ਕੋਰੋਨਾ ਨੇ ਰੂਸ ’ਚ ਫਿਰ ਤਬਾਹੀ ਮਚਾਈ, ਦੂਜੇ ਦਿਨ 1 ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ

ਏਜੰਸੀ

ਖ਼ਬਰਾਂ, ਪੰਜਾਬ

ਕੋਰੋਨਾ ਨੇ ਰੂਸ ’ਚ ਫਿਰ ਤਬਾਹੀ ਮਚਾਈ, ਦੂਜੇ ਦਿਨ 1 ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ

image

ਮਾਸਕੋ,  21 ਅਕਤੂਬਰ: ਕੋਰੋਨਾ ਮਹਾਮਾਰੀ ਨੇ ਇਕ ਵਾਰ ਫਿਰ ਰੂਸ ਵਿਚ ਤਬਾਹੀ ਮਚਾਈ ਹੈ ਅਤੇ ਪਿਛਲੇ 24 ਘੰਟਿਆਂ ਦੌਰਾਨ ਇਸ ਨਾਲ 36 ਹਜ਼ਾਰ ਤੋਂ ਵੱਧ ਰੋਜਾਨਾ ਮਾਮਲੇ ਸਾਹਮਣੇ ਆਏ ਹਨ, ਜਦੋਂ ਕਿ ਦੂਜੇ ਦਿਨ ਵੀ 1 ਹਜਾਰ ਤੋਂ ਵੱਧ ਮਰੀਜ ਜÇੰਦਗੀ ਦੀ ਜੰਗ ਹਾਰ ਗਏ। ਰਸੀਅਨ ਫ਼ੈਡਰਲ ਰਿਸਪਾਂਸ ਸੈਂਟਰ ਵਲੋਂ ਵੀਰਵਾਰ ਨੂੰ ਜਾਰੀ ਕੀਤੇ ਗਏ ਅੰਕੜਿਆਂ ਦੇ ਅਨੁਸਾਰ, ਪਿਛਲੇ 24 ਘੰਟਿਆਂ ਵਿਚ 36,339 ਲੋਕਾਂ ਦੇ ਕੋਰੋਨਾ ਸੰਕਰਮਿਤ ਹੋਣ ਦੀ ਪੁਸਟੀ ਹੋਈ ਹੈ। ਉਥੇ ਹੀ 1036 ਮਰੀਜਾਂ ਦੀ ਮੌਤ ਹੋ ਗਈ।
ਇਸ ਤੋਂ ਪਹਿਲਾਂ ਬੁਧਵਾਰ ਨੂੰ ਦੇਸ ਵਿਚ 34,073 ਮਾਮਲੇ ਦਰਜ ਕੀਤੇ ਗਏ ਸਨ ਅਤੇ 1028 ਲੋਕਾਂ ਦੀ ਮੌਤ ਹੋਈ ਸੀ। ਅੰਕੜਿਆਂ ਅਨੁਸਾਰ ਨਵੇਂ ਮਾਮਲਿਆਂ ਨਾਲ ਸੰਕਰਮਿਤਾਂ ਦੀ ਗਿਣਤੀ ਵਧ ਕੇ 81 ਲੱਖ 31 ਹਜਾਰ 164 ਹੋ ਗਈ ਹੈ, ਜਦੋਂ ਕਿ ਇਸ ਬਿਮਾਰੀ ਕਾਰਨ ਅਪਣੀ ਜਾਨ ਗੁਆਉਣ ਵਾਲੇ ਲੋਕਾਂ ਦੀ ਗਿਣਤੀ ਵਧ ਕੇ 2,27,389 ਹੋ ਗਈ ਹੈ। ਇਸ ਦੌਰਾਨ 25,895 ਮਰੀਜ ਤੰਦਰੁਸਤ ਹੋ ਗਏ ਹਨ, ਜਿਨ੍ਹਾਂ ਨੂੰ ਵੱਖ-ਵੱਖ ਹਸਪਤਾਲਾਂ ਤੋਂ ਛੁੱਟੀ ਦੇ ਦਿਤੀ ਗਈ ਹੈ। ਹੁਣ ਤੱਕ ਦੇਸ ਵਿਚ 70 ਲੱਖ 91 ਹਜ਼ਾਰ 607 ਲੋਕਾਂ ਨੇ ਕੋਰੋਨਾ ਨੂੰ ਹਰਾਇਆ ਹੈ।  (ਏਜੰਸੀ)