Punjab News : ਭਗਵੰਤ ਮਾਨ ਸਰਕਾਰ ਦੇ 4 ਕੈਬਨਿਟ ਮੰਤਰੀਆਂ ਨੇ ਦਿਤੇ ਅਸਤੀਫ਼ੇ , ਪੜ੍ਹੋ ਕਿਹੜੇ ਨਵੇਂ ਚਿਹਰਿਆਂ ਨੂੰ ਮਿਲੀ ਮੰਤਰੀ ਮੰਡਲ 'ਚ ਥਾਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਹਰਦੀਪ ਸਿੰਘ ਮੁੰਡੀਆਂ, ਤਰਨਦੀਪ ਸਿੰਘ ਸੌਂਧ, ਬਰਿੰਦਰ ਗੋਇਲ ਅਤੇ ਮੋਹਿੰਦਰ ਭਗਤ ਦੀ ਕੁਰਸੀ ਪੱਕੀ

cabinet ministers resigned

Punjab News : CM ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਇਕ ਵੱਡਾ ਫੇਰਬਦਲ ਕਰਦਿਆਂ ਚਾਰ ਮੰਤਰੀਆਂ ਦੀ ਛੁੱਟੀ ਕਰ ਦਿਤੀ ਹੈ। ਉਨ੍ਹਾਂ ਦੀ ਥਾਂ ਪੰਜ ਨਵੇਂ ਚਿਹਰਿਆਂ ਨੂੰ ਸੋਮਵਾਰ ਨੂੰ ਮੰਤਰੀਆਂ ਵਜੋਂ ਸ਼ਾਮ ਪੰਜ ਵਜੇ ਪੰਜਾਬ ਰਾਜ ਭਵਨ ਵਿਖੇ ਸਹੁੰ ਚੁਕਾਈ ਜਾਵੇਗੀ। ਹਰਦੀਪ ਸਿੰਘ ਮੁੰਡੀਆਂ, ਤਰੁਨਪ੍ਰੀਤ ਸੌਂਧ, ਬਰਿੰਦਰ ਗੋਇਲ ਅਤੇ ਮੋਹਿੰਦਰ ਭਗਤ ਦਾ ਮੰਤਰੀ ਬਣਨਾ ਤੈਅ ਹੈ।

 ਪੰਜਾਬ ਰਾਜ ਭਵਨ ਵਿਖੇ ਨਵੇਂ ਮੰਤਰੀਆਂ ਦੇ ਸਹੁੰ ਚੁੱਕ ਸਮਾਗਮ ਦੀਆਂ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਹਨ। ਇਸ ਅਚਾਨਕ ਬਦਲਾਅ ਪਿੱਛੇ ਅਜੇ ਸਪੱਸ਼ਟ ਸਮੀਕਰਨ ਸਾਹਮਣੇ ਨਹੀਂ ਆ ਸਕਿਆ ਹੈ। ਜਿਨ੍ਹਾਂ ਮੰਤਰੀਆਂ ਦੀ ਛੁੱਟੀ ਹੋਈ ਹੈ, ਉਨ੍ਹਾਂ ਵਿਚ ਅਨਮੋਲ ਗਗਨ ਮਾਨ, ਬ੍ਰਹਮ ਸ਼ੰਕਰ ਜਿੰਪਾ, ਚੇਤਨ ਸਿੰਘ ਜੌੜਾਮਾਜਰਾ ਤੇ ਬਲਕਾਰ ਸਿੰਘ ਸ਼ਾਮਲ ਹਨ। ਇਨ੍ਹਾਂ ਤੋਂ ਅਸਤੀਫ਼ੇ ਲੈ ਲਏ ਗਏ ਹਨ ਤੇ ਚਾਰਾਂ ਨੇ ਮੁੱਖ ਮੰਤਰੀ ਨਿਵਾਸ ਜਾ ਕੇ ਐਤਵਾਰ ਦੇਰ ਸ਼ਾਮ ਅਪਣੇ ਅਸਤੀਫ਼ੇ ਸੌਂਪ ਦਿਤੇ ਹਨ।

ਤਰੁਨਪ੍ਰੀਤ ਸੌਂਧ ਨੂੰ ਹਾਊਸਿੰਗ ਅਤੇ ਪੇਂਡੂ ਵਿਕਾਸ ਮੰਤਰਾਲਾ, ਹਰਦੀਪ ਸਿੰਘ ਮੁੰਡੀਆਂ ਨੂੰ ਸ਼ਹਿਰੀ ਵਿਕਾਸ ਮੰਤਰਾਲਾ, ਬਰਿੰਦਰ ਗੋਇਲ ਨੂੰ ਭੌਂ ਖਣਨ ਮੰਤਰਾਲਾ, ਮਹਿੰਦਰ ਭਗਤ ਨੂੰ ਬਾਗ਼ਬਾਨੀ ਮੰਤਰਾਲਾ ਦਿੱਤਾ ਜਾਵੇਗਾ।

ਦੱਸ ਦੇਈਏ ਕਿ ਖ਼ੁਦ ਮੁੱਖ ਮੰਤਰੀ ਭਗਵੰਤ ਮਾਨ ਖੇਡ ਅਤੇ ਨੌਜੁਆਨ ਭਲਾਈ ਮੰਤਰਾਲਾ ਸੰਭਾਲਣਗੇ। ਜਦਕਿ ਮੌਜੂਦਾ ਮੰਤਰੀ ਲਾਲਜੀਤ ਭੁੱਲਰ ਨੂੰ ਜੇਲ ਵਿਭਾਗ ਦੀ ਜ਼ਿੰਮੇਵਾਰੀ ਮਿਲੇਗੀ।