ਕਸਟਮ ਵਿਭਾਗ ਨੇ ਅੰਮ੍ਰਿਤਸਰ ਏਅਰਪੋਰਟ 'ਤੇ ਯਾਤਰੀ ਕੋਲੋਂ ਬਰਾਮਦ ਕੀਤਾ 21 ਲੱਖ ਰੁਪਏ ਦਾ ਸੋਨਾ
ਯਾਤਰੀ ਦੁਬਈ ਤੋਂਂ ਅੰਮ੍ਰਿਤਸਰ ਏਅਰਪੋਰਟ 'ਤੇ ਆਇਆ ਸੀ
Amritsar airport
ਅੰਮ੍ਰਿਤਸਰ- ਅੰਮ੍ਰਿਤਸਰ ਕਸਟਮ ਵਿਭਾਗ ਦੇ ਹੱਥ ਇਕ ਹੋਰ ਸਫਲਤਾ ਲੱਗੀ ਹੈ। ਕਸਟਮ ਵਿਭਾਗ ਨੇ ਸ੍ਰੀ ਗੁਰੂ ਰਾਮਦਾਸ ਇੰਟਰਨੈਸ਼ਨਲ ਹਵਾਈ ਅੱਡੇ ’ਤੇ ਪੁੱਜੇ ਇਕ ਯਾਤਰੀ ਤੋਂ 21 ਲੱਖ ਰੁਪਏ ਦੀ ਕੀਮਤ ਦਾ ਸੋਨਾ ਬਰਾਮਦ ਕਰਨ ’ਚ ਸਫ਼ਲਤਾ ਹਾਸਲ ਕੀਤੀ ਹੈ।
ਮਿਲੀ ਜਾਣਕਾਰੀ ਅਨੁਸਾਰ ਸਪਾਈਸ ਜੈੱਟ ਹਵਾਈ ਕੰਪਨੀ ਦੀ ਇਕ ਉਡਾਣ ਦੁਬਈ ਤੋਂ ਅੰਮ੍ਰਿਤਸਰ ਆਈ ਸੀ। ਇਸ ਹਵਾਈ ਉਡਾਣ ਰਾਹੀਂ ਅੰਮ੍ਰਿਤਸਰ ਏਅਰਪੋਰਟ ਪੁੱਜੇ ਇਕ ਯਾਤਰੀ ਦੀ ਜਾਂਚ ਕੀਤੀ ਗਈ ਤਾਂ ਉਸ ਕੋਲੋਂ ਸੋਨਾ ਬਰਾਮਦ ਹੋਇਆ ਹੈ।
ਉਨ੍ਹਾਂ ਦੱਸਿਆ ਕਿ ਯਾਤਰੀ ਸੋਨੇ ਨੂੰ ਪੇਸਟ ਫੋਰਮ ਵਿਚ ਲੈ ਕੇ ਆਇਆ ਸੀ, ਜਿਸ ਦਾ ਭਾਰ 497 ਗ੍ਰਾਮ ਸੀ। ਇਹ ਦੋ ਛੋਟੇ ਪੈਕੇਟਾਂ ਦੇ ਰੂਪ ਵਿੱਚ ਸੀ, ਜਿਸ ਨੂੰ ਯਾਤਰੀ ਨੇ ਆਪਣੇ ਗੁਦਾ ਵਿੱਚ ਲੁਕਾਇਆ ਹੋਇਆ ਸੀ। ਕਸਟਮ ਵਿਭਾਗ ਨੇ ਉਕਤ ਸੋਨੇ ਨੂੰ ਜ਼ਬਤ ਕਰਦੇ ਹੋਏ ਯਾਤਰੀ ਦੇ ਹੋਰ ਸਾਥੀਆਂ ਦੀ ਵੀ ਭਾਲ ਕਰਨੀ ਸ਼ੁਰੂ ਕਰ ਦਿੱਤੀ ਹੈ।