ਪੰਜਾਬ ਦੇ ਸਰਹੱਦੀ ਜ਼ਿਲਿਆਂ ਵਿਚ ਪਰਾਲੀ ਦੀ ਅੱਗ ਕਾਰਨ ਮਾਲਵੇ ਦੇ ਮੁਕਾਬਲੇ ਵੱਧ ਦੂਸ਼ਿਤ ਹੋਣ ਲੱਗੀ ਹਵਾ

ਏਜੰਸੀ

ਖ਼ਬਰਾਂ, ਪੰਜਾਬ

ਪੰਜਾਬ ਦੇ ਸਰਹੱਦੀ ਜ਼ਿਲਿਆਂ ਵਿਚ ਪਰਾਲੀ ਦੀ ਅੱਗ ਕਾਰਨ ਮਾਲਵੇ ਦੇ ਮੁਕਾਬਲੇ ਵੱਧ ਦੂਸ਼ਿਤ ਹੋਣ ਲੱਗੀ ਹਵਾ

image

ਇਕੋ ਦਿਨ 'ਚ ਹੀ ਵਧਿਆ ਹਵਾ ਪ੍ਰਦੂਸ਼ਨ ਦਾ ਅੰਕੜਾ

ਪਟਿਆਲਾ 21 ਅਕਤੂਬਰ (ਜਸਪਾਲ ਸਿੰਘ ਢਿੱਲੋਂ) : ਪੰਜਾਬ ਹਰਿਆਣਾ ਦੇ ਖੇਤਰਾਂ 'ਚ ਇਸ ਵੇਲੇ ਖੇਤਾਂ 'ਚ ਪਰਾਲੀ ਸਾੜਣ ਦਾ ਮਾਮਲਾ ਵੱਧ ਗਿਆ ਹੈ। ਪੰਜਾਬ ਅੰਦਰ ਸਰਹੱਦੀ ਖੇਤਰ 'ਚ ਹਵਾ ਗੁਣਵੱਤਾ ਪਰਾਲੀ ਨੂੰ ਅੱਗ ਲਾਉਣ ਕਰ ਕੇ ਵੱਧ ਦੂਸ਼ਿਤ ਹੋਣ ਲੱਗੀ ਹੈ। ਇਕੋ ਦਿਨ 'ਚ ਹਵਾ ਦੀ ਗੁਣਵੱਤਾ ਦਾ ਅੰਕੜਾ ਵਧਣਾ ਸ਼ੁਰੂ ਹੋ ਗਿਆ ਹੈ ਜਿਸ ਤੋਂ ਸਪੱਸ਼ਟ ਹੈ ਕਿ ਹਵਾ ਪ੍ਰਦੂਸ਼ਣ ਵੱਧ ਗਿਆ ਹੈ। ਪੰਜਾਬ ਦੇ ਮੁਕਾਬਲੇ ਹਰਿਆਣਾ ਅਤੇ ਦਿੱਲੀ ਦੀ ਹਵਾ ਗੁਣਵੱਤਾ ਨਾਜ਼ੁਕ ਅੰਕੜਿਆਂ ਵਲ ਜਾਣੀ ਸ਼ੁਰੂ ਹੋ ਗਈ ਹੈ। ਦਿੱਲੀ ਦੀ ਹਵਾ ਗੁਣਵੱਤਾ ਦਾ ਅੰਕੜਾ ਇਕੋ ਦਿਨ 'ਚ 223 ਤੋਂ ਵਧ ਕੇ 256 'ਤੇ ਪਹੁੰਚ ਗਿਆ ਹੈ। ਪੰਜਾਬ ਅੰਦਰ ਇਸ ਵੇਲੇ ਸਰਹੱਦੀ ਖੇਤਰ ਦੀ ਹਵਾ ਗੁਣਵੱਤਾ ਮਾਲਵੇ ਦੇ ਮੁਕਾਬਲੇ ਵੱਧ ਵਿਗੜੀ ਹੈ। ਅੰਕੜੇ ਦਸਦੇ ਹਨ ਕਿ ਇਕੋ ਦਿਨ 'ਚ ਪੰਜਾਬ ਦੀ ਹਵਾ ਗੁਣਵੱਤਾ ਦਾ ਅੰਕੜਾ ਕਈ ਗੁਣਾ ਵਧ ਗਿਆ ਹੇ।
 ਅਮ੍ਰਿਤਸਰ 'ਚ ਇਕੋ ਦਿਨ 'ਚ ਅੰਕੜਾ 155ਤੋਂ 216, ਬਠਿੰਡਾ ਦਾ ਅੰਕੜਾ 107 ਤੋਂ 131, ਚੰਡੀਗੜ੍ਹ 96 ਤੋਂ 106, ਲਿਧਆਣਾ 160, ਮੰਡੀ ਗੋਬਿੰਦਗੜ 128, ਖੰਨਾ 118, ਪਟਿਆਲਾ 124, ਰੋਪੜ ਦਾ ਅੰਕੜਾ 160 ਤੋਂ ਵਧ ਕੇ 170 ਤਰਨਤਾਰਨ 151, ਸੰਗਰੂਰ ਦੀ ਹਵਾ ਗੁਣਵੱਤਾ ਦਾ ਅੰਕੜਾ 112 'ਤੇ ਹੈ। ਯਾਕ ਰਹੇ ਕਿ ਸਰਕਾਰ ਨੇ ਪਿਛਲੇ ਸਾਲ ਐਲਾਨ ਕੀਤਾ ਸੀ ਕਿ ਪਰਾਲੀ ਨੂੰ ਨਾ ਸਾੜਣ ਵਾਲੇ ਕਿਸਨਾਂ ਨੂੰ ਮਾਲੀ ਮਦਦ ਕੀਤੀ ਜਾਵੇਗੀ ਪਰ ਸਰਕਾਰ ਦੇ ਖ਼ਾਲੀ ਖ਼ਜਾਨੇ ਕਾਰਨ ਕਿਸਨਾਂ ਨੂੰ ਪਰਾਲੀ ਨਾ ਸਾੜਣ ਦਾ ਮੁਆਵਜ਼ਾ ਨਹੀਂ ਦਿਤਾ ਗਿਆ।
ਜਿਸ ਦੀ ਉਡੀਕ ਕਿਸਾਨ ਅੱਜ ਵੀ ਕਰ ਰਹੇ ਹਨ।



ਪੰਜਾਬ ਵਿੱਚ 950 ਥਾਵਾਂ 'ਤੇ ਸਾੜੀ ਗਈ ਪਰਾਲੀ
ਪਟਿਆਲਾ, (ਜਸਪਾਲ ਸਿੰਘ ਢਿੱਲੋਂ) : ਪੰਜਾਬ ਵਿਚ ਵੀ ਹੁਣ ਖੇਤਾਂ ਵਿਚ ਪਰਾਲੀ ਸਾੜਨ ਦਾ ਕੰਮ ਸ਼ੁਰੂ ਹੋ ਗਿਆ ਹੈ। ਬੀਤੀ ਸ਼ਾਮ ਤਕ 950 ਥਾਵਾਂ 'ਤੇ ਪਰਾਲੀ ਸਾੜਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਦੀ ਸੂਚਨਾ ਮੁਤਾਬਕ ਪੰਜਾਬ ਰਿਮੋਟ ਸੈਂਸਿੰਗ ਕੇਂਦਰ ਨੇ 950 ਥਾਵਾਂ 'ਤੇ ਪਰਾਲੀ ਸਾੜਨ ਨੂੰ ਸੂਚਿਤ ਕੀਤਾ ਹੈ। ਇਸ ਵੇਲੇ ਬਹੁਗਿਣਤੀ ਪਰਾਲੀ ਸਾੜਨ ਦੇ ਮਾਮਲੇ ਸਰਹੱਦੀ ਖੇਤਰ ਖਾਸਕਰ ਅੰਮ੍ਰਿਤਸਰ, ਗੁਰਦਾਸਪੁਰ, ਤਰਨਤਾਰਨ 'ਚ ਸਾਹਮਣੇ ਆ ਰਹੇ ਹਨ, ਇਸ ਦੇ ਨਾਲ ਹੀ ਮਾਲਵੇ ਦੇ ਖੇਤਰਾਂ ਵਿਚ ਵੀ ਕਿਸਾਨਾਂ ਨੇ ਪਰਾਲੀ ਸਾੜਨੀ ਸ਼ੁਰੂ ਕਰ ਦਿਤੀ ਹੈ।  ਪੰਜਾਬ ਵਿਚ ਇਸ ਵੇਲੇ ਹੁਣ ਤਕ ਅੰਮ੍ਰਿਤਸਰ 'ਚ 1588, ਬਰਨਾਲਾ 28, ਬਠਿੰਡਾ 172, ਫ਼ਤਿਹਗੜ੍ਹ ਸਾਹਿਬ 208, ਫ਼ਰੀਦਕੋਟ 267, ਫਾਜਿਲਕਾ 172, ਫਿਰੋਜ਼ਪੁਰ 791, ਗੁਰਦਾਸਪੁਰ 584, ਹੁਸ਼ਿਆਰਪੁਰ 88, ਜਲੰਧਰ 181, ਕਪੂਰਥਲਾ 371, ਲੁਧਿਆਣਾ 199, ਮਾਨਸਾ 122, ਮੋਗਾ 102, ਮੁਕਤਸਰ 133, ਸ਼ਹੀਦ ਭਗਤ ਸਿੰਘ ਨਗਰ 23, ਪਠਾਨਕੋਟ 2, ਪਟਿਆਲਾ 690, ਰੋਪੜ 45, ਮੋਹਾਲੀ 121 ਅਤੇ ਸੰਗਰੂਰ 188 ਥਾਵਾਂ 'ਤੇ ਪਰਾਲੀ ਦੇ ਖੇਤਾਂ ਨੂੰ ਅੱਗ ਲਗਾਈ ਗਈ।