ਚੌਹਰੇ ਕਤਲ ਕੇਸ ਵਿਚ ਵਿਅਕਤੀ ਨੂੰ ਫ਼ਾਂਸੀ ਦੀ ਸਜ਼ਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪਤਨੀ ਸਮੇਤ ਦੋ ਬੱਚਿਆਂ ਅਤੇ ਸੀਰੀ ਨੂੰ ਨਹਿਰ ਵਿਚ ਸੁੱਟਿਆ ਸੀ

Pic

ਸ੍ਰੀ ਮੁਕਤਸਰ ਸਾਹਿਬ : ਸ੍ਰੀ ਮੁਕਤਸਰ ਸਾਹਿਬ ਵਿਖੇ ਅਰੁਨਵੀਰ ਵਸ਼ਿਸ਼ਟ ਸੈਸ਼ਨ ਜੱਜ ਵਲੋਂ ਚੌਹਰੇ ਕਤਲ ਕੇਸ ਵਿਚ ਦੋਸ਼ੀ ਵਿਅਕਤੀ ਨੂੰ ਫ਼ਾਂਸੀ ਦੀ ਸਜ਼ਾ ਅਤੇ ਪ੍ਰੇਮਿਕਾ ਤੋਂ ਦੂਜੀ ਪਤਨੀ ਬਣੀ ਦੋਸ਼ੀ ਔਰਤ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਇੱਥੇ ਦੱਸਿਆ ਜਾਂਦਾ ਹੈ ਕਿ ਪਲਵਿੰਦਰ ਸਿੰਘ ਪਿੰਡ ਅਟਾਰੀ ਨਿਵਾਸੀ ਨੇ ਆਪਣੇ ਸੀਰੀ ਦੀ ਪਤਨੀ ਨਾਲ ਪ੍ਰੇਮ ਸਬੰਧ ਪ੍ਰਵਾਨ ਚੜ੍ਹਾਉਣ ਲਈ ਪਲਵਿੰਦਰ ਸਿੰਘ ਨੇ ਕਾਰ ਵਿਚ ਬਿਠਾ ਕੇ ਦਵਾਈ ਦਿਵਾਉਣ ਜਾਣ ਦੇ ਬਹਾਨੇ ਪਤਨੀ, 2 ਬੱਚਿਆਂ ਅਤੇ ਸੀਰੀ ਨਿਰਮਲ ਸਿੰਘ ਸਮੇਤ ਕਾਰ ਨਹਿਰ ਵਿਚ ਸੁੱਟ ਦਿੱਤੀ ਸੀ ਅਤੇ 9 ਮਹੀਨਿਆਂ ਬਾਅਦ ਕਤਲ ਦੀ ਗੁੱਥੀ ਸੁਲਝੀ ਸੀ ।

ਉਸ ਸਮੇਂ ਦੌਰਾਨ ਹੀ ਪਲਵਿੰਦਰ ਸਿੰਘ ਨੇ ਪ੍ਰੇਮਿਕਾ ਕਰਮਜੀਤ ਕੌਰ ਨਾਲ ਵਿਆਹ ਕਰਵਾ ਲਿਆ ਸੀ । ਅੱਜ ਅਦਾਲਤ ਨੇ ਪਲਵਿੰਦਰ ਸਿੰਘ ਪਿੰਡ ਅਟਾਰੀ ਨੂੰ ਫ਼ਾਂਸੀ ਦੀ ਸਜ਼ਾ ਅਤੇ ਦੂਜੀ ਪਤਨੀ ਕਰਮਜੀਤ ਕੌਰ ਨੂੰ ਉਮਰ ਕੈਦ ਦੀ ਸਜਾ ਸੁਣਾਈ ਹੈ ।