ਕਿਸਾਨਾਂ ਨੇ ਰੇਲਵੇ ਟਰੈਕ ਤੋਂ ਹਟਾਕੇ ਪਲੇਟਫਾਰਮ ‘ਤੇ ਲਾਇਆ ਧਰਨਾ
ਧਰਨੇ 5 ਨਵੰਬਰ ਤੱਕ ਲਗਾਤਾਰ ਇਸੇ ਤਰ੍ਹਾਂ ਜਾਰੀ ਰਹਿਣਗੇ
kissan leader
ਸੰਗਰੂਰ: ਕੱਲ੍ਹ ਚੰਡੀਗੜ੍ਹ ਵਿਖੇ ਕਿਸਾਨ ਜਥੇਬੰਦੀਆਂ ਦੀ ਹੋਈ ਮੀਟਿੰਗ 'ਚ ਕੀਤੇ ਗਏ ਫ਼ੈਸਲੇ ਮੁਤਾਬਕ ਸੰਗਰੂਰ ਰੇਲਵੇ ਟਰੈਕ 'ਤੇ ਚੱਲ ਰਹੇ ਧਰਨੇ ਨੂੰ ਅੱਜ ਪਲੇਟਫ਼ਾਰਮ 'ਤੇ ਤਬਦੀਲ ਕਰ ਦਿੱਤਾ ਗਿਆ । ਕਿਸਾਨ ਆਗੂਆਂ ਨੇ ਦੱਸਿਆ ਕਿ ਸਿਰਫ਼ ਜ਼ਰੂਰੀ ਵਸਤਾਂ, ਕੋਲੇ ਅਤੇ ਖਾਦਾਂ ਦੀ ਸਪਲਾਈ ਲਈ ਮਾਲ ਗੱਡੀਆਂ ਲਈ ਲਾਂਘਾ ਬਹਾਲ ਕੀਤਾ ਗਿਆ ਹੈ ਪਰ ਕਿਸੇ ਵੀ ਸਵਾਰੀ ਗੱਡੀ ਨੂੰ ਅਤੇ ਅਡਾਨੀ ਦੀ ਕਿਸੇ ਵੀ ਗੱਡੀ ਨੂੰ ਨਹੀਂ ਲੰਘਣ ਦਿੱਤਾ ਜਾਵੇਗਾ ।
ਰੇਲਵੇ ਸਟੇਸ਼ਨਾਂ, ਟੋਲ ਪਲਾਜ਼ਾ, ਰਿਲਾਇੰਸ ਦੇ ਪੈਟਰੋਲ ਪੰਪਾਂ ਅਤੇ ਭਾਜਪਾ ਆਗੂਆਂ ਦੇ ਘਰਾਂ ਅੱਗੇ ਧਰਨੇ 5 ਨਵੰਬਰ ਤੱਕ ਲਗਾਤਾਰ ਇਸੇ ਤਰ੍ਹਾਂ ਜਾਰੀ ਰਹਿਣਗੇ । ਕਿਸਾਨ ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਚੱਲ ਰਿਹਾ ਘੋਲ ਉਨਾ ਸਮਾਂ ਚੱਲਗਾ ਜਦੋ ਤੱਕ ਖੇਤੀ ਬਿੱਲ ਪੂਰੀ ਰੱਦ ਨਹੀਂ ਹੋ ਜਾਂਦੇ । ਉਨ੍ਹਾਂ ਕਿਹਾ ਕਿ ਕਿਸਾਨੀ ਸੰਘਰਸ਼ ਨੂੰ ਸਮੁੱਚੇ ਲੋਕਾਂ ਸਹਿਯੋਗ ਮਿਲ ਰਿਹਾ ਹੈ । ਉਨ੍ਹਾਂ ਕਿਹਾ ਇਹ ਢਿੱਲ 5 ਨਵੰਬਰ ਤੱਕ ਦਿੱਤੀ ਗਈ ਹੈ