ਬਠਿੰਡਾ 'ਚ ਇੱਕ ਵਿਅਕਤੀ ਨੇ ਪਤਨੀ ਸਮੇਤ ਦੋ ਬੱਚਿਆਂ ਨੂੰ ਗੋਲੀ ਮਾਰ ਕੀਤੀ ਖੁਦਕੁਸ਼ੀ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪਹਿਲਾ ਪਰਿਵਾਰ ਦੇ ਮਾਲਕ ਦਵਿੰਦਰ ਸਿੰਘ ਨੇ ਪਹਿਲਾ ਦੋ ਬੱਚਿਆਂ ਅਤੇ ਪਤਨੀ ਨੂੰ ਗੋਲੀ ਮਾਰੀ ਤੇ ਫਿਰ ਖੁਦ ਸੁਸਾਈਡ ਕੀਤਾ। 

suicide

ਬਠਿੰਡਾ- ਪੰਜਾਬ 'ਚ ਰੋਜਾਨਾ ਖੁਦਕੁਸ਼ੀ ਨਾਲ ਜੁੜੇ ਮਾਮਲੇ ਵੇਖਣ ਨੂੰ ਮਿਲਦੇ ਹਨ। ਅੱਜ ਤਾਜਾ ਮਾਮਲਾ ਬਠਿੰਡਾ ਤੋਂ ਸਾਹਮਣੇ ਆਇਆ ਹੈ। ਬਠਿੰਡਾ ਦੇ ਗ੍ਰੀਨ ਸਿਟੀ 'ਚ ਰਹਿਦੇ ਇੱਕ ਵਿਅਕਤੀ ਨੇ ਆਪਣੀ ਪਤਨੀ ਅਤੇ ਦੋ ਬੱਚਿਆਂ ਸਮੇਤ ਖੁਦਕੁਸ਼ੀ ਕੀਤੀ। ਦੱਸ ਦੇਈਏ ਕਿ ਪਹਿਲਾ ਪਰਿਵਾਰ ਦੇ ਮੁਖੀ ਦਵਿੰਦਰ ਸਿੰਘ ਨੇ ਪਹਿਲਾ ਦੋ ਬੱਚਿਆਂ ਅਤੇ ਪਤਨੀ ਨੂੰ ਗੋਲੀ ਮਾਰੀ ਤੇ ਫਿਰ ਆਪਣੇ ਆਪ ਗੋਲੀ ਮਾਰ ਖੁਦਕੁਸ਼ੀ ਕੀਤੀ।

ਇਹ ਪਰਿਵਾਰ ਕਿਰਾਏ 'ਤੇ ਰਹਿੰਦਾ ਸੀ ਤੇ ਵਪਾਰ ਕਰਦਾ ਸੀ। ਉਸ ਵਿਅਕਤੀ ਨੇ ਮੌਤ ਤੋਂ ਪਹਿਲਾਂ ਇਕ ਸੁਸਾਈਡ ਨੋਟ ਵੀ ਲਿਖਿਆ ਹੈ। ਇਸ ਬਾਰੇ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਤੇ ਹੁਣ ਮਾਮਲੇ ਦੀ ਜਾਂਚ ਕਰ ਰਹੀ ਹੈ।