ਬਿਜਲੀ ਚੋਰੀ ਰੋਕਣ ਲਈ ਲਗਾਤਾਰ ਚੈਕਿੰਗ ਜਾਰੀ : ਇੰਜੀ. ਸਤਿੰਦਰ ਸ਼ਰਮਾ

ਏਜੰਸੀ

ਖ਼ਬਰਾਂ, ਪੰਜਾਬ

ਬਿਜਲੀ ਚੋਰੀ ਰੋਕਣ ਲਈ ਲਗਾਤਾਰ ਚੈਕਿੰਗ ਜਾਰੀ : ਇੰਜੀ. ਸਤਿੰਦਰ ਸ਼ਰਮਾ

image

ਅੰਮ੍ਰਿਤਸਰ, 21 ਅਕਤੂਬਰ (ਸਪੋਕਸਮੈਨ ਸਮਾਚਾਰ ਸੇਵਾ) : ਸਬ-ਅਰਬਨ ਹਲਕਾ, ਅੰਮ੍ਰਿਤਸਰ ਦੁਆਰਾ ਜਿਥੇ ਇਕ ਪਾਸੇ ਪੀ:ਐਸ:ਪੀ:ਸੀ:ਐਲ ਦੇ ਖਪਤਕਾਰਾਂ ਨੂੰ ਵਧੀਅ ਸਪਲਾਈ ਮੁਹਈਆਂ ਕਰਾਉਣ ਲਈ ਇਸ ਹਲਕੇ ਅਧੀਨ ਪੈਦੇ ਮੰਡਲਾਂ ਵਿਚ ਇੰਪਰੂਵਮੈਟ ਦੇ ਕੰਮ ਕਰਵਾਏ ਜਾ ਰਹੇ ਹਨ ਉਥੇ ਹੀ ਇਸ ਦੇ ਨਾਲ-ਨਾਲ ਬਿਜਲੀ ਚੋਰੀ ਪ੍ਰਤੀ ਜ਼ੀਰੋ ਟਾਲਰਂੈਸ ਦੀ ਨੀਤੀ ਨੂੰ ਅਪਣਾਉਂਦੇ ਹੋਏ ਲਗਾਤਾਰ ਚੈਕਿੰਗ ਕਰਵਾ ਕੇ ਬਿਜਲੀ ਚੋਰੀ ਦੇ ਕੇਸ ਫੜੇ ਜਾ ਰਹੇ ਹਨ। ਸ੍ਰੀ ਏ. ਵੇਨੂੰ ਪ੍ਰਸ਼ਾਦ ਸੀ.ਐਮ.ਡੀ, ਪੀ.ਐਸ.ਪੀ.ਸੀ.ਐਲ ਅਤੇ ਇੰਜੀ ਡੀ.ਆਈ.ਪੀ.ਐਸ ਗਰੇਵਾਲ ਡਾਇਰੈਕਟਰ/ਵੰਡ ਪੀਐਸਪੀਸੀਐਲ ਦੀਆਂ ਹਦਾਇਤਾਂ ਤਹਿਤ ਇੰਜੀ. ਸਤਿੰਦਰ ਸ਼ਰਮਾ, ਉਪ ਮੁੱਖ ਇੰਜੀਨੀਅਰ/ਸੰਚਾਲਨ ਸਬ-ਅਰਬਨ ਹਲਕਾ, ਅੰਮ੍ਰਿਤਸਰ ਦੁਆਰਾ 5 ਨੰਬਰ ਟੀਮਾਂ ਦਾ ਗਠਨ ਕਰ ਕੇ ਜਿਸ ਵਿਚ 5 ਨੰਬਰ ਵਧੀਕ ਨਿਗਰਾਨ ਇੰਜੀਨੀਅਰ ਅਤੇ 8 ਨੰਬਰ ਐਸਡੀਓ ਸ਼ਾਮਲ ਸਨ, ਉਨ੍ਹÎਾਂ ਤੋਂ ਯੋਜਨਾ ਬਧ ਤਰੀਕੇ ਨਾਲ ਚੈਕਿੰਗ ਕਰਵਾਈ ਗਈ। ਸਾਰੀਆਂ ਟੀਮਾਂ ਦੇ ਅਧਿਕਾਰੀਆਂ ਦੇ ਮੋਬਾਈਲ ਵਿਚ ਸਪੌਟ ਬਿਲਿੰਗ ਦੇ ਮੀਟਰ ਰੀਡਰਾਂ ਦੁਆਰਾ  ਲਈਆਂ ਗਈਆ ਰੀਡਿੰਗਾਂ ਅਤੇ ਮੀਟਰਾਂ ਦਾ ਡਾਟਾ ਡਾਊਨ ਲੋਡ ਕਰ ਕੇ ਮੀਟਰਾਂ ਦੀ ਚੈਕਿੰਗ ਲਈ ਭੇਜਿਆ ਗਿਆ ਅਤੇ ਮਨਜ਼ੂਰਸ਼ੁਦਾ ਲੋਡ ਅਨੁਸਾਰ ਘੱਟ ਖਪਤ ਆਉਣ ਵਾਲੇ ਖਪਤਕਾਰਾਂ ਦੀ ਮੀਟਰ ਰੀਡਿੰਗਾਂ  ਦੀ ਕਰਾਸ ਚੈਕਿੰਗ ਅਤੇ ਮੀਟਰਾਂ ਦੀ ਚੈਕਿੰਗ ਕਰਵਾਈ ਗਈ। ਇਸ ਚੈਕਿੰਗ ਦੌਰਾਨ ਅਸਲ ਰੀਡਿੰਗ ਨਾਲੋਂ ਘੱਟ ਰੀਡਿੰਗ ਰਿਕਾਰਡ ਕਰ ਕੇ ਘੱਟ ਰਕਮ ਦੇ ਬਿਲ ਤਿਆਰ ਕੀਤੇ ਗਏ ਸਨ ਅਤੇ ਇਹ ਬਿਲ ਦੁਬਾਰਾ ਮੌਕੇ 'ਤੇ ਪਾਈ ਗਈ ਵੱਧ ਰੀਡਿੰਗ ਅਨੁਸਾਰ 2.04 ਲੱਖ ਰੁਪਏ ਦੀ ਰਕਮ ਦੇ ਬਣਾ ਕੇ ਖਪਤਕਾਰਾਂ ਨੂੰ ਦਿਤੇ ਗਏ। ਇਸ ਦੇ ਨਾਲ  ਆਊਟ ਸੋਰਸਿੰਗ ਕੰਪਨੀ ਨੂੰ ਮੀਟਰ ਰੀਡਰਾਂ ਦੁਆਰਾਂ ਘੱਟ ਰੀਡੰਗ ਦੇ ਬਿਲ ਬਨਾਉਣ ਅਤੇ ਅਸਲ ਖਪਤ ਨੂੰ ਛਿਪਾਉਣ ਕਾਰਨ 4.08 ਲੱਖ ਰੁਪਏ ਦਾ ਜੁਰਮਾਨਾ ਵੀ ਚਾਰਜ ਕੀਤਾ ਗਿਆ ਹੈ ਅਤੇ ਦੋਸ਼ੀ ਪਾਏ ਗਏ 3 ਨੰਬਰ ਪ੍ਰਾਈਵੇਟ ਕੰਪਨੀ ਦੇ ਮੀਟਰ ਰੀਡਰਾਂ ਵਿਰੁਧ ਵੀ ਕਾਰਵਾਈ ਕਰਨ ਲਈ ਲਿਖਿਆ ਗਿਆ ਹੈ।