ਲਖੀਮਪੁਰ ਖੇੜੀ ਦੇ ਸ਼ਹੀਦ ਕਿਸਾਨਾਂ ਦੀ ਕਲਸ਼ ਯਾਤਰਾ ਦੌਰਾਨ ਫੁੱਟਿਆ ਸੁਰੇਸ਼ ਕੋਥ ਦਾ ਗੁੱਸਾ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਾਡਾ ਕਸੂਰ ਕੀ ਸੀ ਜੋ ਸਾਡੇ ਬੱਚਿਆਂ ਨੂੰ ਗੱਡੀ ਥੱਲੇ ਦੇ ਕੇ ਮਾਰ ਦਿੱਤਾ ਗਿਆ ? 

Suresh Koth

ਚੰਡੀਗੜ੍ਹ : ਲਖੀਮਪੁਰ ਖੇੜੀ ਵਿਖੇ ਹੋਏ ਕਤਲੇਆਮ ਦੇ ਸ਼ਹੀਦਾਂ ਦੀ ਕਲਸ਼ ਯਾਤਰਾ ਮੌਕੇ ਬੋਲਦਿਆਂ ਕਿਸਾਨ ਆਗੂ ਸੁਰੇਸ਼ ਕੋਥ ਨੇ ਕਿਹਾ ਕਿ ਜਿਸ ਦਿਨ ਇਹ ਘਟਨਾ ਵਾਪਰੀ ਅਸੀਂ ਉਥੇ ਰਾਤ ਨੂੰ ਹੀ ਪਹੁੰਚ ਗਏ ਸੀ ਅਤੇ ਉਥੇ ਮੌਜੂਦ ਹਰ ਇਕ ਵਿਅਕਤੀ ਵਲੋਂ ਸੂਬਾ ਸਰਕਾਰ ਨੂੰ ਇਹ ਸਵਾਲ ਕੀਤਾ ਜਾ ਰਿਹਾ ਸੀ ਕਿ ਕੀ ਕਿਸਾਨਾਂ ਦੇ ਹੱਕ ਦੀ ਆਵਾਜ਼ ਚੁੱਕਣ ਇਕ ਗੁਨਾਹ ਹੈ ? ਕੀ ਬਾਬਾ ਸਾਹਿਬ ਅੰਬੇਡਕਰ ਵਲੋਂ ਲਿਖਿਆ ਸੰਵਿਧਾਨ ਇਸ ਦੇਸ਼ ਵਿਚ ਲਾਗੂ ਨਹੀਂ ਹੁੰਦਾ? ਕੀ ਇਥੇ ਲੋਕ ਰਾਜ ਨਹੀਂ ਹੈ ?ਸਾਡਾ ਕਸੂਰ ਕੀ ਸੀ ਜੋ ਸਾਡੇ ਬੱਚਿਆਂ ਨੂੰ ਗੱਡੀ ਥੱਲੇ ਦੇ ਕੇ ਮਾਰ ਦਿੱਤਾ ਗਿਆ ? 

ਉਨ੍ਹਾਂ ਕਿਹਾ,''ਜਦੋਂ ਦਾ ਦੇਸ਼ ਆਜ਼ਾਦ ਹੋਇਆ ਹੈ ਇਸ ਬਦਕਿਸਮਤੀ ਰਹੀ ਹੈ ਕਿ ਗ੍ਰਹਿ ਮੰਤਰੀ ਦੇ ਅਹੁਦੇ 'ਤੇ ਬੈਠਣ ਵਾਲੇ ਵਿਅਕਤੀ 'ਤੇ ਕਦੇ ਵੀ ਪਰਚਾ ਦਰਜ ਨਹੀਂ ਹੋਇਆ। 302 ਦਾ ਮੁਲਜ਼ਮ ਅੱਜ ਦੇਸ਼ ਦਾ ਗ੍ਰਹਿ ਰਾਜ ਮੰਤਰੀ ਬਣਿਆ ਬੈਠਾ ਹੈ। ਜਿਸ ਦਾ ਕੰਮ ਕਾਨੂੰਨ ਵਿਵਸਥਾ ਬਣਾਉਣਾ ਹੁੰਦਾ ਹੈ ਉਹ ਖੁਦ ਹੀ ਇੱਕ ਮੁਲਜ਼ਮ ਹੈ।

ਸੁਰੇਸ਼ ਕੋਥ ਨੇ ਕਿਸਾਨ ਸਾਥੀਆਂ ਨੂੰ ਅਪੀਲ ਕੀਤੀ ਕਿ ਜੇਕਰ ਇਨ੍ਹਾਂ ਸ਼ਹੀਦਾਂ ਦੀ ਮੌਤ ਦਾ ਬਦਲਾ ਲੈਣਾ ਹੈ ਤਾਂ ਸਾਨੂੰ ਲਾਠੀ-ਗੋਲੀ ਦੀ ਜ਼ਰੂਰਤ ਨਹੀਂ ਹੈ ਸਗੋਂ ਇਸ ਪਿੰਡ ਵਿਚੋਂ BJP ਨੂੰ ਇੱਕ ਵੀ ਵੋਟ ਨਾ ਦਿੱਤੀ ਜਾਵੇ।

ਇਹ ਵੀ ਪੜ੍ਹੋ :  ਉਪ ਮੁੱਖ ਮੰਤਰੀ ਓਪੀ ਸੋਨੀ ਵਲੋਂ ਫਾਰਮਾਸਿਊਟੀਕਲ ਦਵਾਈਆਂ ਦੀ ਦੁਰਵਰਤੋਂ ਨੂੰ ਰੋਕਣ ਦੇ ਹੁਕਮ

ਉਨ੍ਹਾਂ ਕਿਹਾ ਕਿ ਇਹ ਵਿਧਾਨ ਸਭਾ ਚੋਣਾਂ ਸਿਰਫ ਇੱਕ ਸੂਬੇ ਦੀਆਂ ਨਹੀਂ ਸਗੋਂ ਪੂਰੇ ਦੇਸ਼ ਵਿਚ ਇਸ ਦਾ ਅਸਰ ਪਏਗਾ। ਉਨ੍ਹਾਂ ਕਿਹਾ ਕਿ ਜੇਕਰ BJP  ਨੂੰ ਹਰਾ ਕੇ ਕਿਸਾਨਾਂ ਨੂੰ  ਜਿੱਤਾ ਦਿੱਤਾ ਤਾਂ ਸਰਕਾਰ ਨੂੰ ਖੇਤੀ ਕਾਨੂੰਨ ਅਤੇ ਕਿਸਾਨੀ ਮਸਲਿਆਂ ਬਾਰੇ ਸੋਚਣ ਲਈ ਮਜਬੂਰ ਹੋਣਾ ਹੀ ਪਵੇਗਾ।