ਜਲੰਧਰ 'ਚ ਦਲਿਤ ਇਨਸਾਫ਼ ਯਾਤਰਾ' ਦੌਰਾਨ ਹੰਗਾਮਾ, ਪੁਲਿਸ ਨੇ BJP ਆਗੂਆਂ ਨੂੰ ਲਿਆ ਹਿਰਾਸਤ 'ਚ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਇਸ ਦੌਰਾਨ ਪੁਲਿਸ ਵਲੋਂ ਵਿਜੇ ਸਾਂਪਲਾ ਅਤੇ ਪੰਜਾਬ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਨੂੰ ਹਿਰਾਸਤ 'ਚ ਲੈ ਲਿਆ ਗਿਆ ਹੈ। 

ਦਲਿਤ ਇਨਸਾਫ਼ ਯਾਤਰਾ

ਜਲੰਧਰ-  ਪੰਜਾਬ ਵਿਚ ਦਲਿਤਾਂ ਉੱਪਰ ਹੋ ਰਹੇ ਤਸ਼ੱਦਦ ਅਤੇ ਭਾਜਪਾ ਆਗੂਆਂ ਦੇ ਰਸਤੇ ਰੋਕਣ ਵਿਰੁੱਧ ਭਾਰਤੀ ਜਨਤਾ ਪਾਰਟੀ ਵੱਲੋਂ ਕੀਤੀ ਜਾ ਰਹੀ 'ਦਲਿਤ ਇਨਸਾਫ਼ ਯਾਤਰਾ ਦੌਰਾਨ  ਭਾਜਪਾ ਆਗੂਆਂ ਤੇ ਪੁਲਿਸ ਵਿਚਾਲੇ ਧੱਕਾ-ਮੁੱਕੀ ਹੋਈ। ਇਸ ਦੌਰਾਨ ਪੁਲਿਸ ਵਲੋਂ ਵਿਜੇ ਸਾਂਪਲਾ ਅਤੇ ਪੰਜਾਬ ਭਾਜਪਾਪ੍ਰਧਾਨ ਅਸ਼ਵਨੀ ਸ਼ਰਮਾ ਨੂੰ ਹਿਰਾਸਤ 'ਚ ਲੈ ਲਿਆ ਗਿਆ ਹੈ। 

ਦੱਸ ਦੇਈਏ ਕਿ ਜਲੰਧਰ ਦੇ ਸੂਰਿਆ ਇਨਕਲੇਵ ਤੋਂ ਭਾਜਪਾ ਦੀ 'ਦਲਿਤ ਇਨਸਾਫ਼ ਯਾਤਰਾ' ਸ਼ੁਰੂ ਹੋਈ ਸੀ। ਇਸ ਯਾਤਰਾ 'ਚ ਭਾਜਪਾ ਦੇ ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ, ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਅਤੇ ਸਾਬਕਾ ਕੇਂਦਰੀ ਮੰਤਰੀ ਵਿਜੇ ਸਾਂਪਲਾ ਸ਼ਾਮਿਲ ਹੋਏ ਸਨ। ਜਦੋ ਇਹ ਯਾਤਰਾ ਜਲੰਧਰ ਤੋਂ ਚੰਡੀਗੜ੍ਹ ਲਈ ਰਵਾਨਾ ਹੋਣ ਲਗੀ ਤੇ ਪੁਲਿਸ ਅਤੇ ਭਾਜਪਾ ਆਗੂਆਂ ਵਿਚਕਾਰ ਕਹਾਸੁਣੀ ਹੋਈ ਅਤੇ ਪੁਲਿਸ ਨੇ ਵਿਜੈ ਸਾਂਪਲਾ ਅਤੇ ਪੰਜਾਬ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਨੂੰ ਹਿਰਾਸਤ 'ਚ ਲੈ ਲਿਆ ਹੈ। ਪੁਲਿਸ ਨੇ ਦੱਸਿਆ ਕਿ ਇਸ ਦਲਿਤ ਇਨਸਾਫ਼ ਯਾਤਰਾ' ਲਈ ਸਰਕਾਰ ਤੋਂ ਪਰਮਿਸ਼ਨ ਨਹੀਂ ਲਈ ਗਈ ਸੀ।

ਦਰਅਸਲ ਇਹ ਰੋਸ ਮਾਰਚ ਸੂਰਿਆ ਇਨਕਲੇਵ ਤੋਂ ਸ਼ੁਰੂ ਹੋ ਕੇ ਚੰਡੀਗੜ੍ਹ ਵਿਖੇ ਤੱਕ ਜਾਵੇਗਾ। ਇਸ ਦੌਰਾਨ ਮੁੱਖ ਮੰਤਰੀ ਦੀ ਕੋਠੀ ਦਾ ਘੇਰਾਉ ਵੀ ਕੀਤਾ ਜਾਵੇਗਾ। ਫਿਲਹਾਲ ਜਲੰਧਰ 'ਚ ਪੁਲਿਸ ਵਲੋਂ ਇਨਸਾਫ਼ ਯਾਤਰਾ ਦੇ ਕਾਫ਼ਲੇ ਦਾ ਘਿਰਾਓ ਕੀਤਾ ਗਿਆ ਹੈ ਅਤੇ ਇਕੱਠ ਸਥਾਨ ਨੂੰ ਸੀਲ ਕਰ ਦਿੱਤਾ ਗਿਆ ਹੈ।