Gurdaspur News : ਗੁਰਦਾਸਪੁਰ ਦੀ ਕੇਂਦਰੀ ਜੇਲ੍ਹ 'ਚ ਹੰਗਾਮਾ, ਆਪਸ 'ਚ ਭਿੜੇ ਕੈਦੀ ਅਤੇ ਹਵਾਲਾਤੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੁਲਿਸ ਨੇ ਕੈਦੀਆਂ ਨੂੰ ਛੁੜਵਾ ਕੇ ਵੱਖ -ਵੱਖ ਬੈਰਕਾਂ ਵਿੱਚ ਕੀਤਾ ਬੰਦ

Gurdaspur Central Jail

 Gurdaspur News : ਗੁਰਦਾਸਪੁਰ ਦੀ ਕੇਂਦਰੀ ਜੇਲ੍ਹ 'ਚ ਭਾਰੀ ਹੰਗਾਮਾ ਹੋਇਆ ਹੈ। ਜਿੱਥੇ ਕੇਂਦਰੀ ਜੇਲ੍ਹ ਦੀ ਬੈਰਕ ਨੰਬਰ ਤਿੰਨ ਵਿੱਚ ਬੰਦ ਕੈਦੀ ਅਤੇ ਹਵਾਲਾਤੀ ਆਪਸ ਵਿਚ ਭਿੜ ਗਏ ਹਨ। ਇਸ ਘਟਨਾ ਤੋਂ ਬਾਅਦ ਬਾਹਰੋਂ ਪੁਲਿਸ ਫੋਰਸ ਮੰਗਵਾਈ ਗਈ ਹੈ।

ਸਿਟੀ ਪੁਲਿਸ ਅਤੇ ਜੇਲ੍ਹ ਪੁਲਿਸ ਨੇ ਕੈਦੀਆਂ ਨੂੰ ਛੁੜਵਾ ਕੇ ਵੱਖ -ਵੱਖ ਬੈਰਕਾਂ ਵਿੱਚ ਬੰਦ ਕਰ ਦਿੱਤਾ ਹੈ। ਪੁਲਿਸ ਨੇ ਸਮਾਂ ਰਹਿੰਦੇ ਹੀ ਬਚਾ ਕਰ ਲਿਆ। ਇਸ ਘਟਨਾ 'ਚ ਕੋਈ ਕੈਦੀ ਜ਼ਖਮੀ ਨਹੀਂ ਹੋਇਆ। ਇਸੇ ਸਾਲ ਵਿਚ ਇਹ ਦੂਸਰੀ ਘਟਨਾ ਹੈ।

ਦੱਸਿਆ ਜਾ ਰਿਹਾ ਹੈ ਕਿ ਬੀਤੇ ਕੁਝ ਦਿਨ ਪਹਿਲਾਂ ਕੇਂਦਰੀ ਜੇਲ੍ਹ ਵਿੱਚੋਂ ਤਲਾਸ਼ੀ ਦੌਰਾਨ 9 ਮੋਬਾਇਲ ਫੋਨ ਬਰਾਮਦ ਹੋਏ ਸਨ। ਜਿਸ ਨੂੰ ਲੈ ਕੇ ਕੈਦੀ ਇੱਕ ਦੂਜੇ ਉੱਪਰ ਮੋਬਾਇਲ ਫੋਨ ਫੜਾਉਣ ਦੇ ਆਰੋਪ ਲਗਾ ਰਹੇ ਸਨ। ਜਿਸ ਨੂੰ ਲੈ ਕੇ ਕੈਦੀਆਂ ਵਿਚ ਇਹ ਝੜਪ ਹੋਈ।