ਬਿਜਲੀ ਚੋਰੀ ਵਿਰੁਧ ਖਪਤਕਾਰਾ ਨੂੰ 8.31 ਲੱਖ ਦਾ ਕੀਤਾ ਜੁਰਮਾਨਾ

ਏਜੰਸੀ

ਖ਼ਬਰਾਂ, ਪੰਜਾਬ

ਬਿਜਲੀ ਚੋਰੀ ਵਿਰੁਧ ਖਪਤਕਾਰਾ ਨੂੰ 8.31 ਲੱਖ ਦਾ ਕੀਤਾ ਜੁਰਮਾਨਾ

image

ਜਲੰਧਰ, 21 ਅਕਤੂਬਰ (ਸਪੋਕਸਮੈਨ ਸਮਾਚਾਰ ਸੇਵਾ) : ਸੀ.ਐਮ.ਡੀ ਪਾਵਰਕਾਮ ਸ੍ਰੀ ਏ.ਵੇਣੂ. ਪ੍ਰਸਾਦ ਅਤੇ ਡਾਇਰੈਕਟਰ ਵੰਡ ਇੰਜੀ: ਡੀ.ਆਈ.ਪੀ.ਐਸ ਗਰੇਵਾਲ, ਇੰਜੀ: ਜੈਨਿੰਦਰ ਦਾਨੀਆਂ ਮੁੱਖ ਇੰਜੀ: ਵੰਡ ਉਤਰੀ ਜੋਨ ਜਲੰਧਰ ਵਲੋਂ ਦਿਤੀਆ ਹਦਾਇਤਾਂ ਅਨੁਸਾਰ ਕਪੂਰਥਲਾ ਹਲਕੇ ਦੇ ਉਪ ਮੁੱਖ ਇੰਜੀਨੀਅਰ ਇੰਜੀ: ਇੰਦਰਪਾਲ ਸਿੰਘ ਦੀ ਦੇਖ ਰੇਖ ਹੇਠ ਹਿਰੀ ਮੰਡਲ ਨਕੋਦਰ, ਸਬਅਰਬਨ ਮੰਡਲ ਨਕੋਦਰ, ਕਰਤਾਰਪੁਰ ਮੰਡਲ, ੍ਹਹਿਰੀ ਮੰਡਲ ਕਪੂਰਥਲਾਂ ਅਤੇ ਸਬਅਰਬਨ ਮੰਡਲ ਕਪੂਰਥਲਾਂ ਅਧੀਨ ਸਵੇਰ ਦੇ ਸਮੇਂ ਚੈਕਿਂਗ ਕੀਤੀ ਗਈ। ਇਸ ਚੈਕਿਂਗ ਦੌਰਾਨ ਕਪੂਰਥਲਾਂ ਹਲਕੇ ਅਧੀਨ 2495 ਕੇਸ ਚੈੱਕ ਕੀਤੇ ਗਏ, ਜਿਸ ਵਿਚ 16 ਕੇਸ ਚੋਰੀ ਦੇ ਅਤੇ ਹੋਰ ਬੇਨਿਯਮੀਆਂ ਪਾਈਆਂ ਗਈਆਂ। ਇਸ ਚੈਕਿਂਗ ਵਿਚ ਖਪਤਕਾਰਾ ਨੂੰ ਕੁੱਲ 8.31 ਲੱਖ ਦਾ ਜੁਰਮਾਨਾ ਚਾਰਜ ਕੀਤਾ ਗਿਆ। ਚੋਰੀ ਦੇ ਕੇਸ ਵਿਚ ਇਨ੍ਹਾਂ ਖਪਤਕਾਰਾਂ ਵਿਰੁਧ ਬਿਜਲੀ ਐਕਟ 2003 ਦੇ ਮੁਤਾਬਕ ਪਰਚਾ ਦਰਜ ਕਰਵਾਇਆ ਜਾ ਰਿਹਾ ਹੈ।