ਮਹਿੰਗਾਈ ਭੱਤੇ ’ਚ ਕੀਤੇ 3 ਫ਼ੀ ਸਦੀ ਦੇ ਵਾਧੇ ਨੂੰ ਕੈਬਨਿਟ ਵਲੋਂ ਮਨਜ਼ੂਰੀ

ਏਜੰਸੀ

ਖ਼ਬਰਾਂ, ਪੰਜਾਬ

ਮਹਿੰਗਾਈ ਭੱਤੇ ’ਚ ਕੀਤੇ 3 ਫ਼ੀ ਸਦੀ ਦੇ ਵਾਧੇ ਨੂੰ ਕੈਬਨਿਟ ਵਲੋਂ ਮਨਜ਼ੂਰੀ

image

ਨਵੀਂ ਦਿੱਲੀ, 21 ਅਕਤੂਬਰ : ਕੇਂਦਰ ਸਰਕਾਰ ਨੇ ਅਪਣੇ ਕਰਮਚਾਰੀਆਂ ਅਤੇ ਪੈਨਸ਼ਨਰਾਂ ਲਈ ਦੀਵਾਲੀ ਦੇ ਤੋਹਫ਼ੇ ਵਜੋਂ ਵੱਡੀ ਖੁਸ਼ਖਬਰੀ ਦਾ ਐਲਾਨ ਕੀਤਾ। ਮੰਤਰੀ ਮੰਡਲ ਨੇ ਮਹਿੰਗਾਈ ਭੱਤੇ ਵਿਚ 3 ਫ਼ੀ ਸਦੀ ਵਾਧੇ ਨੂੰ ਪ੍ਰਵਾਨਗੀ ਦੇ ਦਿਤੀ। ਕੇਂਦਰ ਸਰਕਾਰ ਦੇ ਇਸ ਫ਼ੈਸਲੇ ਨਾਲ 47.14 ਲੱਖ ਕਰਮਚਾਰੀਆਂ ਅਤੇ 68.62 ਲੱਖ ਪੈਨਸ਼ਰਾਂ ਨੂੰ ਲਾਭ ਹੋਵੇਗਾ। 
ਸੂਚਨਾ ਅਤੇ ਪ੍ਰਸਾਰਣ ਮੰਤਰੀ ਅਨੁਰਾਗ ਠਾਕੁਰ ਨੇ ਇਹ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਇਹ ਵਾਧਾ ਇਕ ਜੁਲਾਈ 2021 ਤੋਂ ਹੋਵੇਗਾ। ਇਸ ਵਾਧੇ ਦੇ ਬਾਅਦ ਮਹਿੰਗਾਈ ਭੱਤਾ ਅਤੇ ਰਾਹਤ ਵੱਧ ਕੇ 31 ਫ਼ੀ ਸਦੀ ਹੋ ਗਈ ਹੈ। ਦਸਣਯੋਗ ਹੈ ਕਿ ਸਰਕਾਰ ਨੇ 1 ਜੁਲਾਈ, 2021 ਤੋਂ ਮਹਿੰਗਾਈ ਭੱਤੇ ਵਿਚ 28 ਫ਼ੀ ਸਦੀ ਦਾ ਵਾਧਾ ਕੀਤਾ ਸੀ, ਜੋ ਉਸ ਸਮੇਂ 17 ਫ਼ੀ ਸਦੀ ਤੋਂ 11 ਫ਼ੀ ਸਦੀ ਵੱਧ ਸੀ। ਪਰ 1 ਜਨਵਰੀ, 2020 ਤੋਂ 30 ਜੂਨ, 2021 ਦੀ ਮਿਆਦ ਲਈ, ਮਹਿੰਗਾਈ ਭੱਤਾ ਸਿਰਫ਼ 17 ਫ਼ੀ ਸਦੀ ਰੱਖਣ ਦਾ ਫ਼ੈਸਲਾ ਕੀਤਾ ਗਿਆ ਸੀ। ਸਰਕਾਰ ਨੇ ਡੀਏ ਵਿਚ ਵਾਧਾ ਕੀਤਾ, ਭਾਵ ਪਿਛਲੀਆਂ ਕਿਸ਼ਤਾਂ ਨੂੰ ਛੱਡ ਕੇ, ਇਹ ਵਾਧਾ ਅਗਲੀਆਂ ਕਿਸ਼ਤਾਂ ਵਿਚ ਲਾਗੂ ਕੀਤਾ ਗਿਆ ਹੈ। (ਏਜੰਸੀ)