ਨਾਭਾ ਵਿੱਚ ਕਿਸਾਨ ਅਤੇ ਪੁਲਿਸ ਹੋਈ ਆਹਮੋ-ਸਾਹਮਣੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਿਸਾਨਾਂ ਵੱਲੋਂ ਕੀਤਾ ਜਾ ਰਿਹਾ ਸੀ ਰੋਸ ਪ੍ਰਦਰਸ਼ਨ

Farmers and police come face to face in Nabha

ਨਾਭਾ: ਨਾਭਾ ਦੀ ਡੀਐਸਪੀ ਮਨਦੀਪ ਕੌਰ ਨੇ ਇਲਜ਼ਾਮ ਲਗਾਏ ਕਿ ਕਿਸਾਨਾਂ ਨੇ ਉਨ੍ਹਾਂ ਨਾਲ ਧੁੱਕਾ ਮੁੱਕੀ ਕੀਤੀ ਤੇ ਜੂੜਾ ਵੀ ਪੱਟਿਆ। ਦੂਜੇ ਪਾਸੇ ਕਿਸਾਨਾਂ ਨੇ ਕਿਹਾ ਕਿ ਡੀਐਸਪੀ ਸਾਡੇ ’ਤੇ ਗੱਡੀ ਚੜਾਉਣ ਲੱਗੀ ਸੀ। ਇਸ ਦੌਰਾਨ ਸਥਿਤੀ ਤਣਾਅਪੂਰਨ ਬਣ ਗਈ। ਬੀਤੇ ਦਿਨ ਹੋਈਆਂ ਟਰਾਲੀਆਂ ਚੋਰੀਆਂ ਨੂੰ ਲੈ ਕੇ ਅਤੇ ਨਗਰ ਕੌਂਸਲ ਦੀ ਪ੍ਰਧਾਨ ਸੁਜਾਤਾ ਚਾਵਲਾ ਦੇ ਪਤੀ ਪੰਕਜ ਪੱਪੂ ਦੀ ਗ੍ਰਿਫਤਾਰੀ ਨੂੰ ਲੈ ਕੇ, ਡੀ.ਐਸ.ਪੀ. ਦਫਤਰ ਦੇ ਬਾਹਰ ਕਿਸਾਨਾਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ। ਇਸ ਰੋਸ ਪ੍ਰਦਰਸ਼ਨ ਵਿੱਚ ਚਾਰ ਯੂਨੀਅਨ ਸ਼ਾਮਲ ਸਨ, ਜਿਸ ਵਿੱਚ ਭਾਰਤੀ ਕਿਸਾਨ ਯੂਨੀਅਨ ਆਜ਼ਾਦ, ਭਾਰਤੀ ਕਿਸਾਨ ਯੂਨੀਅਨ ਭਟੇਡ ਕਲਾਂ, ਅਤੇ ਕ੍ਰਾਂਤੀਕਾਰੀ ਯੂਨੀਅਨ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ। ਜੋ ਸ਼ੰਭੂ ਬਾਰਡਰ ਤੋਂ ਟਰਾਲੀਆਂ ਚੋਰੀਆਂ ਹੋਈਆਂ ਹਨ, ਉਸ ਵਿੱਚ ਸਿੱਧਾ ਤੇ ਸਿੱਧਾ ਪੰਕਜ ਪੱਪੂ ਦਾ ਹੱਥ ਸੀ, ਜਿਨਾਂ ਨੇ ਟਰਾਲੀਆਂ ਆਪਣੇ ਪਲਾਟ ਵਿੱਚ ਰਫਾ ਦਫਾ ਕਰ ਦਿੱਤੀਆਂ ਸਨ।

ਕਿਸਾਨਾਂ ਵੱਲੋਂ ਮੰਗ ਕੀਤੀ ਗਈ ਸੀ ਕਿ ਪੁਲਿਸ ਨੇ ਹਲਕੀਆਂ ਧਰਾਵਾਂ ਲਗਾ ਕੇ ਉਸ ਨੂੰ ਜ਼ਮਾਨਤ ਦਵਾ ਦਿੱਤੀ ਅਤੇ ਹੁਣ ਲਗਾਤਾਰ ਕਿਸਾਨ ਰੋਸ ਪ੍ਰਦਰਸ਼ਨ ਕਰ ਰਹੇ ਸੀ। ਜਦੋਂ ਡੀਐਸਪੀ ਮੈਡਮ ਮਨਦੀਪ ਕੌਰ ਆਪਣੇ ਦਫਤਰ ਤੋਂ ਬਾਹਰ ਨਿਕਲਣ ਲੱਗੀ ਤਾਂ ਕਿਸਾਨਾਂ ਅਤੇ ਡੀਐਸਪੀ ਦਰਮਿਆਨ ਕਹਾ ਸੁਣੀ ਹੋ ਗਈ ਅਤੇ ਮਾਮਲਾ ਇੰਨਾ ਵੱਧ ਗਿਆ ਕਿ ਕਿਸਾਨ ਅਤੇ ਪੁਲਿਸ ਆਹਮੋ ਸਾਹਮਣੇ ਹੋ ਗਏ।

ਇਸ ਮੌਕੇ ਨਾਭਾ ਦੀ ਡੀਐਸਪੀ ਮਨਦੀਪ ਕੌਰ ਨੇ ਭਰੇ ਮਨ ਨਾਲ ਕਿਹਾ ਕਿ ਮੈਂ ਇਹਨਾਂ ਨੂੰ ਧਰਨੇ ਤੋਂ ਬਿਲਕੁਲ ਵੀ ਨਹੀਂ ਰੋਕਿਆ ਅਤੇ ਇਹ ਧਰਨਾ ਦੇ ਰਹੇ ਸੀ ਅਤੇ ਮੈਂ ਇਹਨਾਂ ਨਾਲ ਗੱਲਬਾਤ ਕਰਨ ਆਈ ਸੀ। ਮੈਂ ਜਦੋਂ ਗੱਡੀ ਲੈ ਕੇ ਜ਼ਰੂਰੀ ਕੰਮ ਲਈ ਜਾਣ ਲੱਗੀ ਤਾਂ ਇਹਨਾਂ ਨੇ ਮੇਰੀ ਗੱਡੀ ਰੋਕ ਕੇ ਮੇਰੇ ਨਾਲ ਖਿੱਚ ਧੂ ਕੀਤੀ। ਇਸ ਮੌਕੇ ਕਿਸਾਨ ਆਗੂ ਗਮਦੂਰ ਸਿੰਘ ਅਤੇ ਹੋਰ ਕਿਸਾਨ ਆਗੂਆਂ ਨੇ ਕਿਹਾ ਕਿ ਅਸੀਂ ਤਾਂ ਸ਼ਾਂਤਮਈ ਧਰਨਾ ਦੇ ਰਹੇ ਸੀ ਅਤੇ ਅਸੀਂ ਇਨਸਾਫ ਦੀ ਮੰਗ ਕਰ ਰਹੇ ਸੀ ਪਰ ਡੀਐਸਪੀ ਵੱਲੋਂ ਸਾਡੇ ਨਾਲ ਬਦਤਮੀਜ਼ੀ ਕੀਤੀ ਗਈ।