ਸਰਕਾਰੀ ਕਣਕ ਵੇਚਦੇ ਫੜੇ ਗਏ ਡੀਪੂ ਹੋਲਡਰ, ਪਿੰਡ ਵਾਸੀਆਂ ਨੇ ਲਾਇਸੈਂਸ ਰੱਦ ਕਰਨ ਦੀ ਕੀਤੀ ਮੰਗ
ਇਸ ਤੋਂ ਬਾਅਦ ਭੜਕੇ ਪਿੰਡ ਵਾਸੀਆਂ ਅਤੇ ਕਿਸਾਨ ਯੂਨੀਅਨ ਦੇ ਆਗੂਆਂ ਨੇ ਉਕਤ ਡੀਪੂ ਹੋਲਡਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ।
wheat
ਠੱਠੀ ਭਾਈ- ਪੰਜਾਬ 'ਚ ਖੇਤੀ ਕਾਨੂੰਨਾਂ ਜਿੱਥੇ ਰੱਦ ਕੀਤੇ ਜਾਣ ਬਾਰੇ ਗੱਲ ਹੋ ਰਹੀ ਹੈ ਤੇ ਦੂਜੇ ਪਾਸੇ ਸਰਕਾਰੀ ਕਣਕਦੇ ਵੇਚਣ ਮਾਮਲੇ ਵੇਖਣ ਨੂੰ ਮਿਲ ਰਹੇ ਹਨ। ਅੱਜ ਤਾਜ਼ਾ ਮਾਮਲਾ ਮੋਗਾ ਜ਼ਿਲ੍ਹੇ ਦੇ ਥਾਣਾ ਸਮਾਲਸਰ ਅਧੀਨ ਪੈਂਦੇ ਪਿੰਡ ਸਾਹੋ ਕੇ ਵਿਖੇ ਵੇਖਣ ਨੂੰ ਮਿਲਿਆ ਹੈ। ਇਸ ਦੇ ਤਹਿਤ ਇਕ ਡੀਪੂ ਹੋਲਡਰ ਵਲੋਂ ਡਿਪੂ ਦੀ ਸਰਕਾਰੀ ਕਣਕ ਵੇਚ ਦਿੱਤੀ ਗਈ ਪਰ ਕਣਕ ਨੂੰ ਵੇਚਦਿਆਂ ਉਸ ਨੂੰ ਪਿੰਡ ਦੇ ਪੰਚਾਇਤ ਮੈਂਬਰ ਨੇ ਰੰਗੇ ਹੱਥੀਂ ਦਬੋਚ ਲਿਆ।
ਇਸ ਤੋਂ ਬਾਅਦ ਭੜਕੇ ਪਿੰਡ ਵਾਸੀਆਂ ਅਤੇ ਕਿਸਾਨ ਯੂਨੀਅਨ ਦੇ ਆਗੂਆਂ ਨੇ ਉਕਤ ਡੀਪੂ ਹੋਲਡਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਉਨ੍ਹਾਂ ਨੇ ਡੀਪੂ ਹੋਲਡਰ ਖ਼ਿਲਾਫ਼ ਕਾਨੂੰਨੀ ਕਾਰਵਾਈ ਅਤੇ ਉਸ ਦਾ ਲਾਇਸੈਂਸ ਰੱਦ ਕਰਨ ਦੀ ਮੰਗ ਕੀਤੀ।