐਮਰਜੈਂਸੀ ਅਤੇ ਸੰਕਟ ਦੀਆਂ ਸਥਿਤੀਆਂ ਵਿਚ ਪ੍ਰਭਾਵੀ ਢੰਗ ਨਾਲ ਜਵਾਬ ਦੇਣ ਲਈ ਇਕ ਵੱਡਾ ਦਿ੍ਸਟੀਕੋਣ ਹੈ | ਪ੍ਰਧਾਨ ਮੰਤਰੀ ਨੇ ਕਿਹਾ ਕਿ ਨਵੇਂ ਟਰੱਸਟੀਆਂ ਅਤੇ ਸਲਾਹਕਾਰਾਂ ਦੀ ਭਾਗੀਦਾਰੀ ਪੀਐਮ ਕੇਅਰਜ਼ ਫ਼ੰਡ ਦੇ ਕੰਮਕਾਜ ਬਾਰੇ ਇਕ ਵਿਆਪਕ ਦਿ੍ਸਟੀਕੋਣ ਦੇਵੇਗੀ | (ਏਜੰਸੀ)
image