ਸੈਸ਼ਨ ਤੋਂ ਵਾਪਿਸ ਪਰਤਦਿਆਂ ਕਾਂਗਰਸੀ ਵਿਧਾਇਕ ਹਾਦਸੇ ਦੀ ਸ਼ਿਕਾਰ, ਦੋਵੇਂ ਗੱਡੀਆਂ ਦਾ ਹੋਇਆ ਨੁਕਸਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਇਸ ਹਾਦਸੇ 'ਚ ਦੋਵੇਂ ਗੰਭੀਰ ਜ਼ਖਮੀ ਹੋਏ ਹਨ।

accident

ਮੋਗਾ: ਪੰਜਾਬ 'ਚ ਖੇਤੀ ਕਾਨੂੰਨ ਬਿੱਲ ਨੂੰ ਲੈ ਕੇ ਵਿਧਾਨ ਸਭਾ ਸੈਸ਼ਨ ਚੱਲ ਰਿਹਾ ਹੈ। ਇਸ ਦੌਰਾਨ ਵਿਧਾਨ ਸਭਾ ਸੈਸ਼ਨ ਵਿੱਚ ਸ਼ਾਮਲ ਹੋਣ ਤੋਂ ਬਾਅਦ ਮੋਗਾ ਪਰਤ ਰਹੇ ਕਾਂਗਰਸੀ ਵਿਧਾਇਕ ਡਾ. ਹਰਜੋਤ ਕਮਲ ਤੇ ਮੋਗਾ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਵਿਨੋਦ ਬਾਂਸਲ ਸੜਕ ਹਾਦਸੇ ਦਾ ਸ਼ਿਕਾਰ ਹੋ ਗਏ।  ਇਸ ਹਾਦਸਾ ਫਤਿਹਗੜ੍ਹ ਸਾਹਿਬ ਦੇ ਖਮਾਣੋਂ ਨੇੜੇ ਵਾਪਰਿਆ ਹੈ। ਇਸ ਹਾਦਸੇ 'ਚ ਦੋਵੇਂ ਗੰਭੀਰ ਜ਼ਖਮੀ ਹੋਏ ਹਨ। ਉਨ੍ਹਾਂ ਦੀ ਕਾਰ ਉਲਟ ਦਿਸ਼ਾ ਵੱਲ ਆ ਰਹੀ ਇੱਕ ਤੇਜ਼ ਸਪੀਡ ਗੱਡੀ ਫਾਰਚੂਨਰ ਨਾਲ ਟਕਰਾਈ।

ਹਾਦਸੇ ਨੂੰ ਬਾਅਦ ਵਿਧਾਇਕ ਡਾ. ਹਰਜੋਤ ਤੇ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਵਿਨੋਦ ਬਾਂਸਲ ਨੂੰ ਮੋਗਾ ਦੇ ਪ੍ਰਾਈਵੇਟ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਡਰਾਈਵਰ ਦੀ ਹਾਲਤ ਵੀ ਨਾਜ਼ੁਕ ਹੈ ਇਸ ਕਰਕੇ ਉਸ ਨੂੰ ਹੋਣ ‘ਤੇ ਉਸ ਨੂੰ ਡੀਐਮਸੀ ਵਿੱਚ ਦਾਖਲ ਕਰਵਾਇਆ ਗਿਆ ਹੈ।

ਗੌਰਤਲਬ ਹੈ ਕਿ ਇਹ ਹਾਦਸਾ ਵਿਧਾਨ ਸਭਾ ਸੈਸ਼ਨ ਖ਼ਤਮ ਹੋਣ ਤੋਂ ਬਾਅਦ ਸ਼ਾਮ ਸੱਤ ਵਜੇ ਮੋਗਾ ਪਰਤਨ ਸਮੇਂ ਵਾਪਰਿਆ। ਇਸ ਦੌਰਾਨ ਵਿਧਾਇਕ ਡਾ. ਹਰਜੋਤ ਆਪਣੀ ਸਰਕਾਰੀ ਕਾਰ ਵਿਚ ਵਿਨੋਦ ਬਾਂਸਲ ਦੇ ਨਾਲ ਬੈਠ ਗਏ। ਉਸ ਸਮੇਂ ਉਨ੍ਹਾਂ ਦਾ ਬੇਟਾ ਹਰਮੀਤ ਸਿੰਘ ਕਮਲ ਵੀ ਉਨ੍ਹਾਂ ਦੇ ਨਾਲ ਸੀ।ਇਹ ਹਾਦਸਾ ਇੰਨਾ ਜ਼ਬਰਦਸਤ ਸੀ ਕਿ ਫਾਰਚੂਨਰ ਤੇ ਇੰਪਰੂਵਮੈਂਟ ਟਰੱਸਟ ਦੀ ਸਰਕਾਰੀ ਇਨੋਵਾ ਗੱਡੀ ਦੋਵੇਂ ਪੂਰੀ ਤਰ੍ਹਾਂ ਨੁਕਸਾਨੀਆਂ ਗਈਆਂ।